ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਬਦਲ ਰਿਹਾ ਐਜੂਕੇਸ਼ਨ ਸਿਸਟਮ

ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਬਦਲ ਰਿਹਾ ਐਜੂਕੇਸ਼ਨ ਸਿਸਟਮ

ਵਿਦਿਆਰਥੀਆਂ ਤੋਂ ਬਾਅਦ ਅਧਿਆਪਕਾਂ ਦੀ ਵੀ ਚਲੇਗੀ ਆਨਲਾਈਨ ਵਰਕਸ਼ਾਪ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਚੁਕਿਆ ਗਿਆ ਕ੍ਰਾਂਤੀਕਾਰੀ ਕਦਮ

ਅੰਮ੍ਰਿਤਸਰ , 7 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਕੋਰੋਨਾ ਵਾਇਰਸ ਦੇ ਪ੍ਰਪੋਕ ਕਾਰਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਹਤਿਆਤ ਦੇ ਤੌਰ ਤੇ ਪੁਟੇ ਜਾ ਰਹੇ ਕਦਮਾ ਵਿੱਚ ਇੱਕ ਹੋਰ ਵਾਧਾ ਕਰਦਿਆਂ ਵਿਦਿਆਰਥੀਆਂ ਨੂੰ ਆਨਲਾਈਨ ਸਿਖਿਆ ਦੇਣ ਤੋਂ ਬਾਅਦ ਅਧਿਆਪਕਾਂ ਨੂੰ ਵੀ ਅਪਡੇਟ ਕਰਨ ਲਈ ਆਨਲਾਈਨ ਵਰਕਸ਼ਾਪ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਭਾਗ ਸਕੂਲ ਆਫ਼ ਐਜੂਕੇਸ਼ਨ ਵੱਲੋਂ ਇਸ ਦੀ ਸ਼ੁਰੂਆਤ 10 ਅਪ੍ਰੈਲ ਤੋਂ ਕੀਤੀ ਜਾ ਰਹੀ ਹੈ । ਵਰਕਸ਼ਾਪ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ . ਅਮਿਤ ਕੋਟਸ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਵੱਲੋਂ ਆਨਲਾਈਨ ਵਰਕਸ਼ਾਪ ਨੂੰ ਉਤਸ਼ਾਹਿਤ ਕਰਨ ਲਈ ਨਿਜੀ ਤੌਰ ਵਿਖਾਈ ਦਿਲਚਸਪੀ ਕਾਰਨ ਇਹ ਸੰਭਵ ਹੋ ਸਕਿਆ ਹੈ।

ਕੋਰੋਨਾ ਵਾਇਰਸ ਕਰਕੇ ਆਨਲਾਈਨ ਸਿਖਿਆ ਅਤੇ ਵਰਕਸ਼ਾਪ ਸਮੇਂ ਦੀ ਜਰੂਰਤ ਵੀ ਬਣ ਗਈ ਹੈ। ਅਧਿਆਪਕ ਅਤੇ ਸਿਖਲਾਈ ਦੇ ਅਧੀਨ (ਪੀ.ਐੱਮ.ਐੱਮ.ਐੱਮ.ਐੱਮ.ਐੱਮ.ਐੱਮ.ਟੀ.ਟੀ.), ਉੱਚ ਸਿੱਖਿਆ ਵਿਭਾਗ, ਮਨੁੱਖੀ ਸਰੋਤ ਵਿਕਾਸ ਮੰਤਰਾਲੇ, ਦੀ ਯੋਜਨਾ ਅਧੀਨ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰ ਮਿਸ਼ਨ ਦੀ ਯੋਜਨਾ ਦੇ ਤਹਿਤ। 10 ਅਪ੍ਰੈਲ ਨੂੰ ਸਕੋਪਸ ਅਤੇ ਮੈਂਡੇਲੀ ਦੀ ਵਰਤੋਂ ਕਰਦਿਆਂ ਯੋਜਨਾਬੰਦੀ ਅਤੇ ਆਯੋਜਿਤ ਖੋਜ ਦੇ ਵਿਸ਼ੇ ਤੇ ਇਕ ਦਿਵਸ ਦੀ ਆਨਲਾਈਨ ਵਰਕਸ਼ਾਪ ਦਾ ਆਯੋਜਿਤ ਕੀਤੀ ਜਾ ਰਹੀ ਹੈ । ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਅਧਿਆਪਕਾਂ ਨੂੰ ਸੱਦਾ ਦਿਤਾ ਗਿਆ ਤਾਂ ਜੋ ਉਹ ਸਕੋਪਸ ਅਤੇ ਮੈਂਡੇਲੀ ਦੀ ਵਰਤੋਂ ਦੇ ਅਭਿਆਸਾਂ ਖੋਜ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਢੰਗ ਨਾਲ ਅਗੇ ਵਧਾ ਸਕਣ । ਇਸ ਵਿੱਚ ਅਧਿਆਪਕਾਂ ਨੂੰ ਇਹ ਅੰਤਰਦ੍ਰਿਸ਼ਟੀ ਵੀ ਪ੍ਰਦਾਨ ਕੀਤੀ ਜਾਵੇਗੀ ਕੀ ਕਿਵੇਂ ਉਨ੍ਹਾਂ ਨੇ ਸਮੀਖਿਅਕਾ,ਰਸਾਲਿਆਂ ਦੀ ਚੋਣ , ਫੰਡਿੰਗ ਦੇ ਮੌਕੇ ਕਿਵੇਂ ਲੱਭਣੇ , ਸਬੰਧਤ ਸਾਰਥਕ ਸਮੱਗਰੀ ਕਿਵੇਂ ਅਤੇ ਕਿਥੋਂ ਲੱਭਣੀ ,ਖੋਜ ਦੇ ਰੁਝਾਨ ਅਤੇ ਪ੍ਰਭਾਵ ਨੂੰ ਕਿਵੇਂ ਸਮਝਿਆ ਜਾਵੇ? ਆਦਿ ਅਤੇ ਹੋਰ ਬਾਰੀਕੀਆ ਨੁੰ ਵਰਕਸ਼ਾਪ ਦੌਰਾਨ ਆਨਲਾਈਨ ਅਪਡੇਟ ਕੀਤਾ ਜਾਵੇਗਾ ।

ਅਧਿਆਪਕਾਂ ਨੂੰ ਇਸ ਸਬੰਧੀ ਜਾਣਕਾਰੀ ਅਤੇ ਗੂਗਲ ਫਾਰਮ ਦਾ ਲਿੰਕ ਰਜਿਸਟਰੇਸ਼ਨ ਲਈ ਭੇਜਿਆ ਜਾ ਰਿਹਾ ਹੈ । ਸ੍ਰੀ ਕੋਟਸ ਨੇ ਕਿਹਾ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਆਨਲਾਈਨ ਵਰਸ਼ਾਪ ਦੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ । ਇਸ ਸਿਖਲਾਈ ਪ੍ਰੋਗਰਾਮ ਲਈ ਜ਼ੂਮ ਨੂੰ ਆਨਲਾਈਨ ਮੀਡੀਆ ਦੇ ਤੌਰ ਤੇ ਵਰਤੋਂ ਵਿੱਚ ਲਿਆਂਦਾ ਜਾਵੇਗਾ । ਸੀਮਤ ਸੀਟਾਂ ਦਾ ਹਵਾਲਾ ਦਿੰਦੀਆਂ ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਫੈਕਲਟੀ ਮੈਂਬਰਾਂ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਖੋਜ ਵਿਦਵਾਨਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੂੰ ਗੂਗਲ ਤੇ ਜਾ ਕੇ ਰਜਿਸਟਰੇਸ਼ਨ ਲਈ ਫਾਰਮ ਭਰਨਾ ਪਵੇਗਾ ਜਿਸ ਦੀ ਰਜਿਸਟ੍ਰੇਸ਼ਨ ਫੀਸ ਕੋਈ ਵੀ ਨਹੀਂ ਰੱਖੀ ਗਈ । ਪੀ.ਐੱਮ.ਐੱਮ.ਐੱਮ.ਐੱਮ.ਐੱਮ.ਐੱਮ.ਐੱਮ. ਟੀ., ਐਮ.ਐਚ.ਆਰ.ਡੀ. ਦੇ ਅਧੀਨ ਸਕੂਲ ਦੇ ਸਾਰੇ ਪ੍ਰੋਗਰਾਮ, ਯੂ.ਜੀ.ਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਨ ।

ਪ੍ਰੋ. (ਡਾ.) ਅਮਿਤ ਕੌਟਸ ਜਿੱਥੇ ਪ੍ਰੋਜੈਕਟ ਕੋਆਰਡੀਨੇਟਰ, ਸਕੂਲ ਆਫ ਐਜੁਕੇਸ਼ਨ,ਪੀ.ਐੱਮ.ਐੱਮ.ਐੱਮ.ਐੱਮ.ਐੱਮ.ਐੱਮ.ਟੀ.ਟੀ., ਐਮ.ਐਚ.ਆਰ.ਡੀ., ਜੀ.ਓ.ਆਈ.ਜੀ ਐਨ ਡੀ ਯੂ ਅੰਮ੍ਰਿਤਸਰ ਹਨ ਉਥੇ ਉਹ ਭਾਈ ਗੁਰਦਾਸ ਲਾਇਬ੍ਰੇਰੀ ਦੇ ਵੀ ਪ੍ਰੋਫ਼ੈਸਰ ਇੰਚਾਰਜ ਹਨ ।ਉਨ੍ਹਾਂ ਵੱਲੋਂ ਵਰਕਸ਼ਾਪ ਸਬੰਧੀ ਹੋਰ ਜਾਣਕਾਰੀ ਲਈ ਆਪਣਾ ਮੋਬਾਇਲ ਨੰਬਰ 9815222084 ਵੀ ਉਪਲਬਧ ਕਰਵਾਇਆ ਗਿਆ l ਡਾ ਕੌਟਸ ਨੇ ਇਹ ਵੀ ਦੱਸਿਆ ਕਿ ਹੁਣ 400 ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੇ 20 ਰਾਜਾਂ ਤੋਂ ਆਪਣੀ ਰਜਿਸਟਰੇਸ਼ਨ ਕਰਵਾ ਚੁਕੇ ਹਨ ਜਿਸ ਕਰਕੇ ਇਸ ਵਰਕਸ਼ਾਪ ਦੀਆਂ ਸੀਟਾਂ ਵਧਾ ਕਿ 500 ਕਰ ਦਿੱਤੀਆਂ ਹਨ । ਯੂਨੀਵਰਸਿਟੀ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਉਪਕੁਲਪੀ ਡਾ ਸੰਧੂ ਦੀ ਮਿਹਨਤ ਅਤੇ ਲਗਨ ਤੇ ਸਜਾਉਦਿਆਂ ਕਿਹਾ ਕਿ ਉਹ ਇਸ ਵਰਕਸ਼ਾਪ ਨੂੰ ਹੋਰ ਆਧੁਨਿਕ ਲੀਹਾਂ ਤੇ ਲਿਆਉਣ ਲਈ ਕੰਮ ਜਾਰੀ ਰੱਖਗੇ।

Leave a Reply

Your email address will not be published. Required fields are marked *

%d bloggers like this: