ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੋਰੋਨਾ ਵਾਇਰਸ ਦੀ ਮਾਰ ‘ਤੇ ਗਾਇਕ ਆਰ ਨੇਤ ਦਾ ਨਵਾ ਗੀਤ “ਕੰਡਾ ਤਾਰ” ਹੋਇਆ ਰਿਲੀਜ਼

ਕੋਰੋਨਾ ਵਾਇਰਸ ਦੀ ਮਾਰ ‘ਤੇ ਗਾਇਕ ਆਰ ਨੇਤ ਦਾ ਨਵਾ ਗੀਤ “ਕੰਡਾ ਤਾਰ” ਹੋਇਆ ਰਿਲੀਜ਼

ਮਾਨਸਾ, 09 ਅਪ੍ਰੈਲ ( ਬਿਕਰਮ ਵਿੱਕੀ)- ਗਾਇਕੀ ਵਿੱਚ ਆਪਣੇ ਗੀਤ ” ਦੱਬਦਾ ਕਿੱਥੇ ਆ” ” ਡਿਫਾਲਟਰ ” ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਮਾਨਸਾ ਜ਼ਿਲੇ ਦੇ ਪਿੰਡ ਧਰਮਪੁਰਾ ਦਾ ਗਾਇਕ ਆਰ ਨੇਤ ਹੁਣ ਕੋਰੋਨਾ ਦੀ ਮਾਰ ਝੱਲ ਰਹੇ ਕਾਮਿਆਂ ਨੂੰ ਝੰਜੋੜਦਾ ਗੀਤ ” ਕੰਡਾ ਤਾਰ” ਲੈ ਕੇ ਆਇਆ ਹੈ।

ਗੀਤ ਵਿੱਚ ਦਿਖਾਇਆ ਗਿਆ ਕਿ ਪਹਿਲਾਂ ਕਿਵੇਂ ਮਜਦੂਰ ਵਰਗ ਦਾ ਪਾਲਣ ਪੋਸ਼ਣ ਵਧੀਆ ਚੱਲਦਾ ਹੈ ਪਰ ਹੁਣ ਕੋਰੋਨਾ ਵਾਇਰਸ ਨਾਲ ਹਰ ਇੱਕ ਦਾ ਮੰਦਾ ਹਾਲ ਹੈ। ਗੀਤ ਨੂੰ ਖੁਦ ਆਰ ਨੇਤ ਵੱਲੋਂ ਲਿਖਿਆ ਗਿਆ ਹੈ ਜਦਕਿ ਗੀਤ ਨੂੰ ਸੰਗੀਤਕ ਧੁੰਨਾਂ ਪ੍ਸਿੱਧ ਸੰਗੀਤਕਾਰ ਮਿਊਜ਼ਿਕ ਐਮਪਾਇਰ ਵੱਲੋਂ ਦਿੱਤੀਆਂ ਗਈਆਂ ਹਨ। ਗੀਤ ਨੂੰ ਆਰ ਨੇਤ ਮਿਊਜ਼ਿਕ ਤੇ ਸਤਕਰਨਵੀਰ ਖੋਸਾ ਦੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਹੈ।ਗੀਤ ਦੀ ਆਨਲਾਇਨ ਪ੍ਰਮੋਸ਼ਨ ਗੋਲਡ ਮੀਡੀਆ ਵੱਲੋਂ ਕੀਤੀ ਜਾ ਰਹੀ ਹੈ। ਵੀਡੀਓ ਫਿਲਮਾਂਕਣ ਜੀ.ਆਰ.ਵਾਈ. ਇੰਡੀਆ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।

ਗੀਤ ਯੂਟਿਊਬ ਚੈਨਲ ਤੋਂ ਇਲਾਵਾ ਸੰਗੀਤਕ ਚੈਨਲਾਂ ‘ਤੇ ਇਸ ਵੇਲੇ ਸਰੋਤਿਆਂ ਦਾ ਚੰਗਾ ਪਿਆਰ ਬਟੋਰ ਰਿਹਾ ਹੈ।

Leave a Reply

Your email address will not be published. Required fields are marked *

%d bloggers like this: