ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੋਵਿਡ-19 ਨੇ ਨਸ਼ਾਂ ਪੀੜਤਾਂ ਦਾ ਕੀਤਾ ਇੱਕ-ਇੱਕ ਦਿਨ ਔਖਾ

ਕੋਵਿਡ-19 ਨੇ ਨਸ਼ਾਂ ਪੀੜਤਾਂ ਦਾ ਕੀਤਾ ਇੱਕ-ਇੱਕ ਦਿਨ ਔਖਾ

ਨਸ਼ੇ ਦੀ ਸਪਲਾਈ ਚੇਨ ਦਾ ਟੁੱਟਿਆ ਲੱਕ

ਨਸ਼ਾਖੋਰੀ ਸਾਡੇ ਸਮਾਜ ਨੂੰ ਘੂਣ ਵਾਂਗ ਖਾ ਰਹੀ ਹੈ ਇਹ ਉਹ ਸਮਾਜਿਕ ਕਰੂਤੀ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਨਿੱਜੀ,ਪਰਿਵਾਰਕ,ਸਮਾਜਿਕ ਅਤੇ ਹੋਰ ਕਈ ਸੰਸਥਾਵਾਂ ਪ੍ਰਭਾਵਿਤ ਹਨ। ਨਸ਼ੇ ਦੀ ਸ਼ੁਰਆਤ ਭਾਂਵੇ ਸ਼ੌਕ ਜਾਂ ਫੁਕਰਾਪਣ ਵਿੱਚ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਆਦਤ ਬਣ ਜਾਂਦੀ ਹੈ ਅਤੇ ਉਸ ਵਕਤ ਲੱਗੀ ਨਸ਼ੇ ਦੀ ਲੱਤ ਅੱਖਾਂ ਅੱਗੇ ਹਨੇਰਾਂ ਕਰ ਦਿੰਦੀ ਹੈ, ਜਦੋਂ ਇਸਦੀ ਦੀ ਪੂਰਤੀ ਨਹੀ ਹੰਦੀ ਤਾਂ ਨੌਜਵਾਨ ਅਤੇ ਕਿਸ਼ੋਰ ਬੇਖੌਫ ਚੋਰੀ,ਡਾਕਾ ਅਤੇ ਲੁੱਟਾਂ-ਖੋਹਾਂ ਦਾ ਰਸਤਾ ਅਖਤਿਆਰ ਕਰ ਲੈਂਦੇ ਹਨ।ਨਸ਼ਿਆਂ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ, ਅਨੇਕਾਂ ਘਰਾਂ ਦੇ ਚੁੱਲੇ ਠੰਡੇ ਕਰ ਛੱਡੇ।

   ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਵਿਅਕਤੀਆਂ ਨੂੰ ਸਹੀ ਰਸਤਾ ਵਖਾਉਣ,ਸਮਾਜ ਵਿੱਚ ਉਨਾਂ ਦਾ ਰੁਤਬਾ ਮੁੜ ਸੁਰਜੀਤ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਰੱਗ ਡੀ ਅਡਿਕਸ਼ਨ ਪ੍ਰੋਗਰਾਮ ਤਹਿਤ ਇੱਕ ਹੀ ਸੁਨੇਹਾ ਦਿੱਤਾ ਜਾਂਦਾ ਹੈ “ਨਸ਼ਿਆ ਨੂੰ ਕਹੋ ਨਾ-ਜ਼ਿੰਦਗੀ ਨੂੰ ਕਹੋ ਹਾਂ”। ਸੂਬਾ ਸਰਕਾਰ ਵੱਲੋਂ ਨਸ਼ਾਂ ਪੀੜਤਾਂ ਦੇ ਮੁਫਤ ਇਲਾਜ ਲਈ ਨਸ਼ਾ ਛੁਡਾਓ ਕੇਂਦਰ, ਓਟ ਸੈਂਟਰ ਅਤੇ ਪੁਨਰਵਾਸ ਕੇਂਦਰਾਂ ਦਾ ਨਿਰਮਾਣ ਕਰਨਾ ਅਤੇ ਇਹਨਾਂ ਸੰਸਥਾਵਾਂ ਵਿੱਚ ਮਨੋਚਿਕਿਤਸਕ, ਕਾਉਂਸਲਰ, ਸੋਸ਼ਲ ਵਰਕਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਭਰਤੀ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਹਨਾਂ ਸੈਂਟਰਾਂ ਵਿੱਚ ਮਰੀਜ਼ਾਂ ਲਈ ਰੋਟੀ-ਪਾਣੀ,ਮਨੋਰੰਜਨ ਦੀਆਂ ਸੁਵਿਧਾਵਾਂ,ਯੋਗਾ-ਕਸਰਤ ਅਤੇ ਸਮਾਜ ਵਿੱਚ ਵਿਚਰਨ ਅਤੇ ਰੋਜੀ-ਰੋਟੀ ਦੇ ਕਾਬਲ ਬਨਾਉਣ ਲਈ ਕਿੱਤਾ ਮੁਖੀ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅਨੇਕਾਂ ਹੀ ਜਾਗਰੂਕਤਾ ਸਰਗਰਮੀਆਂ ਆਯੋਜਿਤ ਕਰਕੇ ਘਰ-ਘਰ ਸਰਕਾਰ ਦੇ ਉਪਰਾਲਿਆਂ ,ਸਿਹਤ ਸਹੂਲਤਾਂ, ਸਕੀਮਾਂ ਅਤੇ ਸੇਵਾਵਾਂ ਸਬੰਧੀ ਸੁਨੇਹਾਂ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ।ਇਹ ਠੀਕ ਹੈ ਕਿ ਇਹਨਾਂ ਕੋਸ਼ਿਸ਼ਾਂ ਅਤੇ ਪੁਲਿਸ ਵਿਭਾਗ ਦੀ ਸਖਤੀ ਨੇ ਅਨੇਕਾਂ ਹੀ ਘਰਾਂ ਨੂੰ ਉਜੜਣ ਤੋਂ ਬਚਾਅ ਲਿਆ ਹੈ,ਪਰ ਅੱਜ ਕੋਵਿਡ-19 ਦੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਸੈਂਕੜੇ ਦੇਸ਼ ਲਾਕਡਾਊਨ ਦੀ ਸਥਿਤੀ ਵਿੱਚ ਹਨ।ਇਸ ਕਰਫਿਊ ਵਿੱਚ ਆਮ ਲੋਕਾਂ ਲਈ ਰੋਜਮਰਾਂ ਦੀਆਂ ਚੀਜਾਂ ਮਿਲਣੀਆਂ ਔਖੀਆਂ ਹੋਈਆਂ ਪਈਆਂ ਹਨ ਤੇ ਇਸ ਹਾਲਤ ਵਿੱਚ ਨਸ਼ੇ ਦੀ ਸਪਲਾਈ ਚੇਨ ਦਾ ਲੱਕ ਟੁੱਟਣਾ ਤਾਂ ਸੁਭਾਵਿਕ ਹੀ ਹੈ। ਜਿੰਨਾਂ ਨੇ ਤਾਂ ਸਮਾਂ ਸਾਂਭ ਲਿਆ ਅਤੇ ਮਨ ਕਰੜਾ ਕਰਕੇ ਸਿਹਤ ਵਿਭਾਗ ਦਾ ਪੱਲਾ ਫੜ ਲਿਆ ਸੀ ਉਨਾਂ ਵਿਚੋਂ ਕੁਝ ਕੁ ਇਲਾਜ ਅਧੀਨ ਹਨ ਅਤੇ ਕੁਝ ਤੰਦਰੁਸਤ ਹੋ ਆਪਣੇ-ਆਪਣੇ ਪਰਿਵਾਰਾਂ ਨਾਲ ਇਸ ਖੂਬਸੂਰਤ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ। ਪਰ ਕਈ ਅਜੇ ਵੀ ਨਸ਼ੇ ਦੀ ਲਪੇਟ ਤੋਂ ਨਹੀ ਛੁੱਟ ਸਕੇ, ਅਜਿਹੇ ਲੋਕਾਂ ਨੂੰ ਨਾ ਹੁਣ ਨਸ਼ਾ ਮਿਲ ਰਿਹਾ ਹੈ, ਨਾ ਹੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲਾ ਅਤੇ ਉਨਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦਾ ਹੀਲਾ ਵੀ ਕੋਈ ਨਹੀ ਕਰ ਰਿਹਾ,ਉਨਾਂ ਦੀ ਹਾਲਤ ਹੁਣ ਤਰਸਯੋਗ ਬਣੀ ਹੋਈ ਹੈ, ਨਸ਼ਾਂ ਪੀੜਤਾਂ ਲਈ ਇੱਕ-ਇੱਕ ਦਿਨ ਔਖਾ ਹੋਇਆ ਪਿਆ ਹੈ।

ਡਾ.ਪ੍ਰਭਦੀਪ ਸਿੰਘ ਚਾਵਲਾ
ਬਲਾਕ ਐਕਸਟੈਂਸ਼ਨ ਐਜੂਕੇਟਰ
ਸਿਹਤ ਤੇ ਪਰਿਵਾਰ ਭਲਾਈ ਵਿਭਾਗ
ਫਰੀਦਕੋਟ
9814656257
chawlaprabhdeep355@gmail.com

Leave a Reply

Your email address will not be published. Required fields are marked *

%d bloggers like this: