ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਕੋਰੋਨਾ ਵਾਇਰਸ ਦੀ ਸਥਿੱਤੀ ਨੂੰ ਕਾਬੂ ਵਿੱਚ ਰੱਖਣ ਦੇ ਲਈ ਨਿਜ਼ੀ ਹਸਪਤਾਲ ਬੰਦ ਪਰ ਸਰਕਾਰੀ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਦੋ ਹੌਂਸਲੇ ਬੁਲੰਦ

ਕੋਰੋਨਾ ਵਾਇਰਸ ਦੀ ਸਥਿੱਤੀ ਨੂੰ ਕਾਬੂ ਵਿੱਚ ਰੱਖਣ ਦੇ ਲਈ ਨਿਜ਼ੀ ਹਸਪਤਾਲ ਬੰਦ ਪਰ ਸਰਕਾਰੀ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਦੋ ਹੌਂਸਲੇ ਬੁਲੰਦ

ਸਿਹਤ ਵਿਭਾਗ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਨੂੰ ਸਪੈਸ਼ਲ ਇੰਕਰੀਮੈਂਟ, ਬੀਮਾ ਅਤੇ ਆਨਰੇਰੀ ਰੈੱਕ ਦੇਵੇ-ਢੰਡੇ, ਸ਼ਾਮਦੋਂ

ਪਟਿਆਲਾ, 4 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): -ਮੌਜੂਦਾ ਬਿਪਤਾ ਦੇ ਸਮੇਂ ਵਿੱਚ ਸਾਰੇ ਨਿਜੀ ਹਸਪਤਾਲ ਤੇ ਅਦਾਰਿਆਂ ਨੇ ਆਮ ਤੇ ਖਾਸ ਲੋਕਾਂ ਲਈ ਆਪਣੇ ਦਰਵਾਜੇ ਬੰਦ ਕਰ ਲਏ ਹਨ। ਨਿੱਜੀ ਹਸਪਤਾਲਾਂ ਨੇ ਕੋਰੋਨਾ ਪੀੜਤ ਵਿਅਕਤੀ ਦਾ ਤਾਂ ਇਲਾਜ ਕੀ ਕਰਨਾ ਹੈ ਸਗੋਂ ਆਮ ਬਿਮਾਰ ਵਿਅਕਤੀ ਨੂੰ ਵੀ ਦੇਖਣ ਤੋਂ ਜਵਾਬ ਦੇਣ ਲੱਗੇ ਹਨ। ਇਸ ਸਮੇਂ ਜਨਤਕ ਹਸਪਤਾਲਾਂ ਨੂੰ ਗਰੀਬਾਂ ਦਾ ਹਸਪਤਾਲ ਕਹਿਣ ਵਾਲੇ ਅਮੀਰ ਵਿਅਕਤੀਆਂ ਦੀ ਟੇਕ ਵੀ ਹੁਣ ਇਨਾਂ ਹਸਪਤਾਲਾਂ ਤੇ ਸਰਕਾਰੀ ਕਰਮਚਾਰੀਆਂ ‘ਤੇ ਹੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਸ ਮੀਡੀਆ ਇੰਪਲਾਇਜ਼ ਐਡ ਅਫ਼ਸਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਢੰਡੇ ਤੇ ਪ੍ਰੈਸ ਸਕੱਤਰ ਸਰਬਜੀਤ ਸਿੰਘ ਸਾਮਦੋਂ ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।

ਇਸ ਸਬੰਧੀ ਰਣਬੀਰ ਸਿੰਘ ਢੰਡੇ ਤੇ ਸਰਬਜੀਤ ਸਿੰਘ ਸ਼ਾਮਦੋਂ ਨੇ ਦੱਸਿਆ ਕਿ ਆਮ ਲੋਕ ਹਮੇਸ਼ਾਂ ਸਰਕਾਰ ਦੁਆਰਾ ਜਨਤਕ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਪੱਖ ਵਿੱਚ ਬੋਲਦੇ ਰਹਿੰਦੇ ਹਨ। ਪਰ ਹੁਣ ਮੌਜੂਦਾ ਸਮੇਂ ਮਹਾਂਮਾਰੀ ਦੇ ਪ੍ਰਕੋਪ ਸਮੇਂ ਨੇ ਸਿੱਧ ਕਰ ਦਿੱਤਾ ਹੈ ਕਿ ਜਨਤਕ ਅਦਾਰਾ ਲੋਕਾਂ ਪ੍ਰਤੀ ਅਤੇ ਸਰਕਾਰਾਂ ਪ੍ਰਤੀ ਜਵਾਬ ਦੇਹ ਹੋਣ ਕਾਰਨ ਆਪਣੀ ਮਹੱਤਵਪੂਰਨ ਰੋਲ ਨਿਭਾਉਦਾ ਹੈ। ਨਿੱਜੀ ਅਦਾਰੇ ਕਿਸੇ ਪ੍ਰਤੀ ਜਵਾਬ ਦੇਹ ਨਾ ਹੋਣ ਕਾਰਨ ਅਤੇ ਆਪਣੇ ਮੁਨਾਫੇ ਨੂੰ ਮੁੱਖ ਰੱਖਕੇ ਫੈਸਲੇ ਕਰਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕਰੇ ਅਤੇ ਸਰਕਾਰੀ ਕਰਮਚਾਰੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਵਾਲੇ ਪੁਰਾਣੀ ਪੈਨਸ਼ਨ ਨੂੰ ਰੱਦ ਕਰਨ ਵਰਗੇ ਫੈਸਲੇ ਨੂੰ ਮੁੜ ਬਹਾਲ ਕਰੇ। ਉਨਾਂ ਕਿਹਾ ਕਿ ਸੂਬਾ ਸਰਕਾਰ ਤੇ ਸਿਹਤ ਵਿਭਾਗ, ਪੰਜਾਬ ਦੇ ਕਰਮਚਾਰੀਆਂ ਦੀ ਮੌਜੂਦਾ ਭੁਮਿਕਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੀ ਤਰਜ਼ ਤੇ ਮੈਡੀਕਲ, ਪੈਰਾ-ਮੈਡੀਕਲ ਅਤੇ ਫੀਲਡ ਪੈਰਾ-ਮੈਡੀਕਲ ਸਟਾਫ਼ ਦਾ ਬੀਮਾ, ਇੱਕ-ਇੱਕ ਸਪੈਸ਼ਲ ਇੰਕਰੀਮੈਂਟ ਅਤੇ ਪੁਲਿਸ ਤੇ ਫੋਜ ਦੀ ਤਰਜ਼ ਤੇ ਆਨਰੇਰੀ ਰੈਂਕ ਦਿਤਾ ਜਾਵੇ।

ਉਨਾਂ ਕਿਹਾ ਕਿ ਕੋਰੋਨਾਂ ਵਰਗੀ ਮਹਾਂਮਾਰੀ ਆਉਣ ਦੇ ਸਮੇਂ ਜਦੋਂ ਸਾਰੇ ਨਿੱਜੀ ਹਸਪਤਾਲਾਂ ਨੇ ਕੋਰੋਨਾ ਪੀੜਤ ਵਿਅਕਤੀ ਦਾ ਇਲਾਜ ਕਰਨ ਤੋਂ ਹੱਥ ਖੜੇ ਕਰ ਦਿਤੇ ਹਨ, ਉਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰ ਰਿਹਾ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਬਚਾਉ ਦੇ ਸੀਮਤ ਸਾਧਨ ਹੁੰਦੇ ਹੋਏ ਵੀ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਜੋਖਮ ਵਿੱਚ ਪਾ ਕੇ ਦਿਨ ਰਾਤ ਦਿਨ-ਰਾਤ ਕੰਮ ਕਰ ਰਿਹਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਨਤਕ ਅਦਾਰਿਆਂ ਵਿੱਚ ਖਾਲੀ ਪਈਆਂ ਮੈਡੀਕਲ, ਪੈਰਾਮੈਡੀਕਲ ਅਤੇ ਫੀਲਡ ਪੈਰਾਮੈਡੀਕਲ ਸਟਾਫ਼ ਦੀਆਂ ਪੋਸਟਾਂ ਤੇ ਭਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਵਿੱਚ ਜਰੂਰੀ ਦੇ ਸਾਜੋ ਸਮਾਨ ਦੀ ਪੁਰਤੀ ਕੀਤੀ ਜਾਵੇ। ਉਨਾਂ ਕਿਹਾ ਕਿ ਮੌਜੂਦਾ ਸਮੇਂ ਨਿੱਜੀ ਸੰਸਥਾਵਾਂ ਨਾਕਾਰਾਤਮਕ ਰੁੱਖ ਅਤੇ ਸਰਕਾਰੀ ਸੰਸਥਾਵਾਂ ਦੇ ਹਾਂ ਪੱਖੀ ਰੁੱਖ ਨੂੰ ਦੇਖਦੇ ਹੋਏ ਸਰਕਾਰੀ ਸੰਸਥਾਵਾਂ ਨੂੰ ਮਜਬੂਤ ਕੀਤਾ ਜਾਵੇ।

Leave a Reply

Your email address will not be published. Required fields are marked *

%d bloggers like this: