ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਕੋਰੋਨਾਵਾਇਰਸ ਵਾਲਾ ਰਿਟਾ: ਸਾਰਜੈਂਟ ਹਸਪਤਾਲ ਛੱਡਣ ਤੋਂ ਬਾਅਦ ਮਨਹਾਟਨ ਸਟ੍ਰੀਟ ਨਿਊਯਾਰਕ ਚ’ ਤੇ ਮ੍ਰਿਤਕ ਮਿਲਿਆਂ

ਕੋਰੋਨਾਵਾਇਰਸ ਵਾਲਾ ਰਿਟਾ: ਸਾਰਜੈਂਟ ਹਸਪਤਾਲ ਛੱਡਣ ਤੋਂ ਬਾਅਦ ਮਨਹਾਟਨ ਸਟ੍ਰੀਟ ਨਿਊਯਾਰਕ ਚ’ ਤੇ ਮ੍ਰਿਤਕ ਮਿਲਿਆਂ

ਨਿਊਯਾਰਕ, 9 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਪੁਲਿਸ ਸੂਤਰਾਂ ਨੇ ਦੱਸਿਆ ਕਿ ਨਿਊਯਾਰਕ ਦਾ ਇੱਕ ਸੇਵਾ ਮੁਕਤ ਐਨ.ਵਾਈ. ਪੀ. ਡੀ ਪੁਲਿਸ ਦਾ ਸਾਰਜੈਂਟ ਨੇ ਕੋਵੀਡ -19 ਦਾ ਟਰੀਟਮੈਂਟ ਜੋ ਅੱਪਰ ਈਸਟ ਸਾਈਡ ਹਸਪਤਾਲ ਨਿਊਯਾਰਕ ਤੋ ਜਿਸ ਨੂੰ ਉਪਰੰਤ ਛੁੱਟੀ ਦਿੱਤੀ ਗਈ ਸੀ ਅਤੇ ਇੱਕ ਘੰਟੇ ਬਾਅਦ ਉਸ ਨੂੰ ਬਾਹਰ ਸੜਕ ‘ਤੇ ਉਸ ਦੀ ਲਾਸ਼ ਮਿਲੀ ਹੈ।ਮ੍ਰਿਤਕ ਯੋਨ ਚਾਂਗ ( 56) ਲੰਘੇਂ ਤੜਕੇ ਲੈਨੋਕਸ ਹਿੱਲ ਹਸਪਤਾਲ ਵਿਖੇ ਸੀ ਜੋ ਇਕ ਪੁਲਿਸ ਅਧਿਕਾਰੀ ਸੀ ਉਸ ਦੀ ਹਾਲ ਹੀ ਵਿੱਚ ਸੰਭਾਵੀ ਮਾਰੂ ਕੋਰੋਨਾਵਾਇਰਸ ਹੋਣ ਦੀ ਪਛਾਣ ਕੀਤੀ ਗਈ ਸੀ।ਅਤੇ ਛੁੱਟੀ ਉਪਰੰਤ ਉਸ ਨੂੰ ਥੋੜ੍ਹੇ ਸਮੇਂ ਬਾਅਦ ਪਾਰਕ ਐਵਿਨਊ ਨਿਊਯਾਰਕ ਵਿਖੇ ਟ੍ਰੈਫਿਕ ਟਾਪੂ ਨੇੜੇ ਸਵੇਰੇ ਤਕਰੀਬਨ 6:05 ਤੇ ਉਸ ਨੂੰ ਮ੍ਰਿਤਕ ਪਾਇਆ।

ਸੂਤਰਾਂ ਮੁਤਾਬਕ ਚਾਂਗ ਨੇ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਹ ਲਗਭਗ ਪੰਜ ਦਿਨ ਪਹਿਲਾਂ ਠੰਡ ਮਹਿਸੂਸ ਕਰ ਰਿਹਾ ਸੀ।ਸਾਰਜੈਂਟਸ ਬੈਨੀਵੇਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਐਡ ਮੁਲਿਨਜ਼ ਨੇ ਕਿਹਾ, ਇਹ ਲਗਭਗ ਇਕ ਵਿਗਿਆਨਕ ਕਲਪਨਾ ਇਕ ਫਿਲਮ ਵਰਗਾ ਦ੍ਰਿਸ਼ ਹੈ।ਜੋ ਖ਼ਤਮ ਨਹੀਂ ਹੋ ਰਿਹਾ ਹੈ, ਅਤੇ ਇਸ ਦਾ ਪ੍ਰਭਾਵ ਉਨ੍ਹਾਂ ਲੋਕਾਂ ਨੂੰ ਮਾਰ ਰਿਹਾ ਹੈ ਜੋ ਸਾਡੇ ਸਭ ਤੋਂ ਨੇੜਲੇ ਹਨ। ਮ੍ਰਿਤਕ ਇਕ ਨਿਊਯਾਰਕ ਪੁਲਿਸ ਦਾ ਸਾਰਜੈਂਟ ਹੈ ਜੋ ਸੇਵਾ ਮੁਕਤ ਹੋ ਗਿਆ ਸੀ, ਅਤੇ ਉਸ ਨੂੰ ਆਪਣੀ ਜਿੰਦਗੀ ਦਾ ਅਨੰਦ ਲੈਣਾ ਸੀ ਪਰ ਇਸ ਨਾਂ-ਮੁਰਾਦ ਬਿਮਾਰੀ ਨੇ ਉਸ ਨੂੰ ਮੋਤ ਦੇ ਘਾਟ ਉਤਾਰ ਕੇ ਹੀ ਛੱਡਿਆ ਜੋ ਬਹੁਤ ਹੀ ਦੁੱਖਦਾਈ ਹੈ। ਨਿਊਯਾਰਕ ਦੇ ਮੈਡੀਕਲ ਜਾਂਚਕਰਤਾ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦਾ ਪੋਸਟਮਾਰਟਮ ਕਰਨਗੇ।

Leave a Reply

Your email address will not be published. Required fields are marked *

%d bloggers like this: