Wed. Jun 26th, 2019

ਕੋਠੇਮੱਲੂਆਣਾ ‘ਚ ਸਰਪੰਚੀ ਨੂੰ ਲੈਕੇ “ਕਾਂਗਰਸੀਆ” ਦੇ ਆਪਸ ਵਿੱਚ ਸਿੰਗ ਫਸੇ

ਕੋਠੇਮੱਲੂਆਣਾ ‘ਚ ਸਰਪੰਚੀ ਨੂੰ ਲੈਕੇ “ਕਾਂਗਰਸੀਆ” ਦੇ ਆਪਸ ਵਿੱਚ ਸਿੰਗ ਫਸੇ

ਇੱਕ ਧਿਰ ਨੇ ਕੀਤੀ ਸਰਬਸੰਮਤੀ ਨਾਲ ਸਰਪੰਚ ਦੀ ਚੋਣ, ਦੂਸਰੇ ਨੇ ਕੀਤਾ ਚੈਲੰਜ

“ਮਾਮਲਾ ਮੰਤਰੀ ਦੇ ਦਰਬਾਰ ਪਹੁੰਚਿਆ”

ਦਲਜੀਤ ਸਿੰਘ ਸਿਧਾਣਾ, ਰਾਮਪੁਰਾ ਫੂਲ:  ਪੰਚਾਇਤੀ ਚੋਣਾਂ ਨੂੰ ਲੈਕੇ ਜਿੱਥੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਮਹੌਲ ਪੂਰੀ ਤਰ੍ਹਾਂ ਭਖ ਗਿਆ ਹੈ । ਉੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਕੋਠੇਮੱਲੂਆਣਾ ਵਿੱਚ ਸਰਪੰਚੀ ਨੂੰ ਲੈਕੇ ਦੋ ਕਾਂਗਰਸੀਆ ਦੇ ਆਪਸ ਵਿੱਚ ਸਿੰਗ ਫਸ ਗਏ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕੋਠੇਮੱਲੂਆਣਾ ਦੇ ਨੌਜਵਾਨ ਬਚਿੱਤਰ ਸਿੰਘ ਉਰਫ਼ ਗੱਗੀ ਸਿੱਧੂ ਸਮੇਤ ਪੰਜ ਪੰਚਾਇਤ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰਕੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਤੇ ਮੈਂਬਰਾਂ ਨੂੰ ਪਿੰਡ ਵਾਸੀਆਂ ਨੇ ਹਾਰ ਪਾਕੇ ਸਹਿਮਤੀ ਦੇ ਦਿੱਤੀ , ਪਰਤੂੰ ਸਰਬਸੰਮਤੀ ਤੋਂ ਕੁੱਝ ਘੰਟਿਆਂ ਬਾਅਦ ਹੀ ਕਾਂਗਰਸ ਪਾਰਟੀ ਦੇ ਹੀ ਜਸਵੀਰ ਸਿੰਘ ਨੇ ਇਸ ਚੋਣ ਨੂੰ ਚਣੌਤੀ ਦਿੰਦਿਆਂ ਕਿਹਾ ਕਿ ਕੋਠੇਮੱਲੂਆਣਾ ਦੀ ਸਰਪੰਚ ਦੀ ਚੋਣ ਉਹ ਲੜਨਗੇ , ਦੋਵੇਂ ਉਮੀਦਵਾਰ ਕਾਂਗਰਸ ਪਾਰਟੀ ਨਾਲ ਹੀ ਸਬੰਧਤ ਹਨ ,ਇਸ ਲਈ ਸਰਬਸੰਮਤੀ ਦਾ ਮਾਮਲਾ ਇਸ ਸਮੇਂ ਵਿੱਚ ਵਿਚਾਲੇ ਹੀ ਲਟਕ ਗਿਆ ਤੇ ਪੂਰਾ ਮਾਮਲਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਦਰਬਾਰ ਪਹੁੰਚ ਗਿਆ । ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਹਲਕਾ ਰਾਮਪੁਰਾ ਫੂਲ ਦੀਆਂ ਪੰਚਾਇਤੀ ਚੋਣਾਂ ਲੈ ਕੇ ਇੱਕ ਹਲਕਾ ਪੱਧਰੀ ਮੀਟਿੰਗ ਅੱਜ ਪਿੰਡ ਜਲਾਲ ਵਿਖੇ ਰੱਖੀ ਗਈ ਹੈ ਜਿਸ ਵਿੱਚ ਹੋਰਨਾਂ ਮਾਮਲਿਆਂ ਤੋਂ ਇਲਾਵਾ ਇਸ ਮਾਮਲੇ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।

ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਅਤਿ ਨਜ਼ਦੀਕੀ ਸਮਝੇ ਜਾਂਦੇ ਜਸਵੀਰ ਸਿੰਘ ਨੇ ਕਿਹਾ ਕਿ ਜਿਸ ਵਿਆਕਤੀ ਤੇ ਬਿਜਲੀ ਮੰਤਰੀ ਮੋਹਰ ਲਗਾ ਦੇਣਗੇ ਉਸ ਨੂੰ ਸਰਪੰਚ ਚੁਣ ਲਿਆ ਜਾਵੇਗਾ।

ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਰਵਾਇਤੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਵਿਅਕਤੀ ਕੋਠੇਮੱਲੂਆਣਾ ਦੀ ਚੋਣ ਲੜਨ ਲਈ ਹਾਲ ਦੀ ਘੜੀ ਅੱਗੇ ਨਹੀਂ ਆਇਆ, ਪਰਤੂੰ ਕਾਂਗਰਸ ਪਾਰਟੀ ਦੇ ਹੀ ਵਿਆਕਤੀਆ ਦੀ ਆਪਸ ਵਿੱਚ ਪਾਟੋਧਾੜ ਨੇ ਹਲਕੇ ਵਿੱਚ ਨਵੀਂ ਚਰਚਾ ਦਾ ਮੁੱਢ ਬੰਨ ਦਿੱਤਾ ਹੈ।

ਇਸ ਮੌਕੇ ਚੁਣੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਬਚਿੱਤਰ ਸਿੰਘ ਉਰਫ਼ ਗੱਗੀ ਸਿੱਧੂ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਪਾਰਟੀਵਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ , ਜੇ ਇਹ ਚੋਣ ਨੇਪਰੇ ਚੜ੍ਹਦੀ ਹੈ ਤਾਂ 28 ਸਾਲਾਂ ਦਾ ਪਲੱਸ ਟੂ ਪਾਸ ਗੱਗੀ ਸਿੱਧੂ ਹਲਕੇ ਚ ਸਭ ਤੋਂ ਛੋਟੀ ਉਮਰ ਦਾ ਸਰਪੰਚ ਹੋਵੇਗਾ।

Leave a Reply

Your email address will not be published. Required fields are marked *

%d bloggers like this: