ਕੋਹਰੀਆਂ ਵਿਖੇ ਅੱਠਵਾਂ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ

ss1

img-20160922-wa0061

ਕੋਹਰੀਆਂ ਵਿਖੇ ਅੱਠਵਾਂ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ

ਦਿੜ੍ਹਬਾ ਮੰਡੀ 22 ਸਤੰਬਰ (ਰਣ ਸਿੰਘ ਚੱਠਾ) ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਿਲ੍ਹਾ ਟਰਾਂਸਪੋਰਟ ਅਫਸਰ ਸੰਗਰੂਰ ਕਮ ਰਿਟਰਨਿੰਗ ਅਫਸਰ 100 ਹਲਕਾ ਦਿੜ੍ਹਬਾ ਦੇ ਹੁਕਮਾਂ ਅਨੁਸਾਰ ਸਰਕਾਰੀ ਸੰਕੈਡਰੀ ਸਕੂਲ ਕੋਹਰੀਆਂ ਵਿਖੇ ਅੱਠਵਾਂ ਵੋਟਰ ਜਾਗਰੂਕਤਾ ਸੈਮੀਨਾਰ ਆਯੋਜਨ ਕੀਤਾ ਗਿਆ।ਸਵੀਪ ਪੋਰਟਲ ਅਧੀਨ ਕਰਵਾਏ ਇਸ ਸੈਮੀਨਾਰ ਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ 103 ਵਿਦਿਆਰਥੀਆਂ ਨੇ ਭਾਗ ਲਿਆ।ਨੋਡਲ ਅਫਸਰ ਕਮ ਮਾਸਟਰ ਲੱਖਾ ਸਿੰਘ ਗੁੱਜਰਾਂ ਨੇ ਨੌਜਵਾਨਾਂ ਨੂੰ ਨਵੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ। ਨੋਡਲ ਅਫਸਰ ਹਰਸੰਤ ਸਿੰਘ ਢੀਂਡਸਾ ਨੇ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਯੋਗਤਾ 1 ਜਨਵਰੀ 2017 ਮਿਥੀ ਗਈ ਹੈ ਇਸ ਮਿਤੀ ਤੱਕ 18 ਸਾਲ ਦਾ ਹਰ ਵਿਅਕਤੀ ਵੋਟ ਬਣਵਾ ਸਕਦਾ ਹੈ।ਪ੍ਰਿੰਸੀਪਲ ਜਤਿੰਦਰਪਾਲ ਸਿੰਘ ਨੇ ਨੋਡਲ ਅਫਸਰਾਂ ਦੀ ਟੀਮ ਦਾ ਕੋਹਰੀਆਂ ਪਹੁੰਚਣ ਲਈ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਅਮਨਪ੍ਰੀਤ ਸਿੰਘ ਨੇ ਨਿਭਾਈ।ਇਸ ਮੋਕੇ ਲੈਕਚਰਾਰ,ਦਰਸ਼ਨ ਸਿੰਘ,ਚਰਨਜੀਤ ਸਿੰਘ, ਘੁੱਕਾ ਸਿੰਘ,ਦਿਨੇਸ਼ ਕੁਮਾਰ,ਅਮਰਿੰਦਰ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *