ਕੋਲਕਾਤਾ: ਦਮਦਮ ਰੇਲਵੇ ਲਾਈਨ ਤੇ ਧਮਾਕਾ, 10 ਦੇਸੀ ਬੰਬ ਬਰਾਮਦ, ਇਕ ਵਿਅਕਤੀ ਜ਼ਖਮੀ

ss1

ਕੋਲਕਾਤਾ: ਦਮਦਮ ਰੇਲਵੇ ਲਾਈਨ ਤੇ ਧਮਾਕਾ, 10 ਦੇਸੀ ਬੰਬ ਬਰਾਮਦ, ਇਕ ਵਿਅਕਤੀ ਜ਼ਖਮੀ

ਕੋਲਕਾਤਾ, 9 ਅਪ੍ਰੈਲ (ਸ.ਬ.) ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਦਮਦਮ ਛਾਉਣੀ ਇਲਾਕੇ ਵਿੱਚ ਧਮਾਕਾ ਹੋਇਆ ਹੈ| ਇਹ ਧਮਾਕਾ ਦਮਦਮ ਛਾਉਣੀ ਰੇਲਵੇ ਲਾਈਨ ਤੇ ਹੋਇਆ, ਜਿਸ ਵਿੱਚ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਦੇਸੀ ਬੰਬ ਦੇ ਫਟਣ ਨਾਲ ਹੋਇਆ| ਬੰਬ ਧਮਾਕੇ ਤੋਂ ਬਾਅਦ ਪੁਲੀਸ ਨੇ ਇਸ ਇਲਾਕੇ ਦੀ ਤਲਾਸ਼ੀ ਲਈ| ਪੁਲੀਸ ਨੇ ਉਥੋਂ 10 ਦੇਸੀ ਬੰਬ ਬਰਾਮਦ ਕੀਤੇ ਹਨ| ਸਥਾਨਕ ਪੁਲੀਸ ਤੋਂ ਇਲਾਵਾ ਰੇਲਵੇ ਅਧਿਕਾਰੀਆਂ ਨੇ ਵੀ ਮੌਕੇ ਤੇ ਪੁੱਜ ਕੇ ਤਲਾਸ਼ੀ ਲਈ ਹੈ|

Share Button

Leave a Reply

Your email address will not be published. Required fields are marked *