ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੋਵਿਡ-19 ਦੀਆਂ ਸਖ਼ਤ ਪਾਬੰਦੀਆਂ ਕਾਰਨ ਏਅਰ ਕੈਨੇਡਾ ਵੱਲੋਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ

ਕੋਵਿਡ-19 ਦੀਆਂ ਸਖ਼ਤ ਪਾਬੰਦੀਆਂ ਕਾਰਨ ਏਅਰ ਕੈਨੇਡਾ ਵੱਲੋਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ

ਹਰਦਮ ਮਾਨ

ਸਰੀ, 10 ਫਰਵਰੀ 2021-ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਕੀਤੀਆਂ ਗਈਆਂ ਸਖ਼ਤ ਪਾਬੰਦੀਆਂ ਕਾਰਨ ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਕੈਨੇਡਾ ਵੱਲੋਂ ਆਪਣੀਆਂ ਕਈ ਅੰਤਰਰਾਸ਼ਟਰੀ ਉਡਾਨਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ 1500 ਨੌਕਰੀਆਂ ਦੀ ਕਟੌਤੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।

ਏਅਰ ਕੈਨੇਡਾ ਨੇ 18 ਫਰਵਰੀ ਤੋਂ ਅਮਰੀਕਾ ਅਤੇ ਵਿਦੇਸ਼ ਜਾਣ ਵਾਲੇ 17 ਫਲਾਈਟ ਰੂਟਾਂ ਉਪਰ ਹਵਾਈ ਸੇਵਾਵਾਂ 30 ਅਪ੍ਰੈਲ ਤੱਕ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਪਹਿਲਾਂ ਬੁਕਿੰਗ ਕਰਨ ਵਾਲੇ ਪ੍ਰਭਾਵਿਤ ਗ੍ਰਾਹਕਾਂ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।’

ਏਅਰ ਕੈਨੇਡਾ ਕੀਤੇ ਐਲਾਨ ਅਨੁਸਾਰ ਹੇਠ ਲਿਖੇ ਅੰਤਰ ਰਾਸ਼ਟਰੀ ਹਵਾਈ ਰੂਟ ਪ੍ਰਭਾਵਿਤ ਹੋਣਗੇ-

ਵੈਨਕੂਵਰ ਤੋਂ ਲੰਡਨ, ਇੰਗਲੈਂਡ (14 ਫਰਵਰੀ), ਟੋਰਾਂਟੋ ਤੋਂ ਬੋਗੋਟਾ (16 ਫਰਵਰੀ), ਟੋਕਿਓ-ਨਰੀਤਾ, ਜਪਾਨ (15 ਫਰਵਰੀ), ਮਾਂਟਰੀਅਲ ਤੋਂ ਬੋਗੋਟਾ (13 ਫਰਵਰੀ), ਡਬਲਿਨ (12 ਫਰਵਰੀ), ਸਾਓ ਪੌਲੋ (16 ਫਰਵਰੀ), ਹਾਂਗ ਕਾਂਗ (ਸ਼ੁਰੂਆਤ ਮੁਲਤਵੀ), ਡੁਬਈ (ਸ਼ੁਰੂਆਤ ਮੁਲਤਵੀ), ਤੇਲ ਅਵੀਵ (ਨਿਰੰਤਰ ਮੁਅੱਤਲ)।

ਅਮਰੀਕਾ ਜਾਣ ਵਾਲੇ ਹੇਠ ਲਿਖੇ ਹਵਾਈ ਰੂਟ ਪ੍ਰਭਾਵਿਤ ਹੋਣਗੇ-

ਵੈਨਕੂਵਰ ਤੋਂ ਸੀਏਟਲ (16 ਫਰਵਰੀ), ਟੋਰਾਂਟੋ ਤੋਂ ਫੋਰਟ ਮਾਇਅਰਜ਼ (14 ਫਰਵਰੀ), ਮਾਂਟਰੀਅਲ ਤੋਂ ਬੋਸਟਨ (17 ਫਰਵਰੀ), ਬੋਸਟਨ (16 ਫਰਵਰੀ), ਵਾਸ਼ਿੰਗਟਨ-ਰੀਗਨ (17 ਫਰਵਰੀ), ਡੇਨਵਰ (17 ਫਰਵਰੀ), ਨਿਊ ਯਾਰਕ ਲਾਗੁਆਰਡੀਆ ਏਅਰਪੋਰਟ (17 ਫਰਵਰੀ),

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: