ਕੌਂਸਲਰਾਂ ਨੇ ਗਮਾਡਾ ਵਲੋਂ ਵਧਾਏ ਪਾਣੀ ਦੇ ਰੇਟਾਂ ਖਿਲਾਫ ਹਾਉਸ ਵਿੱਚ ਮਤਾ ਲਿਆਉਣ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ

ss1

ਕੌਂਸਲਰਾਂ ਨੇ ਗਮਾਡਾ ਵਲੋਂ ਵਧਾਏ ਪਾਣੀ ਦੇ ਰੇਟਾਂ ਖਿਲਾਫ ਹਾਉਸ ਵਿੱਚ ਮਤਾ ਲਿਆਉਣ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ

ਐਸ ਏ ਐਸ ਨਗਰ,7 ਸਤੰਬਰ (ਨਿ.ਆ.): ਸੈਕਟਰ 76 ਤੋਂ 80 ਅਤੇ ਸੈਕਟਰ 66 ਤੋਂ 69 ਤੱਕ ਇਲਾਕੇ ਦੇ ਕਂੌਸਲਰਾਂ ਨੇ ਅੱਜ ਨਗਰ ਨਿਗਮ ਮੁਹਾਲੀ ਦੇ ਮੇਅਰ ਸ ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਗਮਾਡਾ ਵਲੋਂ ਪਾਣੀ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਨੂੰ ਤੁਰੰਤ ਰੱਦ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾਣ|
ਇਸ ਮੰਗ ਪੱਤਰ ਰਾਹੀਂ ਉਕਤ ਕੌਂਸਲਰਾਂ ਨੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਪਿਛਲੇ ਦਿਨੀਂ ਇਹਨਾਂ ਸੈਕਟਰਾਂ ਵਿਚ ਪਾਣੀ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਨੂੰ ਰੱਦ ਕਰਵਾਉਣ ਲਈ ਹਾਊਸ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਤਾਂ ਕਿ ਗਮਾਡਾ ਵਲੋਂ ਵਧਾਏ ਗਏ ਪਾਣੀ ਦੇ ਰੇਟ ਤੁਰੰਤ ਘਟਾਏ ਜਾ ਸਕਣ| ਇਸ ਮੌਕੇ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਪਰਮਿੰਦਰ ਸਿੰਘ ਤਸਿੰਬਲੀ, ਰਮਨਪ੍ਰੀਤ ਕੌਰ, ਸਤਬੀਰ ਸਿੰਘ ਧਨੋਆ, ਜਸਬੀਰ ਕੌਰ ਅਤਲੀ, ਸ਼ਿੰਦਰਪਾਲ ਸਿੰਘ ਬੌਬੀ ਕੰਬੋਜ, ਸੁਰਿੰਦਰ ਸਿੰਘ ਰੋਡਾ, ਰਜਨੀ ਗੋਇਲ ਅਤੇ ਰਵਿੰਦਰ ਕੌਰ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *