Wed. Jun 19th, 2019

‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਦੇ ਤੀਜੇ ਚਰਣ ਲਈ ਆਡੀਸ਼ਨ ਕਰਵਾਏ

‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਦੇ ਤੀਜੇ ਚਰਣ ਲਈ ਆਡੀਸ਼ਨ ਕਰਵਾਏ
ਪੂਰੇ ਪੰਜਾਬ ਭਰ ਚੋਂ ਲਗਭਗ 40 ਪ੍ਰਤੀਯੋਗਣਾਂ ਨੇ ਲਿਆ ਭਾਗ

ਪਟਿਆਲਾ 28 ਜਨਵਰੀ (ਨਿਰਪੱਖ ਕਲਮ ਬਿਊਰੋ): ਪੰਜਾਬੀ ਵਿਰਸੇ ਦੀ ਸਾਂਭ ਸੰਭਾਲ ਅਤੇ ਇਸਦੀ ਉੱਨਤੀ ਲਈ ਕਾਰਜਸ਼ੀਲ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਵੱਲੋਂ ਪਟਿਆਲਾ ਵਿਖੇ ‘ਹੋਟਲ ਇਕਬਾਲ ਇਨ’ ਵਿੱਚ ਇੱਕ ਰੋਜ਼ਾ ਚੋਣ ਆਡੀਸ਼ਨ ਕਰਵਾਏ ਗਏ। ਇਹ ਆਡੀਸ਼ਨ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਦੇ ਪੂਰੇ ਸੰਸਾਰ ਭਰ ਵਿੱਚ ਆਯੋਜਿਤ ਕੀਤੇ ਜਾਣ ਵਾਲੇ 16 ਚਰਣਾਂ ਵਿੱਚੋਂ ਤੀਜੇ ਚਰਣ ਦੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮੁਕਾਬਲੇ ਕ੍ਰਮਵਾਰ ਭਾਰਤ ਅਤੇ ਦੁਬਈ ਵਿੱਚ ਆਯੋਜਿਤ ਕੀਤੇ ਜਾ ਚੁੱਕੇ ਹਨ। ਇਸੇ ਲਈ ਤਹਿਤ ਮਈ ਮਈਨੇ ਇਹ ਮੁਕਾਬਲੇ ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਆਯੋਜਿਤ ਹੋਣ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨੈਨਸੀ ਘੁੰਮਣ, ਨਿਰਦੇਸ਼ਕਾ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਨੇ ਦੱਸਿਆ ਕਿ ਲੰਡਨ ਵਿਖੇ ਹੋਣ ਜਾ ਰਹੇ ਇਹਨਾਂ ਮੁਕਾਬਲਿਆਂ ਲਈ ਪੂਰੇ ਰਾਜ ਭਰ ਚੋਂ ਲਗਭਗ 40 ਪ੍ਰਤੀਯੋਗਣਾਂ ਨੇ ਆਡੀਸ਼ਨਾਂ ਵਿੱਚ ਭਾਗ ਲਿਆ। ਜਿਹਨਾਂ ਵਿੱਚੋਂ ਕੁੱਲ 13 ਪ੍ਰਤੀਯੋਗਣਾਂ ਨੂੰ ਚੁਣਿਆ ਗਿਆ। ਇਸ ਮੌਕੇ ਤੇ ਨੈਨਸੀ ਕਾਲਜ ਆਫ਼ ਗੁਰੱਪਜ਼ ਦੀ ਪ੍ਰਿੰਸੀਪਲ ਡਾ. ਦੀਪੀਕਾ ਮਹਿਤਾ ਅਤੇ ਚੇਅਰਮੈਨ ਸ਼੍ਰੀ ਸ਼ਾਮ ਜਿੰਦਲ, ਸ਼੍ਰੀਮਤੀ ਨਿਰਮਲ ਗੋਇਲ ਪ੍ਰਿੰਸੀਪਲ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਸ. ਰਾਜਬੀਰ ਸਿੰਘ, ਚੇਅਰਮੈਨੇ ਪਲੇਅਵੇਅ ਹਾਈ ਸਕੂਲ, ਸ. ਕਮਲਪ੍ਰੀਤ ਸਿੰਘ ਸੇਠੀ, ਐਮ.ਡੀ. ਹੋਟਲ ਇਕਬਾਲ ਇਨ ਅਤੇ ਸ਼੍ਰੀਮਤੀ ਕਿਰਨਦੀਪ ਕੌਰ ਜੇਤੂ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’, ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ। ਜਦੋਂਕਿ ਇਹਨਾਂ ਆਡੀਸ਼ਨਾਂ ਦੀ ਜਜਮੈਂਟ ਲਈ ਡਾ. ਜੀਵਨ ਬਾਲਾ, ਮੁੱਖੀ ਡਾਂਸ ਵਿਭਾਗ ਜੀ.ਸੀ.ਜੀ. ਪਟਿਆਲਾ, ਸ. ਅਰਸ਼ਪ੍ਰੀਤ ਸਿੰਘ, ਸ਼੍ਰੀਮਤੀ ਤਰਨਜੀਤ ਕੌਰ, ਲੁਧਿਆਣਾ (ਦੂਜੀ ਰਨਰਅਪ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’) ਸ਼੍ਰੀ ਸੁੱਖੀ ਗਿੱਲ, ਐਮ.ਡੀ. ਹੈੱਡ ਮਾਸਟਰ ਸਲੂਨ ਅਤੇ ਮਿਸ ਅਮਨ ਵੜੈਚ ਹਾਜ਼ਰ ਸਨ। ਇਹਨਾਂ ਆਡੀਸ਼ਨਾਂ ਮੁਕਾਬਲਿਆਂ ਦੌਰਾਨ ਵੱਖ ਵੱਖ ਹੋਏ ਰਾਊਂਡਜ਼ ਵਿੱਚ ਪੰਜਾਬੀ ਸੱਭਿਆਚਾਰ ਬਾਰੇ ਜੀ.ਕੇ. ਰਾਊਂਡ ਪੰਜਾਬੀ ਪਹਿਰਾਵਾ ਆਦਿ ਬਾਰੇ ਪ੍ਰਸ਼ਨ-ਉੱਤਰ ਪੁੱਛੇ ਗਏ।
ਕੁੱਲ 40 ਪ੍ਰਤੀਯੋਗਣਾਂ ਵਿੱਚ ‘ਲੰਡਨ’ ਲਈ ਫਾਈਨਲ 13 ਪ੍ਰਤੀਯੋਗਣਾਂ ਨੇ ਆਪਣੀ ਜਗ੍ਹਾਂ ਬਣਾਈ, ਜਿਸ ਵਿੱਚ ਭਵਨੀਤ ਕੌਰ ਪਟਿਆਲਾ, ਕਿਰਨਜੀਤ ਕੌਰ ਫਰੀਦਕੋਟ, ਜਸਬੀਰ ਕੌਰ ਪਟਿਆਲਾ, ਸੰਦੀਪ ਕੌਰ ਗੋਬਿੰਦਗੜ੍ਹ, ਜਤਿੰਦਰ ਪਾਲ ਕੌਰ ਸਮਾਣਾ, ਕੰਵਲਦੀਪ ਕੌਰ ਅੰਮ੍ਰਿਤਸਰ, ਮਨਦੀਪ ਕੌਰ ਰਾਜਪੁਰਾ, ਨੀਸ਼ਾ ਪਟਿਆਲਾ, ਪ੍ਰਵੀਨਾ ਪਟਿਆਲਾ, ਜਸਵੀਰ ਬੁਢਲਾਡਾ (ਜਿਲ੍ਹਾ ਮਾਨਸਾ), ਮਧੂ ਅਬਰੋਲ ਪਟਿਆਲਾ, ਸੰਦੀਪ ਕੌਰ ਅਤੇ ਗੁਰਦਰਸ਼ ਕੌਰ ਮਾਨਸਾ ਸ਼ਾਮਲ ਹਨ। ਕਾਬਿਲੇ ਜ਼ਿਕਰ ਹੈ ਕਿ ਇਹ ਫਾਈਨਲ ਚੁਣੇ ਗਏ ਪ੍ਰਤੀਯੋਗੀ ਇੰਗਲੈਂਡ ਦੇ ‘ਲੰਡਨ’ ਸ਼ਹਿਰ ਵਿਖੇ ਮਈ, 2019 ਵਿੱਚ ‘ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ’ ਦੇ ਤੀਜੇ ਚਰਣ ਲਈ ਮੁਕਾਬਲਾ ਕਰਨਗੇ।

Leave a Reply

Your email address will not be published. Required fields are marked *

%d bloggers like this: