Thu. Aug 22nd, 2019

ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ, 500 ਕਰੋੜ ਦੀ ਹੈਰੋਇਨ ਬਰਾਮਦ

ਕੋਸਟ ਗਾਰਡ ਨੇ ਪਾਕਿਸਤਾਨੀ ਕਿਸ਼ਤੀ ਫੜੀ, 500 ਕਰੋੜ ਦੀ ਹੈਰੋਇਨ ਬਰਾਮਦ

ਅਹਿਮਦਾਬਾਦ, 21 ਮਈ: ਭਾਰਤੀ ਤੱਟ ਰੱਖਿਅਕ ਫੋਰਸ (ਭਾਰਤੀ ਕੋਸਟ ਗਾਰਡ) ਨੇ ਗੁਜਰਾਤ ਦੇ ਕੱਛ ਜ਼ਿਲੇ ਵਿੱਚ ਸਥਿਤ ਜਖੋ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਕੌਮਾਂਤਰੀ ਜਲ ਸਰਹੱਦ ਨੇੜੇ ਇਕ ਪਾਕਿਸਤਾਨੀ ਕਿਸ਼ਤੀ ਨੂੰ ਫੜ ਕੇ ਇਸ ਵਿੱਚੋਂ ਲਗਭਗ 500 ਕਰੋੜ ਰੁਪਏ ਦੀ ਕੀਮਤ ਦੀ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ| ਤੱਟ ਰੱਖਿਅਕ ਦਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਗੁਪਤ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਅਲ ਮਦੀਨਾ ਨਾਂ ਦੀ ਇਸ ਕਿਸ਼ਤੀ ਨੂੰ ਅੱਜ ਤੜਕੇ ਫੜਿਆ ਗਿਆ|
ਇਸ ਤੇ ਸਵਾਲ ਚਾਲਕ ਦਲ ਨੇ ਕੁਝ ਪੈਕੇਟ ਸਮੁੰਦਰ ਵਿੱਚ ਸੁੱਟੇ ਪਰ ਇਨ੍ਹਾਂ ਵਿੱਚੋਂ 7 ਨੂੰ ਬਰਾਮਦ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ ਸ਼ੱਕੀ ਹੈਰੋਇਨ ਦੇ 194 ਪੈਕੇਟ ਬਰਾਮਦ ਹੋਏ ਹਨ| ਇਸ ਮਾਮਲੇ ਵਿੱਚ ਪੂਰੀ ਪੜਤਾਲ ਕੀਤੀ ਜਾ ਰਹੀ ਹੈ| ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਤੱਟ ਰੱਖਿਅਕ ਦਲ ਅਤੇ ਗੁਜਰਾਤ ਪੁਲੀਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਇਕ ਹੋਰ ਕਿਸ਼ਤੀ ਤੋਂ ਪੋਰਬੰਦਰ ਤੱਟ ਨੇੜੇ 100 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ|

Leave a Reply

Your email address will not be published. Required fields are marked *

%d bloggers like this: