Thu. Nov 14th, 2019

ਕੋਕਾ ਕੋਲਾ-ਏਵਨ ਸਾਈਕਲ ਜਰਖੜ ਖੇਡਾਂ 10 ਤੋਂ 12 ਫਰਵਰੀ ਤੱਕ

ਕੋਕਾ ਕੋਲਾ-ਏਵਨ ਸਾਈਕਲ ਜਰਖੜ ਖੇਡਾਂ 10 ਤੋਂ 12 ਫਰਵਰੀ ਤੱਕ
ਗਾਇਕ ਰਣਜੀਤ ਬਾਵਾ ਦਾ ਲੱਗੇਗਾ ਖੁੱਲ੍ਹਾ ਅਖਾੜਾ
ਗੋਲਡ ਜਿਮ ਅਤੇ ਗਰੇਵਾਲ ਟਰੱਸਟ ਹੋਣਗੇ ਇਨਾਮਾਂ ਦੇ ਮੁੱਖ ਸਪਾਂਸਰ

ਲੁਧਿਆਣਾ, 23 ਜਨਵਰੀ (ਜਗਦੀਪ ਸਿੰਘ ਕਾਹਲੋਂ): ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੀਆਂ ਬਹੁ ਚਰਚਿਤ ਮਾਡਰਨ ਪੇਂਡੂ ਮਿਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਕੋਕਾ-ਕੋਲਾ ਏਵਨ ਸਾਈਕਲ ਜਰਖੜ ਖੇਡਾਂ 10 ਤੋਂ 12 ਫਰਵਰੀ ਤੱਕ 5 ਕਰੋੜ ਦੀ ਲਾਗਤ ਨਾਲ ਬਣੇ ਅਤਿ ਸੁੰਦਰ ਜਰਖੜ ਖੇਡ ਸਟੇਡੀਅਮ ਵਿਖੇ ਹੋਣਗੀਆਂ। ਅੱਜ ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ ਅਤੇ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਜਰਖੜ ਵਿਖੇ ਅਰਦਾਸ ਕਰਨ ਉਪਰੰਤ ਜਰਖੜ ਖੇਡਾਂ ਦਾ ਐਲਾਨ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਰ੍ਹੇ ਇਹਨਾਂ ਖੇਡਾਂ ਵਿੱਚ ਹਾਕੀ (ਮੁੰਡੇ ਤੇ ਕੁੜੀਆਂ) ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) , ਕਬੱਡੀ 70 ਕਿੱਲੋ, ਵਾਲੀਬਾਲ (ਸ਼ੂਟਿੰਗ), ਬਾਸਕਟਬਾਲ (ਲੜਕੀਆਂ) ਸਾਈਕਲਿੰਗ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ 10 ਫਰਵਰੀ ਨੂੰ ਖੇਡਾਂ ਦਾ ਲਾਜਵਾਬ ਉਦਘਾਟਨੀ ਸਮਾਰੋਹ ਹੋਣ ਉਪਰੰਤ 12 ਫਰਵਰੀ ਨੂੰ ਫਾਈਨਲ ਸਮਾਰੋਹ ’ਤੇ ਉੱਘੇ ਲੋਕ ਗਾਇਕ ਰਣਜੀਤ ਬਾਵਾ ਤੇ ਮਨਮੋਹਣ ਵਾਰਿਸ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਲਈ 8 ਟੀਮਾਂ ਜਦਕਿ ਮਹਿਲਾ ਹਾਕੀ ਅਤੇ ਜੂਨੀਅਰ ਮੁਕਾਬਲੇ ਲਈ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਦੇ ਨਾਮ ’ਤੇ ਹੋਣਗੇ। ਉਹਨਾਂ ਦੱਸਿਆ ਕਿ ਹਾਕੀ ਦੀਆਂ ਜੇਤੂ ਟੀਮਾਂ ਲਈ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਟਰੱਸਟ ਵੱਲੋਂ 2 ਲੱਖ ਦੇ ਇਨਾਮ ਦਿੱਤੇ ਜਾਣਗੇ , ਉਥੇ ਹੀ ਕਬੱਡੀ ਦੀਆਂ ਜੇਤੂ ਟੀਮਾਂ ਨੂੰ ਅਮੋਲਕ ਸਿੰਘ ਗਾਖਲ ਬ੍ਰਦਰਜ਼ ਅਤੇ ਗੋਲਡ ਜਿਮ ਵੱਲੋਂ 2 ਲੱਖ ਦੇ ਇਨਾਮ ਦਿੱਤੇ ਜਾਣਗੇ। ਏਵਨ ਸਾਈਕਲ ਵਾਲੋਂ 72 ਏਵਨ ਸਾਈਕਲ ਵਾਲੀਬਾਲ ਤੇ ਹੋਰਨਾਂ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ । ਖੇਡਾਂ ਦੇ ਫਾਈਨਲ ਸਮਾਰੋਹ ’ਤ ਲੋਕ ਗਾਇਕ ਕਮਲ ਹੀਰ, ਫਿਲਮ ਕਲਾਕਾਰ ਹੌਬੀ ਧਾਲੀਵਾਲ, ਬੀਨੂੰ ਢਿੱਲੋਂ, ਹਾਕੀ ਸਟਾਰ ਓਲੰਪੀਅਨ ਅਕਾਸ਼ਦੀਪ ਸਿੰਘ ਸਮੇਤ ਵਿਸ਼ੇਸ਼ ਸਖਸ਼ੀਅਤਾਂ ਦਾ ਵੱਖ-ਵੱਖ ਅਵਾਰਡਾਂ ਨਾਲ ਸਨਮਾਨ ਕੀਤਾ ਜਾਵੇਗਾ। ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਰਖੜ ਖੇਡਾਂ ਦੇ ਪ੍ਰਬੰਧਕਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਖੇਡਾਂ ਦਾ ਉਦਘਾਟਨ ਰਵਨੀਤ ਸਿੰਘ ਬਿੱਟੂ, ਮੈਂਬਰ ਲੋਕ ਸਭਾ ਕਰਨਗੇ, ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਵਿਧਾਇਕ ਕੁਲਦੀਪ ਸਿੰਘ ਵੈਦ ਕਰਨਗੇ। ਅੱਜ ਦੀ ਮੀਟਿੰਗ ਦੌਰਾਨ ਪ੍ਰੋਫੈਸਰ ਰਜਿੰਦਰ ਸਿੰਘ, ਜਗਰੂਪ ਸਿੰਘ ਜਰਖੜ, ਅਸ਼ੋਕ ਕੁਮਾਰ ਪ੍ਰਾਸ਼ਰ (ਪੱਪੀ ਸ਼ਾਹਪੁਰੀਆ) ਚੇਅਰਮੈਨ ਜਰਖੜ ਅਕਾਦਮੀ, ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਅ, ਐਡਵੋਕੇਟ ਰੌਬਿਨ ਸਿੱਧੁ, ਗੁਰਪ੍ਰੀਤ ਸਿੰਘ ਬੇਰ ਕਲਾਂ, ਸੁਰਿੰਦਰ ਸਿੰਘ ਖੰਨਾ, ਅਜੀਤ ਸਿੰਘ ਲਾਦੀਆਂ, ਡਾ. ਜਗਜੀਤ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ, ਸ਼ਿਗਾਰਾ ਸਿੰਘ ਜਰਖੜ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਚੈਰੀ ਗਰੇਵਾਲ ਆਸਟ੍ਰੇਲੀਆ, ਮਨਦੀਪ ਸਿੰਘ ਜਰਖੜ ਆਦਿ ਪ੍ਰਬੰਧਕ ਹਾਜ਼ਰ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: