ਕੋਠਾ ਗੁਰੂ ਕਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ

ss1

ਕੋਠਾ ਗੁਰੂ ਕਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ

img-20160929-wa0120

ਭਗਤਾ ਭਾਈ ਕਾ 29 ਸਤੰਬਰ (ਸਵਰਨ ਸਿੰਘ ਭਗਤਾ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ ਤੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਨੂੰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨਾਲ ਲੈਸ ਕਰਨ ਲਈ ਪਿੰਡ ਕੋਠਾ ਗੁਰੂ ਕਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ ਅਤੇ ਇਸ ਮੌਕੇ ਲੋਕਾਂ ਵੱਲੋਂ ਆਤਿਸ਼ਬਾਜੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ ਕਿਉਂਕਿ ਅੱਜ ਦੇ ਹਾਕਮਾਂ ਵੱਲੋਂ ਸਾਡੀ ਜਿੰਦਗੀ ਦੇ ਹਰ ਖੇਤਰ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਥਰਮਲ ਬੰਦ ਕਰਕੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦਣ ਆਦਿ ਦੇ ਭਾਰੀ ਜਨਤਕ ਵਿਰੋਧ ਦੇ ਬਾਵਜੂਦ ਧੱਕੇ ਨਾਲ ਲੋਕਾਂ ਦੇ ਸਿਰ ਮੜੇ ਜਾ ਰਹੇ ਹਨ ਉਨ੍ਹਾਂ ਕਿਹਾ ਕਿ ਇਸ ਲਈ ਨੌਜਵਾਨਾਂ ਨੂੰ ਇਨਕਲਾਬ ਦੀਆਂ ਫੌਜਾਂ ਮਜਦੂਰਾਂ ਅਤੇ ਕਿਸਾਨਾਂ ਦੇ ਘੋਲਾਂ ਦੀ ਅਗਵਾਈ ਆਪਣੇ ਹੱਥਾਂ ਵਿੱਚ ਲੈਣੀ ਹੋਵੇਗੀ ਤਾਂ ਹੀ ਕਿਰਤੀ ਲੋਕਾਂ ਦੀ ਮੁਕਤੀ ਹੋਵੇਗੀ। ਇਸ ਮੌਕੇ ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਤਰੱਕੀ ਜਮੀਨ ਦੀ ਕਾਣੀ ਵੰਡ ਨੂੰ ਖਤਮ ਕੀਤੇ ਬਿਨਾਂ ਨਹੀਂ ਹੋਣੀ ਕਿਉਂਕਿ ਜਮੀਨ ਦੀ ਵੰਡ ਰਾਹੀਂ ਕਰੋੜਾਂ ਵਿਹਲੇ ਹੱਥ ਜਦੋ ਬੇਹਿਸਾਬਾ ਕੱਚਾ ਮਾਲ ਪੈਦਾ ਕਰਨਗੇ ਤਾਂ ਜਾ ਕੇ ਖੇਤੀ ਅਧਾਰਿਤ ਸਨਅਤੀਕਰਨ ਪ੍ਰਫੁੱਲਿਤ ਹੋਵੇਗਾ, ਖੇਤੀ ਅਤੇ ਸਨਅਤੀ ਕਰਨ ਲੋਕਾਂ ਹੱਥ ਆਈ ਪੂੰਜੀ ਕਾਰਨ ਬਜਾਰ ਵਿੱਚ ਮੰਗ ਪੂਰਤੀ ਦਾ ਹੜ੍ਹ ਆਵੇਗਾ ਅਤੇ ਲੋਕਾਂ ਦੀ ਵਧੀ ਹੋਈ ਆਮਦਨ ਨਾਲ ਸਿਹਤ, ਸਿੱਖਿਆ ਆਦਿ ਦੇ ਖੇਤਰ ਵਿਚ ਤਰੱਕੀ ਹੋਵੇਗੀ ਅਤੇ ਬੇਹਿਸਾਬੀਆ ਨੌਕਰੀਆਂ ਪੈਦਾ ਹੋਣਗੀਆਂ ਪਰ ਹਾਕਮਾਂ ਵੱਲੋਂ ਪੈਦਾਵਾਰ ਦੇ ਸੋਮੇ ਨੂੰ ਜਕੜ ਪੰਜਾ ਮਾਰਿਆ ਹੋਇਆ ਹੈ ਪਰ ਇਸ ਜਕੜ ਪੰਜੇ ਨੂੰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦੇ ਹਾਣੀ ਹੋਕੇ ਤੋੜਨਾ ਪਵੇਗਾ। ਇਸ ਮੌਕੇ ਮਜਦੂਰ ਆਗੂ ਬਲਵਿੰਦਰ ਸਿੰਘ, ਜਸਪਾਲ ਸਿੰਘ, ਪਾਲ ਸਿੰਘ ਗਿਆਨੀ, ਮਾਲਣ ਕੌਰ, ਗੁਰਮੇਲ ਕੌਰ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *