Thu. Apr 25th, 2019

ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ, ਪਿਸਤੌਲ ਤੇ ਗੋਲੀ ਸਿੱਕਾ ਬਰਾਮਦ

ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ, ਪਿਸਤੌਲ ਤੇ ਗੋਲੀ ਸਿੱਕਾ ਬਰਾਮਦ

ਸਰਹੱਦੀ ਸੁਰੱਖਿਆ ਬਲ ਵੱਲੋਂ ਬੀਤੀ ਦੇਰ ਰਾਤ ਹੋਈ ਪਾਕਿ ਸਮਗਲਰਾਂ ਨਾਲ ਹੋਈ ਗੋਲੀਬਾਰੀ ਤੋਂ ਬਾਅਦ ਹਿੰਦ ਪਾਕਿ ਕੌਮਾਂਤਰੀ ਕੌਮਾਂਤਰੀ ਸਰਹੱਦ ਤੋਂ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਂਕੀ ਗੱਟੀ ਹਯਾਤ ਨੇੜਿਓ ਕਰੋੜਾਂ ਰੁਪਏ ਦੀ ਹੈਰੋਇਨ, ਵਿਦੇਸ਼ੀ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਬੀ.ਐਸ.ਐਫ ਅਧਿਕਾਰੀਆਂ ਦੱਸਿਆ ਕਿ ਰੋਜ਼ਾਨਾ ਦੀ ਤਰ ਬੀਤੀ ਰਾਤ ਵੀ ਹਿੰਦ-ਪਾਕਿ ਸਰਹੱਦ ‘ਤੇ ਚੌਂਕੀ ਗੱਟੀ ਹਿਯਾਤ ਦੇ ਇਲਾਕੇ ਅੰਦਰ ਤਾਇਨਾਤ 29 ਬਟਾਲੀਅਨ ਬੀ.ਐਸ.ਐਫ ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਸਰਹੱਦ ‘ਤੇ ਜਵਾਨਾਂ ਨੂੰ ਕੁਝ ਹਿੱਲ ਜੁਲ ਹੁੰਦੀ ਵਿਖਾਈ ਦਿੱਤੀ ਅਤੇ ਕੁਝ ਸ਼ੱਕੀ ਬੰਦੇ (ਪਾਕਿਸਤਾਨੀ ਸਮੱਗਲਰ) ਵੀ ਵਿਖਾਈ ਦਿੱਤੇ। ਜਵਾਨਾਂ ਵੱਲੋਂ ਉਕਤ ਪਾਕਿਸਤਾਨੀ ਸਮੱਗਲਰ ਨੂੰ ਲਲਕਾਰਣ ‘ਤੇ ਸਮੱਗਲਰਾਂ ਅਤੇ ਬੀਐੱਸਐੱਫ ਜਵਾਨਾਂ ਵਿਚਕਾਰ ਗੋਲੀਬਾਰੀ ਵੀ ਹੋਈ ਦੱਸੀ ਜਾਂਦੀ ਹੈ। ਬੀ.ਐਸ.ਐਫ ਜਵਾਨਾਂ ਵੱਲੋਂ ਜਵਾਬੀ ਫਾਇਰ ਕਰਨ ‘ਤੇ ਪਾਕਿ ਤਸਕਰ ਹਨੇਰੇ ਅਤੇ ਸੰਘਣੀ ਧੁੰਦ ਦਾ ਫਾਇਦਾ ਉਠਾ ਕੇ ਵਾਪਸ ਪਾਕਿਸਤਾਨ ਭੱਜਣ ਵਿੱਚ ਸਫਲ ਹੋ ਗਏ। ਬਾਅਦ ਵਿੱਚ ਉਕਤ ਜਗ•ਾ ਦੀ ਤਲਾਸ਼ੀ ਕਰਨ ‘ਤੇ ਅੰਤਰਰਾਸ਼ਟਰੀ ਸਰਹੱਦ ‘ਤੇ ਜ਼ੀਰੋ ਲਾਇਨ ਨੇੜਿਓ 6 ਪੈਕਟ ਹੈਰੋਇਨ ਜਿਹਨਾਂ ਦਾ ਕੁੱਲ ਵਜ਼ਨ 2 ਕਿਲੋ 920 ਗਰਾਮ,  ਪਾਕਿਸਤਾਨ ਦਾ ਬਣਿਆ ਇੱਕ ਪਿਸਤੌਲ (7.63 ਐਮ.ਐਮ), ਇੱਕ ਮੈਗਜ਼ੀਨ ਅਤੇ 5 ਜਿੰਦਾ ਰੌਂਦ ਬਰਾਮਦ ਹੋਏ ਹਨ। ਬਰਾਮਦ ਹੈਰੋਇਨ ਦੀ ਅੰਰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: