Thu. Aug 22nd, 2019

“ਕੌਣ ਸਰਦਾਰ ਤੇ ਕੌਣ ਗਦਾਰ ਕੌਮ ਫਰਕ ਕਰਨਾ ਭੁੱਲੀ “

“ਕੌਣ ਸਰਦਾਰ ਤੇ ਕੌਣ ਗਦਾਰ ਕੌਮ ਫਰਕ ਕਰਨਾ ਭੁੱਲੀ ”
ਅੱਜ ਸਿੱਖ ਕੌਮ ਚ ਲੜਨ ਵਾਲੇ ਬਹੁਤ ਨੇ ਪਰਤੂੰ ਦੁਸਮਣ ਦੀ ਪਹਿਚਾਣ ਨਹੀ: ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ

ਬਠਿੰਡਾ 9 ਦਸੰਬਰ, ( ਦਲਜੀਤ ਸਿੰਘ ਸਿਧਾਣਾ): ਪੁਰਾਤਨ ਸਮਿਆਂ ਚ ਸਿੱਖ ਕੌਮ ਹਮੇਸਾ ਚੜਦੀਕਲਾਂ ਚ ਰਹੀ ਤੇ ਹਰ ਬਾਹਰੀ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਤੇ ਜਿੱਤਾਂ ਪ੍ਰਾਪਤ ਕੀਤੀਆਂ ਕਿਉਕਿ ਉਦੋ ਸਿੱਖ ਕੌਮ ਨੂੰ ਆਪਣੇ ਦੁਸਮਣ ਦੀ ਪਹਿਚਾਣ ਸੀ ਕਿ ਕੌਣ ਮੱਸਾਂ ਰੰਘੜ ਆ, ਕੌਣ ਅਬਦਾਲੀ ਆ ਤੇ ਚਮਕੌਰ ਦੀ ਗੜੀ ਚ 40 ਸਿੰਘਾ ਨੇ ਦੱਸ ਲੱਖ ਦੀ ਫੌਜ ਨਾਲ ਯੁੱਧ ਕੀਤਾ ਪਰ ਲੜਾਈ ਨੂੰ ਗੜੀ ਦੇ ਅੰਦਰ ਨਹੀ ਆਉਣ ਦਿੱਤਾ ਪਰਤੂੰ ਅੱਜ ਅਫਸੋਸ ਹੈ ਕਿ ਸਿੱਖ ਕੌਮ ਅੱਜ ਗੜ੍ਹੀ ਦੇ ਅੰਦਰ ਲੜਾਈ ਲੜ ਰਹੀ ਆ ਤੇ ਉਹ ਵੀ ਬਿਨਾਂ ਦੁਸਮਣ ਦੀ ਪਹਿਚਾਣ ਕੀਤੇ ਅੱਜ ਲੜਨ ਵਾਲੇ ਬਹੁਤ ਨੇ ਪਰਤੂੰ ਦੁਸਮਣ ਦੀ ਪਹਿਚਾਣ ਨਹੀ ਅੱਜ ਸਿੱਖ ਕੌਮ ਚ ਪਤਾ ਨਹੀ ਲੱਗ ਰਿਹਾ ਕਿ ਕੌਣ ਸਰਦਾਰ ਹੈ ਤੇ ਕੌਣ ਗਦਾਰ ਹੈ । ਇਸ ਲਈ ਅੱਜ ਸਾਨੂੰ ਜਿੱਤ ਨਹੀ ਪ੍ਰਾਪਤ ਹੋ ਰਹੀ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸਥਾਨਕ ਸਹਿਰ ਦੇ ਗੁਰਦੁਆਰਾ ਸਤਿਸੰਗ ਸਭਾਂ ਵਿਖੇ ਮਾਤਾ ਗੁਜਰ ਕੌਰ ਤੇ ਸਹਿਬਜਾਦਿਆਂ ਦੀ ਸਹਾਦਤ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਪੰੰਥ ਦੇ ਪ੍ਰਸਿੱੱਧ ਕਥਾਂ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆ ਨੇ ਕਥਾਂ ਕਰਦਿਆ ਕੀਤਾ । ਦੋ ਦਿਨਾ ਚੱਲੇ ਇਸ ਮਹਾਨ ਗੁਰਮਤਿ ਸਮਾਗਮ ਚ ਪਹਿਲਾਂ ਪ੍ਰਸਿੱਧ ਰਾਗੀ ਭਾਈ ਹਰਜੀਤ ਸਿੰਘ ਰਾਮਪੁਰਾ ਫੂਲ ਵਾਲਿਆ ਦੇ ਜਥੇ ਨੇ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕਰਕੇ ਹਾਜਰ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਖੀਰ ਚ ਪ੍ਰਚਾਰਕ ਭਾਈ ਬਲਕਰਨ ਸਿੰਘ ਮੌੜਕਲਾਂ ਵਾਲਿਆ ਦੇ ਜਥੇ ਨੇ ਛੋਟੇ ਸਹਿਬਜਾਦਿਆ ਦੀ ਸਹੀਦੀ ਦਾ ਬਿਰਤਾਂਤ ਪੇਸ ਕਰਦੀ ਮੌਤ ਰਾਣੀ ਨੂੰ ਵਿਆਹੁਣ ਚੱਲੇ ਸਹਿਬਜਾਦਿਆ ਦੀ ਵੈਰਾਗਮਈ ਘੋੜੀ ਗਾਇਨ ਕਰਕੇ ਹਾਜਰ ਸੰਗਤ ਦੀਆ ਵੈਰਾਗ ਨਾਲ ਅੱਖਾਂ ਨਮ ਹੋ ਗਈਆ ਤੇ ਪੰਡਾਲ ਚ ਹਾਜਰ ਸਮੁੱਚੀ ਸਿੱਖ ਸੰਗਤ ਸਰਧਾਂ ਦੇ ਵੈਰਾਗਮਈ ਕੀਰਤਨ ਚ ਗੜੁੱਚ ਹੋ ਗਈ।
ਗੁਰਬਾਣੀ ਤੇ ਗੁਰ ਇਤਿਹਾਸ ਸੁਣਾਕੇ ਸੰਗਤਾ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਤੇ ਇਸ ਮੌਕੇ ਸਿੱਖ ਸੰਗਤਾਂ ਨੂੰ ਦਸਮੇਸ ਪਿਤਾ ਦੇ ਜੀਵਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਪਹਿਰਾ ਦੇਣ ਲਈ ਪ੍ਰੇਰਤ ਕੀਤਾ । ਇਸ ਸਮਾਗਮ ਚ ਸਥਾਨਕ ਸਹਿਰ ਦੀਆ ਸਿੱਖ ਸੰਗਤਾ ਨੇ ਵੱਡੀ ਗਿਣਤੀ ਚ ਪਹੁੱਚ ਕੇ ਕਥਾਂ ਕੀਰਤਨ ਤੇ ਗੁਰ ਇਤਿਹਾਸ ਦਾ ਲਾਹਾ ਲਿਆ ਪ੍ਰਬੰਧਕਾਂ ਵੱਲੋ ਸਮਾਗਮ ਲਈ ਬਹੁਤ ਵਧੀਆ ਤੇ ਸਲਾਘਾਯੋਗ ਪ੍ਰਬੰਧ ਕੀਤੇ ਗਏ ਸਨ ।
ਅਖੀਰ ਤੇ ਭਾਈ ਜਗਸੀਰ ਸਿੰਘ ਗ੍ਰੰਥੀ ਨੇ ਆਈਆ ਸਮੂੰਹ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਆਏ ਸਮੂੰਹ ਗ੍ਰੰਥੀ ਸਹਿਬਾਨਾ ਦਾ ਧੰਨਵਾਦ ਕੀਤਾ ।ਇਸ ਸਮਾਗਮ ਚ ਪ੍ਰਸਿੱਧ ਕੀਰਤਨੀਏ ਭਾਈ ਹਰਜੀਤ ਸਿੰਘ ਰਾਮਪੁਰਾ ਫੂਲ, ਟਰੱਕ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਖਾਲਸਾ, ਭਾਈ ਜਗਜੀਤ ਸਿੰਘ ਪੂਹਲਾ, ਗੁਰਦੁਆਰਾ ਸਤਿਸੰਗ ਸਭਾਂ ਦੇ ਪ੍ਰਧਾਨ ਜਸਵੰਤ ਸਿੰਘ, ਸੁਖਦਰਸਨ ਸਿੰਘ ਠੇਕੇਦਾਰ, ਜਰਨੈਲ ਸਿੰਘ ਢਿਲੋਂ, ਸੇਰ ਸਿੰਘ, ਚਰਨਜੀਤ ਸਿੰਘ ਕਾਕਾ, ਰਾਜਨ ਭਾਟੀਆਂ, ਗੁਰਦਿਆਲ ਸਿੰਘ ਆਦਿ ਨੇ ਸਿਰਕਤ ਕੀਤੀ।

Leave a Reply

Your email address will not be published. Required fields are marked *

%d bloggers like this: