ਕੌਮਾਂਤਰੀ ਮਾਂ-ਬੋਲੀ ਦਿਹਾੜੇ ’ਤੇ ਵਿਸ਼ੇਸ਼: ਮਾਖਿਓਂ ਮਿੱਠੀ ਪੰਜ਼ਾਬੀ ਜ਼ੁਬਾਨ ਅਤੇ ਇਸ ਦੇ ਬੌਧਿਕ ਗ਼ਰੀਬੜੇ

ss1

ਕੌਮਾਂਤਰੀ ਮਾਂ-ਬੋਲੀ ਦਿਹਾੜੇ ’ਤੇ ਵਿਸ਼ੇਸ਼: ਮਾਖਿਓਂ ਮਿੱਠੀ ਪੰਜ਼ਾਬੀ ਜ਼ੁਬਾਨ ਅਤੇ ਇਸ ਦੇ ਬੌਧਿਕ ਗ਼ਰੀਬੜੇ

ਅਸਾਡੀ,ਪੰਜ਼ਾਬੀਆਂ ਦੀ ਮਾਂ-ਬੋਲੀ,ਪੰਜਾਬੀ ਆਲਮੀ ਪੱਧਰ ’ਤੇ ਵਸੀਹ ਦਾਇਰੇ ਵਾਲ਼ੀਆਂ ਅਤੇ ਨਿਰੰਤਰ ਵਿਕਾਸ ਕਰ ਰਹੀਆਂ ਭਾਸ਼ਾਵਾਂ ਵਿੱਚੋਂ ਪ੍ਰਮੁੱਖ ਹੈ।ਸੰਸਾਰ ਭਰ ਵਿੱਚ,ਬੋਲਣ ਵਾਲ਼ਿਆਂ ਦੀ ਗਿਣਤੀ ਦੇ ਆਧਾਰ ’ਤੇ ਪੰਜਾਬੀ ਭਾਸ਼ਾ ਦਾ ਨੌਵਾਂ ਸਥਾਨ ਹੈ।ਦੁਨੀਆਂ ਭਰ ਦੇ ਭਾਸ਼ਾ- ਵਿਗਿਆਨੀ ਅਤੇ ਮਨੋਵਿਗਿਆਨੀ,ਦ੍ਰਿੜ੍ਹਤਾ ਨਾਲ਼ ਇਸ ਤੱਥ ਦਾ ਪ੍ਰਚਾਰ ਅਤੇ ਪਾਸਾਰ ਕਰਦੇ ਹਨ ਕਿ ਬੱਚੇ ਦਾ ਮਾਨਸਿਕ ਅਤੇ ਬੌਧਿਕ ਵਿਕਾਸ,ਮਾਤ-ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ ਨਾਲ਼ ਹੀ ਸੰਭਿਵ ਹੋ ਸਕਦਾ ਹੈ।ਨਾਲ਼ ਦੀ ਨਾਲ਼,ਉਹੀ ਭਾਸ਼ਾ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦੀ ਹੈ,ਜਿਹੜੀ ਗਿਆਨ,ਵਿਗਿਆਨ ਅਤੇ ਮਨੁੱਖੀ-ਵਲਵਲਿਆਂ ਨਾਲ਼ ਜ਼ਮੀਨੀ ਪੱਧਰ ’ਤੇ ਜੁੜੀ ਹੋਈ ਹੋਵੇ।
ਦਿਹਾੜੇ ਵਜੋਂ ਮਨਾਉਣ ਦੀ ਸ਼ੁਰੂਆਤ,ਮਾਨਵਤਾ ਦੇ ਇਤਿਹਾਸ ਵਿੱਚ ਅਕਹਿ ਮਹੱਤਤਾ ਦਾ ਪ੍ਰਤੀਕ ਹੈ।ਮਾਤ-ਭਾਸ਼ਾ ਦੀ ਮਹੱਤਤਾ ਬਾਰੇ ਗੱਲ ਕਰਦਿਆਂ,ਇਸ ਸੰਬੰਧੀ ਮਨਾਏ ਜਾਂਦੇ ਵਿਸ਼ੇਸ਼ ਦਿਹਾੜੇ ਦਾ ਜ਼ਿਕਰ ਕਰਨਾ ਜ਼ਰੂਰੀ ਪ੍ਰਤੀਤ ਹੁੰਦਾ ਹੈ।ਇੱਕੀ ਫ਼ੳਮਪ;ਰਵਰੀ ਦਾ ਦਿਹਾੜਾ,ਆਲਮੀ ਪੱਧਰ ’ਤੇ ਕੌਮਾਂਤਰੀ ਮਾਂ-ਬੋਲੀ ਦਿਵਸ ਵਜੋਂ, ‘ਯੂਨੈਸਕੋ’ ਦੀ ਪਹਿਲਕਦਮੀ ’ਤੇ ਪ੍ਰਮੁੱਖਤਾ ਨਾਲ਼ ਮਨਾਇਆ ਜਾਂਦਾ ਹੈ।ਭਾਵੇਂ ਵੱਖ-ਵੱਖ ਭਾਸ਼ਾਵਾਂ ਨੂੰ ਧਰਮਾਂ,ਮਜ਼੍ਹਬਾਂ/ਜਾਤਾਂ ਨਾਲ਼ ਜੋੜਨ ਦੀ ਹਾਕਮਾਂ ਦੀ ਚਾਲ ਦੇ ਫ਼ਲਸਰੂਪ ਹੋਰਨਾਂ ਕੌਮਾਂ ਵਾਂਗ ਪੰਜਾਬੀਆਂ ਅਤੇ ਬੰਗਾਲੀਆਂ ਨੇ ਅਕਹਿ ਦਰਦ ਆਪਣੇ ਪਿੰਡੇ ਉੱਤੇ ਹੰਡਾਇਆ ਹੈ।-1905 ਈਸਵੀ ਦੀ ਬੰਗਾਲ-ਵੰਡ ਦੌਰਾਨ ਅੰਗਰੇਜ਼ ਹਾਕਮਾਂ ਵੱਲੋਂ ਬੰਗਾਲੀ/ਬਾਂਗਲਾ ਅਤੇ ਬੰਗਾਲੀਅਤ ਦੀ ਭਾਵਨਾ ਪ੍ਰਤੀ ਅੱਤਿਆਚਾਰ ਰੂਪੀ ਕੁਹਾੜਾ ਬਹੁਤ ਤਿੱਖਾ ਕੀਤਾ ਹੋਇਆ ਸੀ।ਆਖ਼ਰ ਜਿੱਤ ਦੇ ਝੰਡੇ ਸਾਡੇ ਬੰਗਾਲੀ ਭਰਾਵਾਂ ਵੱਲੋਂ ਗੱਡੇ ਗਏ।ਇਸ ਘਟਨਾ ਤੋਂ ਨੌਂ ਦਹਾਕੇ ਬਾਅਦ ਬਾਂਗਲਾ ਅਤੇ ਬੰਗਾਲੀਅਤ ਦੇ ਸ਼ੈਦੱਈ ਫਿਰ ਚਮਕੇ,ਜਦੋਂ ਬੰਗਲਾ ਦੇਸ਼ ਵਿੱਚ ਬਾਂਗਲਾ ਭਾਸ਼ਾ ਦੇ ਪੱਖ ਵਿੱਚ ਚੱਲੀ ਹਨ੍ਹੇਰੀ ਦੌਰਾਨ ਉਸ ਦੇ ਸਪੂਤ ਸ਼ਹਾਦਤ ਦੇ ਜਾਮ ਪੀ ਗਏ।
ਇਹ ਇੱਕ ਅਟੱਲ ਸੱਚਾਈ ਹੈ ਕਿ ਮਨੁੱਖ ਭਾਵੇ ਅਨੇਕਾਂ ਭਾਸ਼ਾਵਾਂ ਗ੍ਰਹਿਣ ਕਰਨ ਦੀ ਸਮਰੱਥਾ ਰੱਖਦਾ ਹੈ,ਪਰ ਹੋਰ ਕੋਈ ਵੀ ਭਾਸ਼ਾ ਉਸਦੀ ਮਾਂ ਬੋਲੀ ਦਾ ਬਦਲ ਨਹੀਂ ਬਣ ਸਕਦੀ।ਆਪਣੀ ਮਾਂ-ਬੋਲੀ ਨਾਲ਼ੋਂ ਟੁੱਟ ਚੁੱਕੇ ਲੋਕ ਅਸਲ ਵਿੱਚ ਆਪਣੀਆਂ ਜੜ੍ਹਾਂ ਨਾਲ਼ੋਂ ਵੀ ਟੁੱਟ ਚੁੱਕੇ ਹੁੰਦੇ ਹਨ।ਅਜਿਹੇ ਦੁਖਾਂਤ ਦਾ ਪ੍ਰਗਟਾਵਾ ‘ਮੇਰਾ ਦਾਗਿਸਤਾਨ’ ਵਰਗੀਆਂ ਸ਼ਾਹਕਾਰ ਰਚਨਾਵਾਂ ਕਰਦੀਆਂ ਹਨ।ਜਿਹੜਾ ਮਨੁੱਖ ਆਪਣੀ ਮਾਂ ਪ੍ਰਤੀ,ਆਪਣੀ ਮਾਂ-ਬੋਲੀ ਪ੍ਰਤੀ ਸੁਹਿਰਦ ਨਹੀਂ ਹੁੰਦਾ,ਉਹ ਆਪਣੇ ਲੋਕਾਂ ਪ੍ਰਤੀ ਵੀ ਸੁਹਿਰਦ ਨਹੀਂ ਹੋ ਸਕਦਾ ਹੈ।ਜਿਵੇਂ ਮਾਂ ਨੂੰ ਨਹੀਂ ਬਦਲਿਆ ਜਾ ਸਕਦਾ,ਇਵੇਂ ਹੀ ਮਾਂ-ਬੋਲੀ ਵੀ ਨਹੀਂ ਬਦਲੀ ਜਾ ਸਕਦੀ।ਨਾ ਤਾਂ ਕਿਸੇ ਵਿਅਕਤੀ ਦੇ ਸੁਪਨਿਆਂ ਦਾ ਮਾਧਿਅਮ ਕੋਈ ਹੋਰ ਭਾਸ਼ਾ ਹੋ ਸਕਦੀ ਹੈ ਅਤੇ ਨਾ ਹੀ ਜਜ਼ਬਿਆਂ ਦੀ ਸੁਭਾਵਿਕ ਜਾਂ ਅਚੇਤ ਪੇਸ਼ਕਾਰੀ ਮਾਂ-ਬੋਲੀ ਤੋਂ ਬਿਨਾਂ ਸੰਭਵ ਹੋ ਸਕਦੀ ਹੈ।
ਸੰਸਾਰ ਭਰ ਦੇ ਵਿਕਸਿਤ ਦੇਸ਼ਾਂ ਵਿੱਚ,ਸਿੱਖਿਆ ਦਾ ਮਾਧਿਅਮ,ਸਿੱਖਿਆਰਥੀ ਦੀ ਮਾਤ-ਭਾਸ਼ਾ ਨੂੰ ਹੀ ਬਣਾਇਆ ਜਾਂਦਾ ਹੈ।ਵਿਕਸਿਤ ਦੇਸ਼ਾਂ,ਸਮੇਤ ਸਾਡੇ ਗੁਆਂਢੀ/ਏਸ਼ੀਆਈ ਦੇਸ਼ਾਂ ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਦੇ ਸ਼ਹਿਰੀਆਂ ਵਲੋਂ ਆਪਣੀ ਮਾਤ-ਭਾਸ਼ਾ ਪ੍ਰਤੀ ਸਤਿਕਾਰ ਅਤੇ ਪ੍ਰਤੀਬੱਧਤਾ ਦਾ ਅਕਹਿ ਪ੍ਰਗਟਾਵਾ ਕੀਤਾ ਜਾਂਦਾ ਹੈ।
ਸਮੁੱਚੇ ਇਤਿਹਾਸ ਦਾ ਮੁਤਾਲਿਆ ਕੀਤਿਆਂ ਇਹ ਤੱਥ ਜ਼ਾਹਿਰ ਹੁੰਦਾ ਹੈ ਕਿ ਵੱਖ-ਵੱਖ ਕੌਮਾਂ ਵਿੱਚੋਂ ਪੰਜਾਬੀ ਹੀ ਅਜਿਹੇ ਵਰਤਾਰੇ ਦਾ ਸ਼ਿਕਾਰ ਹਨ, ਜਿਹੜੇ ਆਪਣੀ ਮਾਂ-ਬੋਲੀ ਪ੍ਰਤੀ ਸੁਹਿਰਦ ਨਹੀਂ।ਇਉਂ ਜਾਪਦੈ,ਜਿਵੇਂ ਪੰਜਾਬੀ ਵੱਖਰੀ ਮਿੱਟੀ ਦੇ ਬਣੇ ਹੋਏ ਇਨਸਾਨ ਹੋਣ।ਅਜੋਕੇ ਦੌਰ ਵਿੱਚ ਇਹ ਬੇਹੱਦ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿ ਪੰਜਾਬੀ ਆਪਣੇ ਬੰਗਾਲੀ ਭਰਾਵਾਂ ਦੀ ਨਾਲ਼ ਲੈਅ ਮਿਲਾਉਣ ਦੀ ਯੋਗਤਾ ਅਤੇ ਸਮਰੱਥਾ ਦਾ ਇਜ਼ਹਾਰ ਨਹੀਂ ਕਰ ਰਹੇ।ਇਹ ਤੱਥ ਬਹੁਤ ਹੀ ਮਹੱਤਤਾ ਦਾ ਲਖਾਇਕ ਹੈ ਕਿ ਦੁਨੀਆਂ ਭਰ ਵਿੱਚ ਕੇਵਲ ਦੋ ਹੀ ਵਿਸ਼ਵਵਿਦਿਆਲੇ ਹਨ,ਜਿਹੜੇ ਉਥੋਂ ਦੇ ਲੋਕਾਂ ਦੀ ਮਾਂ-ਬੋਲੀ ਦੇ ਆਧਾਰ ’ਤੇ ਬਣੇ ਹੋਏ ਹਨ;ਪੰਜਾਬੀ ਯੂਨੀਵਰਸਿਟੀ ਪਟਿਆਲ਼ਾ,ਇਸ ਮਹੱਤਵਪੂਰਣ ਤੱਥ ਦੀ ਗੌਰਵਮਈ ਮਿਸਾਲ ਹੈ।ਪ੍ਰਿੰਸੀਪਲ ਤੇਜਾ ਸਿੰਘ ਵਰਗੇ ਮਹਾਨ ਅਧਿਆਪਕ ਵੀ ਆਪਣੇ ਪੰਜਾਬੀ ਭਰਾਵਾਂ ਨੂੰ ਜਾਗਰੂਕ ਕਰਨ ਲਈ ਸਪੱਸ਼ਟ ਰੂਪ ਵਿੱਚ ਸੰਦੇਸ਼ ਦਿੰਦੇ ਰਹੇ ਹਨ ਕਿ “ਹਾਕਿਮ-ਧਿਰ ਹਮੇਸ਼ਾ ਅਧੀਨ ਲੋਕਾਂ ਨੂੰ ਇਹ ਗ਼ੱਲ ਜਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਸਾਡੀ (ਹਾਕਿਮਾਂ ਦੀ) ਭਾਸ਼ਾ ਅਤੇ ਸੱਭਿਆਚਾਰ ਉੱਤਮ ਹਨ ਅਤੇ ਤੁਹਾਡੀ (ਅਧੀਨ/ਗ਼ੁਲਾਮ ਲੋਕਾਂ ਦੀ) ਪੂਰੀ ਨਿਖਿੱਧ ! ਹੌਲ਼ੀ-ਹੌਲ਼ੀ ਕਿ ਅਹਿਸਾਸ,ਗ਼ੁਲਾਮ ਲੋਕਾਂ ਦੇ ਹੱਡਾਂ ਵਿੱਚ ਰਚ ਜਾਂਦਾ ਹੈ ਅਤੇ ਉਹ ਸੱਚਮੁੱਚ ਹੀ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਘਟੀਆ ਸਮਝਣ ਲੱਗ ਜਾਂਦੇ ਹਨ!” ਪੰਜਾਬੀ ਭਾਸ਼ਾ ਦੇ ਨਿਰੰਤਰ ਵਿਕਾਸ ਕਰਨ ਅਤੇ ਇਸਦੀ ਵਿਸ਼ਾਲ ਸਮਰੱਥਾ ਬਾਰੇ ਵੀ ਪੰਜਾਬੀ ਜ਼ੁਬਾਨ ਦੇ ਵਿਦਵਾਨ ਇਹ ਟਿੱਪਣੀ ਕਰਦੇ ਹਨ ਕਿ “ਪੰਜਾਬੀ ਭਾਸ਼ਾ,ਦੂਸਰੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਇਓਂ ਹਜ਼ਮ ਕਰਦੀ ਹੈ ਕਿ ਡਕਾਰ ਵੀ ਨਹੀਂ ਲੈਂਦੀਂ।”
ਆਪਣੀ ਗ਼ੁਲਾਮਮਾਨਾ-ਜ਼ਹਿਨੀਅਤ ਕਾਰਣ,ਬਹੁਤੇ ਪੰਜਾਬੀ ਇਸ ਤੱਥ ਦਾ ਅੰਸ਼-ਨਿਖੇੜ ਕਰਨ ਦਾ ਯਤਨ ਵੀ ਨਹੀਂ ਕਰਦੇ ਕਿ ਫ਼ੳਮਪ;ਰਾਂਸ,ਚੀਨ,ਜਾਪਾਨ,ਇਟਲੀ,ਸਪੇਨ,ਜਰਮਨ,ਰੂਸ,ਚੈੱਕ,ਸਲੋਵਾਕੀਆ,ਹੰਗਰੀ,ਪੋਲੈਂਡ ਵਰਗੇ ਦੇਸ਼ਾਂ ਨੂੰ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਨਾ ਕਰਵਾਉਣ ਨਾਲ਼ ਕੋਈ ਵੀ ਦਿੱਕਤ ਪੇਸ਼ ਨਹੀਂ ਆ ਰਹੀ।ਇਹਨਾਂ ਦੇਸ਼ਾਂ ਨੇ ਹੀ ਅਸਲ ਅਰਥਾਂ ਵਿੱਚ,ਗਿਆਨ,ਵਿਗਿਆਨ,ਤਕਨਾਲੋਜੀ ਆਦਿ ਖੇਤਰਾਂ ਵਿੱਚ ਅਕਹਿ ਤਰੱਕੀ ਕੀਤੀ ਹੈ।
ਸੁਚੇਤ ਪੰਜਾਬੀ ਪਿਆਰਿਆਂ ਵਲੋਂ,ਆਪਣੀ ਮਾਂ-ਬੋਲੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਸਾਡੇ ਲਈ ਸ਼ੁੱਭ-ਸਵੇਰ ਦਾ ਪ੍ਰਤੀਕ ਹੈ।ਪਿਛਲੇ ਸੱਤਰ-ਇਕੱਤਰ ਸਾਲਾਂ ਤੋਂ ਦੁਨੀਆਂ ਭਰ ਦੇ ਸਮੂਹ ਪੰਜਾਬੀ ਰਾਜਨੀਤਿਕ,ਧਾਰਮਿਕ ਅਤੇ ਭੂਗੋਲਿਕ ਸਥਾਪਤੀ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਨ।ਪਿਛਲੇ ਦਿਨੀਂ,ਪੰਜਾਬ ਦੇ ਸ਼ਾਹ-ਰਾਹਾਂ ’ਤੇ ਪੰਜਾਬੀ ਭਾਸ਼ਾ ਨਾਲ਼ ਹੋਏ ਵਿਤਕਰੇ ਦੇ ਖ਼ਿਲਾਫ਼ੳਮਪ;,ਸੁਚੇਤ ਪੰਜਾਬੀਆਂ ਵੱਲੋਂ ਕੀਤੇ ਰੋਸ ਪ੍ਰਗਟਾਵੇ,ਸਾਡੀ ਜ਼ੁਬਾਨ ਪ੍ਰਤੀ ਜ਼ਰਖ਼ੇਜ-ਭੋਇੰ ਦਾ ਪ੍ਰਤੀਕ ਹੋ ਨਿਬੜਿਆ ਹੈ ਪਰ,ਪੰਜਾਬੀ ਭਾਸ਼ਾ ‘ਉੱਤੇ ਲਿਖੇ ਜਾਣ’ ਦੇ ਬਾਵਜੂਦ ਵੀ ‘ਥੱਲੇ ਲਿਖੇ ਜਾਣ’ ਵਾਲ਼ੀ ਸਥਿਤੀ ਵਿੱਚ ਹੀ ਜਕੜੀ ਹੋਈ ਪ੍ਰਤੀਤ ਹੋ ਰਹੀ ਹੈ।ਭਾਸ਼ਾ ਦੀ ਸ਼ੁੱਧਤਾ ਪ੍ਰਤੀ ਸੁਚੇਤ ਹੋਣਾ,ਸ਼ਾਇਦ ਪੰਜਾਬੀਆਂ ਲਈ ਅਜੇ ਵੀ ‘ਦਿੱਲੀ ਦੂਰ’ ਵਾਲੀ ਉਲਝਣ ਬਣੀ ਹੋਈ ਹੈ।ਫ਼ਰੀਦਕੋਟ,ਬਰਨਾਲ਼ਾ,ਫ਼ਿਰੋਜ਼ਪੁਰ,ਫ਼ਿਰੋਜ਼ਸ਼ਾਹ ਆਦਿ ਸ਼ਹਿਰਾਂ ਦੇ ਨਾਂਅ, ਅਜੇ ਨਹੀਂ ਜਾਪਦਾ ਕਿ ਇਹ ਅਜੇ ਵੀ ਦਰੁਸਤ ਹੋਣਗੇ!ਕੀ ਕਦੇ ਅੰਗਰੇਜ਼ੀ ਭਾਸ਼ਾ ਵਿੱਚ ਝ ਦੀ ਬਜਾਇ ਗ਼ ਜਾਂ ਢ ਦੀ ਬਜਾਇ ਫਹ (ਜਾਂ ਇਸਤੋਂ ਉਲਟ) ਦੀ ਵਰਤੋਂ ਸਾਡੀ ਨਜ਼ਰੀਂ ਪਈ ਹੈ!?

ਸੰਖੇਪ ਵਿੱਚ, ਕਹਿਣੀ ਅਤੇ ਕਰਨੀ ਦਾ ਫ਼ੳਮਪ;ਰਕ ਮਿਟਾ ਕੇ ਹੀ ਅਸੀਂ ਸਹੀ ਦਿਸ਼ਾ ਵਿੱਚ ਚੱਲ ਸਕਦੇ ਹਾਂ।ਇੱਥੇ ਤਾਂ ਪੰਜਾਬੀ ਲਾਗੂ ਕਰਨ ਦੇ ਆਦੇਸ਼ ਹੀ ਅੰਗਰੇਜ਼ੀ ਵਿੱਚ ਜਾਰੀ ਹੁੰਦੇ ਹਨ।ਗੁਰੂਆਂ,ਫ਼ਕੀਰਾਂ,ਸੂਫੀਆਂ,ਸੰਤਾਂ ਦੇ ਨਾਂਅ ’ਤੇ ਖੁੱਲ੍ਹੇ ਵਪਾਰਕ ਅਤੇ ਵਿੱਦਿਅਕ ਅਦਾਰਿਆਂ ਦੇ ਨਾਂਅ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ।ਸਿੱਖਿਆ ਦਾ ਮਾਧਿਅਮ ਮਾਂ-ਬੋਲੀ ਨੂੰ ਬਣਾਉਣ ਤੋਂ ਮੁਨਕਰ ਹੋਣਾ,ਸਿੱਖਿਆ-ਸ਼ਾਸਤਰੀਆਂ,ਚਿੰਤਕਾਂ ਦੇ ਆਪਣੇ ਬੱਚਿਆਂ ਦਾ ਅੰਗਰੇਜ਼ੀ-ਮਾਧਿਅਮ ਵਾਲ਼ੇ ਸਕੂਲਾਂ ਵਿੱਚ ਪੜ੍ਹਨਾ,ਹੋਰ ਅਨੇਕਾਂ ਵਰਤਾਰੇ ਹਨ,ਜਿਹੜੇ ਸਾਡੀ ਕਹਿਣੀ ਅਤੇ ਕਰਨੀ ਦੇ ਫ਼ਰਕ ਦਾ ਪ੍ਰਗਟਾਵਾ ਕਰਦੇ ਹਨ।

ਸੂਝਵਾਨ ਪੰਜਾਬੀਆਂ ਦਾ ਰੋਸ/ਸੰਘਰਸ਼,ਫ਼ਲਦਾਇਕ ਸਾਬਿਤ ਹੋ ਸਕਦਾ ਹੈ ਜੇਕਰ ਅਮਲੀ ਪੱਧਰ ’ਤੇ ਅਸੀਂ ਆਪਣੀ ਦਰੁਸਤ ਭਾਸ਼ਾ-ਚੇਤਨਾ ਦਾ ਪ੍ਰਗਟਾਵਾ ਕਰੀਏ!ਜਿੰਨਾਂ ਚਿਰ ਪੰਜਾਬੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਨਹੀਂ ਕਰਦੇ ਜਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ,ਉਹਨਾਂ ਦੇ ਆਪਣੇ ਸਕੂਲਾਂ ਵਿੱਚ ਨਹੀਂ ਪੜਦੇ,ਮਾਖਿਓਂ ਮਿੱਠੀ ਪੰਜਾਬੀ ਜ਼ੁਬਾਨ,ਲੱਚਰਤਾ ਅਤੇ ਲੋਕ ਵਿਰੋਧੀ ਸੱਭਿਆਚਾਰ ਦੇ ਜ਼ਹਿਰੀਲੇ ਡੰਗ ਤੋਂ ਮੁਕਤ ਨਹੀਂ ਹੁੰਦੀ,ਉਤਨਾ ਚਿਰ ਪੰਜਾਬੀ ਜ਼ੁਬਾਨ ਦੇ ਸ਼ੈਦਈ ਪੰਜਾਬੀਆਂ ਦੇ ਯਤਨ ਸਾਰਥਿਕ ਨਹੀਂ ਹੋ ਸਕਦੇ।

ਆਪਣੀ ਮਾਂ-ਬੋਲੀ ਪ੍ਰਤੀ ਸ਼ੈਦੱਈਅਤ ਤੋਂ ਕੋਰੇ ਵਿਅਕਤੀ ਕਦੇ ਵੀ ਜ਼ਮੀਰ ਵਾਲੇ,ਅਣਖ ਵਾਲੇ,ਹੱਕ-ਸੱਚ ਦੀ ਆਵਾਜ਼ ਬਣ ਕੇ ਜ਼ਬਰ-ਜੁਲਮ ਦੀ ਸਥਾਪਤੀ ਖ਼ਿਲਾਫ਼ੳਮਪ; ਖੜ੍ਹਨ ਦੀ ਜ਼ੁਅਰਤ ਨਹੀਂ ਕਰ ਸਕਦੇ।ਇਸ ਦਿਸ਼ਾ ਵੱਲ ਸਾਡੇ ਯਤਨ ਹੀ ਪੰਜਾਬੀਆਂ ਨੂੰ ਬੌਧਿਕ-ਹੀਣੇ/ਬਾਉਣੇ ਬਣਨ ਤੋਂ ਰੋਕ ਸਕਦੇ ਹਨ।

ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ।ਆਓ,ਆਪਣੀ ਮਾਖਿਓਂ ਮਿੱਠੀ ਪੰਜਾਬੀ ਜ਼ੁਬਾਨ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਬੁਲੰਦ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ! ਆਮੀਨ!!

ਦਲਜੀਤ ਸਿੰਘ ਭਗਤਾ
ਭਗਤਾ;ਤਹਿਸੀਲ:ਫੂਲ਼
ਜ਼ਿਲ਼੍ਹਾ: ਬਠਿੰਡਾ- 151206
094784-56120/094786-56120

Share Button

Leave a Reply

Your email address will not be published. Required fields are marked *