Sun. Aug 18th, 2019

ਕੌਮਾਂਤਰੀ ਵੇਟਲਿਫਟਿੰਗ ਚੈਂਪੀਅਨਸ਼ਿਪ: ਜੇਰੇਮੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਕੌਮਾਂਤਰੀ ਵੇਟਲਿਫਟਿੰਗ ਚੈਂਪੀਅਨਸ਼ਿਪ: ਜੇਰੇਮੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ

ਓਲੰਪਿਕ ਚੈਂਪੀਅਨ ਜੇਰੇਮੀ ਲਾਲਰਿਨੁਗਾ ਨੇ ਪੁਰਸ਼ 67 ਕਿਲੋ ਵਰਗ ਵਿੱਚ ਚਾਂਦੀ ਜਿੱਤ ਕੇ ਈਜੀਏਟੀ ਕੱਪ ਕੌਮਾਂਤਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਦੂਜਾ ਤਗ਼ਮਾ ਪਾਇਆ। ਇਹ ਟੂਰਨਾਮੈਂਟ ਥਾਈਲੈਂਡ ਦੇ ਚਿਆਂਗ ਮਾਈ ਵਿੱਚ ਹੋ ਰਿਹਾ ਹੈ।
16 ਸਾਲ ਦੇ ਜੇਰੇਮੀ ਨੇ ਸਨੈਚ ਵਿੱਚ 131 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 157 ਕਿਲੋਗ੍ਰਾਮ ਨਾਲ ਕੁੱਲ 288 ਕਿਲੋਗ੍ਰਾਮ ਵਜ਼ਨ ਚੁੱਕਿਆ। ਮਿਜ਼ੋਰਮ ਦਾ ਇਹ ਵੇਟਲਿਫਟਰ ਇੰਡੋਨੇਸ਼ੀਆ ਦੇ ਸੋਨ ਤਗ਼ਮਾ ਜੇਤੂ ਡੇਨੀ ਤੋਂ ਕਾਫ਼ੀ ਪਿੱਛੇ ਰਿਹਾ, ਜਿਸ ਨੇ 303 ਕਿਲੋਗ੍ਰਾਮ (132 ਅਤੇ 171) ਦਾ ਵਜ਼ਨ ਚੁੱਕਿਆ। ਰੂਬੇਨ ਕਾਟੋਯਾਤਾਊ ਨੇ 285 ਕਿਲੋਗ੍ਰਾਮ (125 ਅਤੇ 160) ਨਾਲ ਕਾਂਸੀ ਪ੍ਰਾਪਤ ਕੀਤੀ।
ਜੇਰੇਮੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਬਿਊਨਸ ਆਈਰਸ ਯੂਥ ਓਲੰਪਿਕ ਵਿੱਚ 62 ਕਿਲੋ ਵਰਗ ਵਿੱਚ ਕੁੱਲ 274 ਕਿਲੋਗ੍ਰਾਮ (124 ਅਤੇ 150) ਵਜ਼ਨ ਨਾਲ ਸੋਨ ਤਗ਼ਮਾ ਜਿੱਤਿਆ ਸੀ। ਇਹ ਟੂਰਨਾਮੈਂਟ ਸਿਲਵਰ ਪੱਧਰ ਦਾ ਓਲੰਪਿਕ ਕੁਆਲੀਫਾਈਂਗ ਟੂਰਨਾਮੈਂਟ ਹੈ, ਜਿਸ ਨਾਲ ਮਿਲੇ ਅੰਕ ਟੋਕੀਓ 2020 ਵਿੱਚ ਕੱਟ ਹਾਸਲ ਕਰਨ ਲਈ ਫਾਈਨਲ ਰੈਂਕਿੰਗ ਵਿੱਚ ਜੋੜੇ ਜਾਣਗੇ।
ਸਵਾਤੀ ਸਿੰਘ (195 ਕਿਲੋਗ੍ਰਾ) ਅਤੇ ਕੋਪਾਰਥੀ ਸ਼ਿਰੀਸ਼ਾ (189 ਕਿਲੋਗ੍ਰਾਮ) 59 ਕਿਲੋ ਵਰਗ ਵਿੱਚ ਕ੍ਰਮਵਾਰ ਛੇਵੇਂ ਅਤੇ ਨੌਵੇਂ ਸਥਾਨ ’ਤੇ ਰਹੇ।

Leave a Reply

Your email address will not be published. Required fields are marked *

%d bloggers like this: