ਕੌਣ ਸਾਂਭੇਗਾ ਸਿੱਖ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ?

ਕੌਣ ਸਾਂਭੇਗਾ ਸਿੱਖ ਵਿਰਾਸਤ ਦੀਆਂ ਨਿਸ਼ਾਨੀਆਂ ਨੂੰ ?
ਕੇਟਲਾ ਨਿਹੰਗ ਖਾਨ ਦਾ ਖੰਡਰਨੁਮਾ ਕਿਲਾ ਜੋ ਸਿਖ ਇਤਿਹਾਸ ਦਾ ਵਡਮੁਲਾ ਸਰਮਾਇਆ ਹੈ

ਰੂਪਨਗਰ 18 ਦਸੰਬਰ (ਗੁਰਮੀਤ ਮਹਿਰਾ): ਅੱਜ ਇਥੇ ਸ਼ੋਮਣੀ ਅਕਾਲੀ ਦਲ (ਅ) ਦੇ ਸਰਕਲ ਪਰਧਾਨ ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ ਨੇ ਪੱਤਰਕਾਰਾ ਨਾਲ ਗਲਬਾਤ ਦੌਰਾਨ ਦੱਸਿਆ ਕਿ ਕੋਟਲਾ ਨਿਹੰਗ ਖਾਂ ਦਾ ਖੰਡਰਨੁਮਾ ਕਿਲ੍ਹਾ ਜੋ ਸਿਖ ਇਤਿਹਾਸ ਵਿਚ ਆਪਣੀ ਵਿਲਖਣ ਪਛਾਣ ਵਾਲਾ ਕੋਟਲਾ ਨਿਹੰਗ ਗੁਰੂ ਸਾਹਿਬਾਨ ਦੀਆਂ ਯਾਦਗਾਰਾਂ ਨੂੰ ਆਪਣੇ ਵਿਚ ਸਮੋਈ ਬੈਠਾ ਹੈ ਇਥੇ ਬਣੇ ਕਿਲੇ ਨੂੰ ਸਿੱਖ ਗੁਰੂ ਸਾਹਿਬਾਨਾ ਦੀ ਚਰਨ ਛੋਹ ਪਰਾਪਤ ਹੋਈ ਹੈ ਪਰ ਅੱਜ ਇਸ ਯਾਦਗਾਰ ਰੂਪੀ ਕਿਲੇ ਨੂੰ ਖੰਡਰ ਸਮਝ ਕੇ ਖਤਮ ਕੀਤਾ ਜਾ ਰਿਹਾ ਹੈ। ਇਸ ਦੇ ਇਕ ਹਿਸੇ ਨੂੰ ਮਸ਼ੀਨੀ ਪੰਜਿਆਂ ਨਾਲ ਖੋਖਲਾ ਕਰਕੇ ਇਸ ਵਿਚੋ ਪਰਾਪਤ ਹੋਈਆ ਲਾਹੌਰੀ ਇਟਾ ਨੂੰ ਸਦਾ ਲਈ ਸੰਗਮਰਮਰ ਦੀਆਂ ਇਮਾਰਤਾਂ ਹੇਠ ਦਬ ਦਿਤਾ ਗਿਆ ਹੈ। ਜੇਕਰ ਬਾਕੀ ਬਚੀ ਖੰਡਰਨੁਮਾ ਯਾਦਗਾਰ ਵਲ ਕੋਈ ਧਿਆਨ ਨਾ ਦਿਤਾ ਗਿਆ ਤਾਂ ਇਹ ਯਾਦਗਾਰ ਵੀ ਬਾਕੀ ਯਾਦਗਾਰਾਂ ਦੀ ਤਰਾਂ ਸਦਾ ਲਈ ਅਲੋਪ ਹੋ ਜਾਵੇਗੀ। ਇਹ ਉਹ ਪਵਿਤਰ ਧਰਤੀ ਹੈ ਜਿਥੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰੀ ਪਹੁਚੇ ਸਨ। ਆਖਰੀ ਵਾਰ ਆਨੰਦਪੁਰ ਸਾਹਿਬ ਛਡ ਕੇ ਸਰਸਾ ਨਦੀ ਪਾਰ ਕਰਕੇ ਜੰਗ ਲੜਦੇ ਹੋਏ ਜਖਮੀ ਹਾਲਤ ਵਿਚਦ ਦੋ ਵਡੇ ਸਾਹਿਬਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਨਾਲ ਇਥੇ ਪਹੁੰਚੇ। ਜਦੋ ਮੁਗਲ ਫੌਜ ਗੁਰੂ ਜੀ ਨੂੰ ਲਭਦੀ ਹੋਈ ਰਾਤ ਵੇਲੇ ਕਿਲੇ ਵਿਚ ਪਹੁੰਚੀ ਤਾਂ ਕਿਲੇ ਨੂੰ ਘੇਰਾ ਪਾ ਲਿਆ ਫੌਜਦਾਰ ਨੇ ਨਿਹੰਗ ਖਾਂ ਨੂੰ ਕਿਹਾ ਕਿ ਅਸੀ ਤੇਰੇ ਕਿਲੇ ਦੀ ਤਲਾਸ਼ੀ ਲੈਣੀ ਹੈ ਕਿਉਕੀ ਸਾਨੂੰ ਪੁਕੀ ਸੂਹ ਮਿਲੀ ਹੈ ਕਿ ਤੇਰੇ ਕਿਲੇ ਵਿਚ ਬਾਗੀ ਗੁਰੂ ਠਹਿਰੀਆ ਹੋਇਆ ਹੈ। ਨਿਹੰਗ ਖਾਂ ਨੇ ਖੁਸ਼ੀ ਨਾਲ ਕਿਲੇ ਦੀ ਤਲਾਸ਼ੀ ਦੇ ਦਿਤੀ ਉਪਰੰਤ ਉਸ ਨੇ ਕਿਲੇ ਦੇ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿਤਾ ਜਿਸ ਵਿਚ ਗੁਰੂ ਸਾਹਿਬ ਠਹਿਰੇ ਹੋਏ ਸਨ। ਤਲਾਸ਼ੀ ਨਾਂ ਦੇਣ ਦਾ ਕਾਰਨ ਪੁਛਿਆ ਤਾਂ ਨਿਹੰਗ ਖਾਂ ਨੇ ਦਸਿਆ ਕਿ ਇਸ ਕਮਰੇ ਵਿਚ ਮੇਰੀ ਬੇਟੀ ਤੇ ਦਾਮਾਦ ਠਹਿਰੇ ਹੋਏ ਹਨ। ਇਸ ਗਲ ਦਾ ਸਬੂਤ ਮੰਗਣ ਤੇ ਨਿਹੰਗ ਖੇਂ ਨੇ ਆਪਣੀ ਬੇਟੀ ਮੁਮਤਾਜ ਤੋ ਪੁਛਿਆ ਕਿ ਮਹਿਮਾਨ ਸੋ ਰਹੇ ਹਨ ਕਿ ਜਾਗ ਰਹੇ ਹਨ। ਅੰਦਰੋ ਮੁਮਤਾਜ ਨੇ ਆਵਾਜ ਦਿਤੀਕਿ ਆਰਾਮ ਫੁਰਮਾ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: