Wed. Feb 19th, 2020

ਕੋਰੋਨਾ ਵਾਇਰਸ ‘ਤੇ ਪੰਜਾਬ ਸਰਕਾਰ ਚੁਕੰਨੀ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਲੱਗਿਆ ਥਰਮਲ ਸੈਂਸਰ

ਕੋਰੋਨਾ ਵਾਇਰਸ ‘ਤੇ ਪੰਜਾਬ ਸਰਕਾਰ ਚੁਕੰਨੀ, ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ‘ਤੇ ਲੱਗਿਆ ਥਰਮਲ ਸੈਂਸਰ

ਚੀਨ ਤੋਂ ਫੈਲ ਰਹੇ ਕੋਰੋਨਾ ਵਾਇਰਸ ਸਬੰਧੀ ਪੰਜਾਬ ਸਰਕਾਰ ਵੀ ਚੁਕੰਨੀ ਹੋ ਗਈ ਹੈ। ਸੂਬਾ ਸਰਕਾਰ ਨੇ ਇਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਸੂਬੇ ‘ਚ ਹਸਪਤਾਲਾਂ ਨੂੰ ਅਲਰਟ ਜਾਰੀ ਕਰਨ ਦੇ ਨਾਲ ਹੀ ਹਵਾਈ ਅੱਡਿਆਂ ‘ਤੇ ਜਾਂਚ ਦੀ ਵਿਵਸਥਾ ਪੁਖ਼ਤਾ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ‘ਤੇ ਥਰਮਲ ਸੈਂਸਰ ਲਗਾ ਦਿੱਤਾ ਗਿਆ ਹੈ। ਇੱਥੇ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਏਅਰਪੋਰਟ ‘ਤੇ ਵੀ ਥਰਮਲ ਸੈਂਸਰ ਲਗਾਇਆ ਗਿਆ ਹੈ ਤੇ ਇਸ ਨੂੰ ਹੋਰ ਹਵਾਈ ਅੱਡਿਆਂ ‘ਤੇ ਵੀ ਇਸ ਨੂੰ ਲਗਾਇਆ ਜਾਵੇਗਾ।
ਸਿਹਤ ਮੰਤਰੀ ਨੇ ਕਿਹਾ- ਪੰਜਾਬ ‘ਚ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ
ਅੰਮ੍ਰਿਤਸਰ ਹਵਾਈ ਅੱਡੇ ‘ਤੇ ਡਾਕਟਰਾਂ ਦੀ ਟੀਮ ਚੀਨ ਤੋਂ ਆਏ ਯਾਤਰੀਆਂ ਦੀ ਜਾਂਚ ਕਰ ਰਹੇ ਹਨ। ਇਹੀ ਨਹੀਂ ਸਿਹਤ ਵਿਭਾਗ ਨੇ ਪਿਛਲੇ ਡੇਢ ਮਹੀਨੇ ‘ਚ ਚੀਨ ਤੋਂ ਅੰਮ੍ਰਿਤਸਰ ਪਹੁੰਚੇ ਲੋਕਾਂ ਦੇ ਘਰ ਜਾ ਕੇ ਉਨ੍ਹਾਂ ਦੀ ਜਾਂਚ ਕਰਨ ਦਾ ਫ਼ੈਸਲਾ ਵੀ ਕੀਤਾ ਹੈ। ਅੱਜ ਤੋਂ ਚੰਡੀਗਰ੍ਹ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਵੀ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਤੇ ਮੋਹਾਲੀ ਹਵਾਈ ਅੱਡਿਆਂ ‘ਤੇ ਥਰਮਲ ਸੈਂਸਰ ਲਗਾ ਦਿੱਤਾ ਗਿਆ ਹੈ। ਨਾਲ ਹੀ ਸਿਹਤ ਵਿਭਾਗ ਨੇ ਇਨ੍ਹਾਂ ਹਵਾਈ ਅੱਡਿਆਂ ਦੇ ਅਧਿਕਾਰੀਆਂ ਨੂੰ ਸਚੇਤ ਕੀਤਾ ਹੈ ਕਿ ਉਹ ਚੀਨ ਤੇ ਹੋਰ ਦੇਸ਼ਾਂ ਜਿੱਥੋਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਦੀ ਯਾਤਰਾ ਸਬੰਧੀ ਯਾਤਰੀਆਂ ਦੇ ਸਵੈ-ਘੋਸ਼ਣਾ ਲਈ ਐਡਵਾਇਜ਼ਰੀ ਵੀ ਲਗਾਉਣ।
ਡੇਢ ਮਹੀਨੇ ‘ਚ ਚੀਨ ਤੋਂ ਪਰਤੇ ਲੋਕਾਂ ਦੀ ਸਕ੍ਰੀਨਿੰਗ ਕਰੇਗਾ ਸਿਹਤ ਵਿਭਾਗ
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੂਬੇ ‘ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰਫ਼ ਚਾਰ ਵਿਅਕਤੀਆਂ (3 ਅੰਮ੍ਰਿਤਸਰ ਤੇ ਇਕ ਮੋਹਾਲੀ) ਨੇ ਚੀਨ ਦੀ ਯਾਤਰਾ ਕੀਤੀ ਹੈ। ਸਿਹਤ ਵਿਭਾਗ ਨੇ ਇਨ੍ਹਾਂ ਦੀ ਜਾਂਚ ਕੀਤੀ ਪਰ ਇਨ੍ਹਾਂ ਵਿਚ ਕਿਸੇ ਵੀ ਬਿਮਾਰੀ ਦੇ ਲੱਛਣ ਨਹੀਂ ਹਨ। ਫਿਲਹਾਲ ਇਨ੍ਹਾਂ ‘ਤੇ ਨਿਗਰਾਨੀ ਵੀ ਰੱਖੀ ਜਾ ਰਹੀ ਹੈ।
104 ਨੰਬਰ ‘ਤੇ ਲਓ ਕੋਰੋਨਾ ਬਾਰੇ ਜਾਣਕਾਰੀ
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਪਿਛਲੇ 28 ਦਿਨਾਂ ਦੌਰਾਨ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਹ ਸਬੰਧਤ ਜ਼ਿਲ੍ਹਾ ਹਸਪਤਾਲ ‘ਚ ਰਿਪੋਰਟ ਕਰੇ। ਕੋਈ ਵੀ ਜਾਣਕਾਰੀ ਲੈਣ ਲਈ 104 ਹੈਲਪਲਾਈਨ ਨੰਬਰ ‘ਤੇ 24 ਘੰਟੇ ਜਾਣਕਾਰੀ ਲਈ ਜਾ ਸਕਦੀ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: