Sun. Sep 22nd, 2019

ਕੋਟ ਬੁੱਢਾ ਵਿਖੇ ਸੜਕ ਰੋਕਣ ਤੇ ਪੁੱਲ ਜਾਮ ਕਰਨ ਤੇ ਸਾਬਕਾ ਵਿਧਾਇਕ ਵਲਟੋਹਾ, ਸਾਬਕਾ ਵਿਧਾਇਕ ਸੰਧੂ, ਐਸ ਜੀ ਪੀ ਸੀ ਮੈਂਬਰ ਭਾਟੀਆ ਸਮੇਤ 50 ਲੋਕਾਂ ਖਿਲਾਫ ਮੁੱਕਦਮਾ ਦਰਜ਼

ਕੋਟ ਬੁੱਢਾ ਵਿਖੇ ਸੜਕ ਰੋਕਣ ਤੇ ਪੁੱਲ ਜਾਮ ਕਰਨ ਤੇ ਸਾਬਕਾ ਵਿਧਾਇਕ ਵਲਟੋਹਾ, ਸਾਬਕਾ ਵਿਧਾਇਕ ਸੰਧੂ, ਐਸ ਜੀ ਪੀ ਸੀ ਮੈਂਬਰ ਭਾਟੀਆ ਸਮੇਤ 50 ਲੋਕਾਂ ਖਿਲਾਫ ਮੁੱਕਦਮਾ ਦਰਜ਼

ਪੱਟੀ, 9 ਦਸੰਬਰ (ਅਵਤਾਰ ਸਿੰਘ ਢਿੱਲੋਂ): ਥਾਣਾ ਸਦਰ ਪੱਟੀ ਅਧੀਨ ਪੈਂਦੇ ਕੋਟ ਬੁੱਢਾ ਵਾਲੇ ਸੜਕੀ ਪੁੱਲ ਨੂੰ ਜਾਮ ਕਰਨ ਤੇ ਧਰਨਾ ਦੇਣ ਕਰਕੇ ਸਦਰ ਪੁਲਿਸ ਨੇ ਸਾਬਕਾ ਵਿਧਾਇਕ ਵਲਟੋਹਾ, ਸਾਬਕਾ ਵਿਧਾਇਕ ਸੰਧੂ, ਐਸ ਜੀ ਪੀ ਸੀ ਮੈਂਬਰ ਭਾਟੀਆ, ਸਮੇਤ ਅਕਾਲੀ ਵਰਕਰਾਂ ਤੇ 50 ਲੋਕਾਂ ਖਿਲਾਫ ਮੁੱਕਦਮਾ ਦਰਜ਼ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਮੁੱਖੀ ਰਾਜੇਸ ਕੱਕੜ ਨੇ ਕਿਹਾ ਕਿ ਮੈਂ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ, ਵਰਕਰਾਂ ਨੇ ਪੁੱਲ ਤੇ ਧਰਨਾ ਲਾਇਆ ਸੀ ਜੋ ਕਿ 7 ਦਸੰਬਰ ਸ਼ਾਮ 5 ਵਜੇ ਤੋ 8 ਦਸੰਬਰ 5 ਵਜੇ ਤੱਕ ਲੱਗਾ ਹੋਇਆ ਸੀ, ਜਿਸ ਨਾਲ ਪਬਲਿਕ ਦੀ ਆਵਾਜਾਈ ਵਿਚ ਵਿਘਨ ਪੈ ਗਿਆ। ਉਨਾਂ ਨੇ ਦੱਸਿਆ ਦੋਸ਼ੀਆਂ ਖਿਲਾਫ ਮੁੱਕਦਮਾ ਨੰ: 204 ਜੁਰਮ : 283, 341, 431, 427, 188, 148, 149 ਤਹਿਤ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਨੇ ਕਿਹਾ ਕਿ ਸਾਬਕਾ ਵਿਧਾਇਕ ਵਲਟੋਹਾ, ਸਾਬਕਾ ਵਿਧਾਇਕ ਸੰਧੂ, ਐਸ ਜੀ ਪੀ ਸੀ ਮੈਂਬਰ ਭਾਟੀਆ, ਗੁਰਮੁੱਖ ਸਿੰਘ ਘੁੱਲਾ ਬਲੇਹਰ, ਅਮਰਜੀਤ ਸਿੰਘ ਢਿੱਲੋ ਪ੍ਰਧਾਨ, ਸੰਦੀਪ ਸਿੰਘ ਸੁੱਗਾ, ਹਰਮਿੰਦਰ ਸਿੰਘ ਸਰਪੰਚ ਕਲਸ, ਜਸਬੀਰ ਸਿੰਘ ਢੋਟੀਆਂ ਚੇਅਰਮੈਨ ਸਮੇਤ 50 ਹੋਰ ਅਕਾਲੀ ਵਰਕਰਾਂ ਤੇ ਲੀਡਰਾਂ ਖਿਲਾਫ ਕੇਸ ਦਰਜ਼ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: