ਕੋਵਿਡ-19 ਅਧੀਨ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸੈਂਪਲਿੰਗ ਜਾਰੀ

ਕੋਵਿਡ-19 ਅਧੀਨ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਸੈਂਪਲਿੰਗ ਜਾਰੀ
ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਹੁਣ ਤੱਕ ਕੁੱਲ 500 ਕਰੋਨਾਵਾਇਰਸ ਦੇ ਟੈਸਟ ਕੀਤੇ-: ਡਾ. ਚਰਨਜੀਤ ਕੁਮਾਰ
ਸ੍ਰੀ ਅਨੰਦਪੁਰ ਸਾਹਿਬ, 2 ਜੂਨ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਸਰਜਨ ਰੂਪਨਗਰ ਐਚ.ਐਨ ਸ਼ਰਮਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਅਗੁਵਾਈ ਹੇਠ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਕੋਵਿਡ-19 ਅਧੀਨ ਸੈਂਪਲ ਲਏ ਜਾ ਰਹੇ ਹਨ।ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਿਹਤ ਵਿਭਾਗ ਵੱਲੋ ਕਰੋਨਾਵਾਇਰਸ ਦੇ ਖਤਰੇ ਨੂੰ ਮੁੱਖ ਰੱਖਦੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਸਿਹਤ ਵਿਭਾਗ ਕਰੋਨਾ ਵਿਰੁੱਧ ਅੱਗੇ ਹੋ ਕੇ ਜੰਗ ਲੜ ਰਹੇ ਕਰਮਚਾਰੀਆ ਦਾ ਕਰੋਨਾ ਟੈਸਟ ਕਰਵਾੳੇਣ ਅਤੇ ਇਨ੍ਹਾਂ ਹੁਕਮਾਂ ਅਧੀਨ ਹੀ ਬੀਤੇ ਦਿਨ ਹੈਲਥ ਵਰਕਰਜ,ਆਸ਼ਾ ਵਰਕਰਜ ਦਾ ਕਰੋਨਾ ਸੈਂਪਲ ਲਏ ਗਏ।
ਉਂਨ੍ਹਾਂ ਕਿਹਾ ਕਿ ਅੱਜ ਭਾਈਵਾਲ ਵਿਭਾਗ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਮੈਡਮ ਜਗਮੋਹਣ ਕੋਰ ਵੱਲੋ ਆਂਗਣਵਾੜੀ ਵਰਕਰ ਨੂੰ ਇਸ ਜੰਗ ਵਿਰੁਧ ਉਤਸਾਹਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕਰੋਨਾ ਸੈਂਪਲ ਵੀ ਲਏ ਗਏ।ਡਾ.ਚਰਨਜੀਤ ਵੱਲੋ ਦੱਸਿਆ ਗਿਆ ਕਿ ਸਿਹਤ ਅਤੇ ਭਾਈਵਾਲ ਜਿਂਵੇ ਕਿ ਪੁਲਿਸ,ਸਿਹਤ,ਪੰਚਾੲਤੀ ਰਾਜ ਅਤੇ ਹੋਰ ਵਿਭਾਗਾ ਨੇ ਇਸ ਮੁਹਿੰਮ ਵਿੱਚ ਵੱਧ-ਚੜ ਕੇ ਹਿੱਸਾ ਲਿਆ ਹੈ ਇਸ ਲਈ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾ ਦੀ ਸੁੱਰਖਿਆ ਲਈ ਇਹ ਟੈਸਟ ਬਹੁਤ ਜਰੂਰੀ ਹਨ।ਇਸ ਤੋਂ ਇਲਾਵਾ ਹਾਈ ਰਿਸਕ ਆਬਾਦੀ ਜਿਂਵੇ ਕਿ ਭੱਠੇ, ਝੁੱਗੀਆਂ, ਮੰਡੀਆ, ਉਸਾਰੀ ਅਧੀਨ ਸੜਕਾ, ਇਮਾਰਤਾ ਤੇ ਬੈਠੇ ਮਜਦੂਰਾ ਨੂੰ ਇਸ ਟੈਸਟ ਨੁੰ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਕੰਨਟੇਨਮੈਂਟ ਜੋਨ ਘੌਸ਼ਿਤ ਕੀਤੇ ਇਲਾਕੇਆ ਵਿੱਚ ਗਰਭਵਤੀ ਮਾਵਾਂ ਇਸ ਸੁਵਿਧਾ ਦਾ ਲਾਭ ਲੈ ਸਕਦੀਆ ਹਨ।ਸਿਹਤ ਵਿਭਾਗ ਦੇ ਸਮੂਹ ਸੁਪਰਵਾਇਜਰ ਸਟਾਫ ਨੂੰ ਹਦਾਇਤਾ ਕੀਤੀਆ ਗਈਆ ਹਨ ਕਿ ਉਹ ਅਤਿ ਜੋਖਮ ਅਧੀਨ ਆਂਉਦੇ ਕਿਸੇ ਵੀ ਵਿਅਕਤੀ ਦਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਖੇ ਕੁੱਲ 500 ਕਰੋਨਾਵਾਇਰਸ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਆਮ ਜਨਤਾ ਨੂੰ ਅਪੀਲ਼ ਵੀ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਵੱਲੋ ਕੀਤੇ ਗਏ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਲੈਣ ।