Sat. Apr 4th, 2020

ਕੋਰੋਨਾ ਕਰਫ਼ਿਊ ਦੌਰਾਨ ਤਲਵੰਡੀ ਸਾਬੋ ਦੀ ਪੁਲਿਸ ਵੱਲੋਂ ਨਾਕਾਬੰਦੀ ਸਖ਼ਤ

ਕੋਰੋਨਾ ਕਰਫ਼ਿਊ ਦੌਰਾਨ ਤਲਵੰਡੀ ਸਾਬੋ ਦੀ ਪੁਲਿਸ ਵੱਲੋਂ ਨਾਕਾਬੰਦੀ ਸਖ਼ਤ

ਪਿੰਡਾਂ ਦੇ ਲੋਕਾਂ ਨੂੰ ਸਮਝਾਉਣ ਲਈ ਪਿੰਡਾਂ ਵਿੱਚ ਵੀ ਵਧਾਈ ਗਸ਼ਤ

ਤਲਵੰਡੀ ਸਾਬੋ 24 ਮਾਰਚ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਤੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਕਰਫਿਊ ਦੇ ਅੱਜ ਦੂਜੇ ਦਿਨ ਸਥਾਨਕ ਪੁਲਿਸ ਵੱਲੋਂ ਥਾਣਾ ਤਲਵੰਡੀ ਸਾਬੋ ਅਧੀਨ ਪੈਂਦੇ ਪਿੰਡਾਂ ਵਿੱਚ ਵੀ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਜੋ ਵੱਡੀ ਗਿਣਤੀ ਵਿੱਚ ਪਿੰਡਾਂ ਦੀਆਂ ਸਥਾਂ ਅੰਦਰ ਤਾਸ਼ ਖੇਡ ਅਤੇ ਗਲੀਆਂ ਵਿੱਚ ਬਿਨਾਂ ਵਜ੍ਹਾ ਘੁੰਮ ਰਹੇ ਲੋਕਾਂ ਨੂੰ ਇਸ ਵਾਇਰਸ ਦੀ ਮਹਾਂਮਾਰੀਤੋਂ ਜਾਗਰੂਕ ਕੀਤਾ ਜਾ ਸਕੇ।

ਇਸ ਕੰਮ ਲਈ ਪੁਲਿਸ ਨੂੰ ਕਈ ਥਾਂ ਆਪਣੇ ਖ਼ਾਸ ਫਾਰਮੂਲੇ ਦੀ ਵਰਤੋਂ ਵੀ ਕਰਨੀ ਪਈ। ਜਿਥੇ ਮੇਨ ਹਾਈਵੇ,ਦਸਮੇਸ਼ ਸਕੂਲ ਅਤੇ ਸ੍ਰੀ ਰਵਿਦਾਸ ਚੌਕ ਵਿਖੇ ਡੀ ਐੱਸ ਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਐੱਸ ਐੱਚ ਓ ਨਵਪ੍ਰੀਤ ਸਿੰਘ ਵੱਲੋ ਪੱਕੇ ਨਾਕੇ ਲਗਾਏ ਗਏ ਹਨ ਉੱਥੇ ਹੀ ਬੱਸ ਸਟੈਂਡ ਅੰਦਰ ਵੀ ਸੁੰਨ ਪਸਰੀ ਹੋਈ ਹੈ। ਬੱਸ ਸਟੈਂਡ ਪੂਰੀ ਤਰ੍ਹਾਂ ਖਾਲੀ ਹੈ। ਸਥਾਨਕ ਸ਼ਹਿਰ ਦੇ ਸਾਰੇ ਬਾਜ਼ਾਰ, ਬੈਂਕਾਂ ਅਤੇ ਸਬਜ਼ੀ ਵਾਲੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸੀਲ ਹਨ।

ਤਲਵੰਡੀ ਸਾਬੋ ਵਿਖੇ ਸਿਵਲ ਹਸਪਤਾਲ ਦੇ ਪਾਰਕਿੰਗ ਦੇ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਵੇਰ ਦਾ ਕੋਈ ਵੀ ਮਰੀਜ਼ ਅੱਜ ਸਿਵਲ ਹਸਪਤਾਲ ਚ ਨਹੀਂ ਆਇਆ। ਤਲਵੰਡੀ ਸਾਬੋ ਦੇ ਮੁੱਖ ਅਫ਼ਸਰ ਨਵਪ੍ਰੀਤ ਸਿੰਘ ਵੱਲੋਂ ਪੁਲਸ ਪਾਰਟੀ ਦੀ ਮੱਦਦ ਨਾਲ ਵਿਸ਼ੇਸ਼ ਮੁਸਤੈਦੀ ਵਿਖਾਈ ਜਾ ਰਹੀ ਹੈ ਅਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਦਾ ਕਾਰਨ ਪੁੱਛਿਆ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਸ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਰਹੀ ਹੈ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਦੇ ਮੁੱਖ ਪਿੰਡਾਂ ’ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਜਿੱਥੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਨਾਊਂਸਸਮੈਂਟਾ ਕਰਵਾ ਕੇ ਕਰਫਿਊ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਪਿੰਡਾਂ ਵਿੱਚ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ ਅਤੇ ਬਿਨਾਂ ਵਜਾ ਸਫ਼ਰ ਕਰਨ ਵਾਲਿਆਂ ਨੂੰ ਵਾਪਸ ਵੀ ਭੇਜਿਆ ਜਾ ਰਿਹਾ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਸਿਰਫ ਮੈਡੀਕਲ ਸਹੂਲਤਾ ਦੇਣ ਵਾਲਿਆਂ ਜਾਂ ਫਿਰ ਐਮਰਜੈਂਸੀ ’ਚ ਜਾਣ ਵਾਲਿਆਂ ਜਾਂ ਫਿਰ ਹਸਪਤਾਲ ਜਾਣ ਵਾਲਿਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: