ਕੋਮੀ ਵੋਟਰ ਦਿਵਸ

ss1

ਕੋਮੀ ਵੋਟਰ ਦਿਵਸ

ਭਾਰਤ ਇੱਕ ਲੋਕਤੰਤਰਿਕ ਅਧਾਰਿਤ ਦੇਸ਼ ਹੈ।ਜਿਸ ਵਿੱਚ ਲੋਕਾਂ ਦੁਆਰਾਂ ਲੋਕਾਂ ਲਈ ਲੋਕ ਪ੍ਰਤੀਨਿੱਧ ਚੁਣੇ ਜਾਦੇ ਹਨ। ਵੋਟ ਦਾਂ ਹੱਕ ਦੇਸ਼ ਦੇ  ਲੋਕਾਂ ਨੂੰ ਸੰਵਿਧਾਨ ਦੁਆਰਾਂ ਮਿਲਿਆਂ ਹੈ, ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦਾਂ ਬਹੁਤ ਮਹੱਤਵ ਹੈ। ਭਾਰਤ ਵਿੱਚ ਕੋਮੀ ਵੋਟਰ ਦਿਹਾਡ਼ਾਂ 25 ਜਨਵਰੀ 2011 ਤੋ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੀ ਡਾਇਮੰਡ ਜੁਬਲੀ ਸਮਾਰੋਹ ਦੇ ਵਿੱਚ ਕੀਤੀ ਗਈ ਸੀ। ਇੱਕ ਚੰਗੇ ਲੋਕਤੰਤਰਿਕ ਸਮਾਜ ਦੀ ਨੀਂਹ ਲੋਕਾ ਦੁਆਰਾਂ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਅਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾਂ ਲਈ ਜਰੂਰੀ ਹੈ ਕੀ ਹਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਾਲਗ ਨੂੰ ਵੋਟ ਪਾਉਣ ਦਾਂ ਅਧਿਕਾਰ ਦਿੱਤਾਂ ਜਾਦਾਂ ਹੈ। ਸਮੇ ਦੇ ਬਦਲਦੇ ਮਿਜ਼ਾਜ ਕਾਰਨ ਵੋਟਰ ਦੀ ਵੋਟ ਪਾਉਣ ਦੀ ਰੁਚੀ ਵਿੱਚ ਉਤਸ਼ਾਹ ਆਉਣ  ਦੀ ਬਜਾੲੇ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ, ਕਿਉਕੀ ਮਾਡ਼ੀ ਸੋਚ ਵਾਲੇ ਗਲਤ ਸਿਆਸਤਦਾਨਾਂ ਕਰਕੇ ਵੋਟ ਦੀ ਮਰਿਆਦਾਂ ਨੂੰ ਭੁੱਲ ਰਹੇ ਹਨ। ਅੋਜਕੇ ਸਮੇ  ਦੋਰਾਨ ਹਰ ਵੋਟਰ ਪਡ਼ਦਾਂ, ਸੁਣਦਾਂ ਅਤੇ ਵੇਖਦੇ ਹਨ ਕੀ ਪਵਿੱਤਰ ਮੰਨੀਆਂ ਜਾਦੀਆਂ ਸਦਨਾਂ ਲੋਕ ਸਭਾਂ, ਰਾਜ ਸਭਾਂ,ਅਤੇ ਵਿਧਾਨ ਸਭਾਂ ਵਿੱਚ ਕਿਸ ਤਰਾਂ ਮਾਡ਼ੇਂ ਵਿਵਹਾਰ,ਗਲਤ ਸ਼ਬਦਵਾਲੀ ਦੀ ਵਰਤੋਂ ਅਤੇ ਕਾਰਵਾਈ ਨੂੰ ਰੋਕਦੇ ਹਨ, ਸਦਨਾਂ ਅੰਦਰ ਕੁਝ ਦਿਨਾਂ ਅੰਦਰ ਬਿਨਾਂ ਕਿਸੇ ਹਲ ਹੋੲੇ ਮਸਲੇ ਦੇ ਕਰੋਡ਼਼ਾਂ ਰੁਪੲੇ ਬੇ-ਫਜੂਲੀ ਖ਼ਰਚ ਹੋ ਜਾਦੇ ਹਨ। ਜੋ ਦੇਸ਼ ਦੇ ਲੋਕਤੰਤਰਿਕ ਢਾਚੇਂ ਲਈ ਖ਼ਤਰਾਂ ਹੈ। ਸਕੂਲ ਕਾਲਜ ਯੂਨੀਵਰਸਿਟੀ ਵਿੱਚ ਵੋਟਰ ਦਿਵਸ ਵਾਲੇ ਦਿਨ ਸੈਮੀਨਾਰ ਜਾਗਰੂਕਤਾਂ ਮੁਹਿੰਮਾਂ ਚਲਾਈਆਂ ਜਾਦੀਆਂ ਹਨ, ਇਸ ਦੇ ਬਾਵਜੂਦ ਵੀ ਅਸੀ ਲੋਕਤੰਤਰਿਕ ਢਾਚੇਂ ਨੂੰ ਮਜਬੂਤ ਕਿਉ ਨਹੀ  ਕਰ ਪਾਂ ਰਹੇ ਹਾਂ।  ਇਹ ਸੋਚਣ ਦਾਂ ਵਿਸ਼ਾਂ ਹੈ, ਸਮਾਜ ਅੰਦਰ ਸਿਰਫ ਵੋਟ ਬਣਾਉਣ ਲਈ ਜਾਗਰੂਕਤਾਂ ਹੀ ਨਹੀ ਚਲਾਉਣੀਆਂ ਚਾਹੀਦੀਆਂ ਜਦੋ ਕੀ ਵੋਟਾਂ ਵਾਲੇ ਦਿਨ ਉਸ ਦੀ ਵਰਤੋ ਵੀ ਕਰਨੀ ਚਾਹੀਦੀਂ ਹੈ। ਜਿਸ ਨਾਲ ਅਸੀ ਵੋਟ ਦੇ ਪ੍ਰਯੋਗ ਨਾਲ ਚੰਗੇ ਲੋਕਤੰਤਰਿਕ ਢਾਚੇ ਦੀ ਸਥਪਾਨਾਂ ਕਰ ਸਕਦੇ ਹਾਂ। ਵੋਟ ਦੀ ਵਰਤੋ ਵਾਲੇ ਦਿਨ ਖਾਂਕੀ ਰੰਗ ਵਿੱਚ ਰੰਗਿਆਂ ਸਮਾਜ ਵੋਟਰ ਦੇ ਮਨ ਅੰਦਰ ਭੈਅ ਪੈਦਾਂ ਕਰਦਾਂ ਹੈ। ਭਾਰਤੀ ਵੋਟਰ ਆਪਣੇ ਸਿਆਸੀ ਨੇਤਾਵਾਂ ਤੋ ਮੰਗ ਕਰਦਾਂ ਹੈ ਕੀ ਲੋਕਤੰਤਰੀ ਢਾਚੇਂ ਅੰਦਰ ਚੰਗੀ ਸੂਖਮਦਰਸ਼ੀ ਗੱਲਬਾਤ ਦਾਂ ਰਸਤਾਂ ਅਪਣਾਂ ਲੇਣ ਅਤੇ ਹਰ ਮਸਲੇ ਦੇ ਹਲ ਦੀ ਤਲਾਸ਼ ਬੇਹੱਦ ਜਰੂਰੀ ਕਰਨ ਅਤੇ ਧਰਤੀ ਪਾਣੀ ਅਤੇ ਹਵਾਂ ਦੇ ਪ੍ਰਦੂਸ਼ਣ ਨੂੰ ਰੋਕੇ ਜਾਣ ਲਈ ਸਿਅਾਸਤ ਨੂੰ ਪਾਸੇ ਰੱਖ ਕੇ ਫੈਸਲੇ ਲੈਣੇ ਅਤੇ ਲਾਗੂ ਕਰਨੇ ਚਾਹੀਦੇ ਹਨ ਅਤੇ ਅੱਜ ਦੇ ਸਮੇ ਵਿੱਚ ਰਿਸ਼ਵਤ ਖੋਰੀ ਰੋਕਣਾਂ ਸਭ ਤੋ ਵੱਡੀ ਮੰਗ ਹੈ। ਦੇਸ਼  ਦੇ ਹਰ ਨਾਗਰੀਕ ਨੂੰ ਵੋਟਰ ਦਿਵਸ ਤੇ ਇਹ ਪ੍ਰਣ ਲੈਣਾਂ ਚਾਹੀਦਾਂ ਹੈ ਕੀ ਵੋਟ ਬਣਾਉਣ ਦੇ ਨਾਲ-ਨਾਲ ਵੋਟ ਦਾਂ ਪ੍ਰਯੋਗ ਵੀ ਜਰੂਰ ਕਰਨ ਜਿਸ ਨਾਲ ਲੋਕ ਸਮਾਜਿਕ ਹਿੱਤਾਂ ਨੂੰ ਜਿਉਦਾਂ ਰੱਖਣ ਲਈ ਹਮੇਸ਼ਾਂ ੲੇਕਤਾਂ ਦਾਂ ਪ੍ਰਗਟਾਵਾਂ ਹੋ ਸਕੇ। ਜੋ ਇੱਕ ਸੱਚੇ ਨਾਗਰੀਕ ਦੀ ਆਪਣੇ ਰਾਸ਼ਟਰ ਪ੍ਰਤੀ ਸੱਚੀ ਸ਼ਰਧਾਜਲੀ ਹੋਵੇਗੀ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾਂ
ਜਿਲਾਂ ਫਾਜ਼ਿਲਕਾਂ
99887 66013

Share Button

Leave a Reply

Your email address will not be published. Required fields are marked *