ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ

ss1

ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ
ਬੈਂਕ ਆਫ ਇੰਡੀਆ ਇਲੈਵਨ ਜਰਖੜ ਚੰਡੀਗੜ ਨੂੰ 7-4 ਨਾਲ ਹਰਾ ਕੇ ਕੁਆਟਰ ਫਾਇਨਲ ਵਿੱਚ ਪੁੱਜੀ
ਕਿਲਾ ਰਾਏਪੁਰ ਨੇ ਸੁਲਤਾਨਪੁਰ ਨੂੰ 7-5 ਨਾਲ ਹਰਾ ਕੇ ਆਪਣਾ ਖਾਤਾ ਖੋਲਿਆ
ਜਰਖੜ ਸਟੇਡੀਅਮ ਪੰਜਾਬ ਦੀ ਇੱਕ ਖੇਡ ਵਿਰਾਸਤ ਹੈ ਬੀਬੀ ਮਾਣੂਕੇ / ਸਿੱਧੂ

ਲੁਧਿਆਣਾ 15 ਮਈ (ਜਗਦੀਪ ਸਿੰਘ ਕਾਹਲੋਂ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਜਰਖੜ ਹਾਕੀ ਅਕਾਦਮੀ ਵੱਲੋਂ ਕਰਵਾਏ ਜਾ ਰਹੇ ਕੋਕਾ ਕੋਲਾ ਏਵਨ ਸਾਇਕਲ ਜਰਖੜ ਖੇਡਾਂ ਦੇ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਜਿੱਥੇ ਬੈਂਕ ਆਫ ਇੰਡੀਆ ਇਲੈਵਨ ਜਰਖੜ ਨੇ ਓਲੰਪਿਅਨ ਧਰਮ ਸਿੰਘ ਕਲੱਬ ਚੰਡੀਗੜ ਨੂੰ 7-4 ਗੋਲਾਂ ਨਾ ਹਰਾ ਕੇ ਆਪਣਾ ਸਫ਼ੳਮਪ;ਰ ਕੁਆਟਰ ਫਾਇਨਲ ਦੇ ਨੇੜੇ ਕੀਤਾ, ਉਥੇ ਹੀ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਨੂੰ 7-5 ਨਾਲ ਹਰਾ ਕੇ ਟੁਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕਤਿੀ।
ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਸ ਖੇਡ ਫੈਸਟੀਵਲ ਦੇ ਚੌਥੇ ਦਿਨ ਬੈਂਕ ਆਫ ਇੰਡੀਆ ਇਲੈਵਨ ਜਰਖੜ ਚੰਡੀਗੜ ਤੋਂ 7-4 ਨਾਲ ਜੇਤੂ ਰਹੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ਤੇ ਬਰਾਬਰ ਸਨ। ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਚੰਡੀਗੜ ਦਾ ਦਬਦਬਾ ਰਿਹਾ, ਜਦਕਿ ਮੈਚ ਦੇ ਆਖ਼ਰੀ ਪਲਾਂ ਵਿੱਚ ਜਰਖੜ ਦੇ ਖਿਡਾਰੀਆਂ ਨੇ ਹਮਲਾਵਰ ਖੇਡ ਦਾ ਵਿਖਾਵਾ ਕਰਦਿਆਂ ਉਪਰੋ ਥੱਲੀ 3 ਗੋਲ ਕਰਕੇ ਮੈਚ ਦਾ ਪਾਸਾ ਆਪਣੇ ਵੱਲ ਪਲਟਾ ਦਿੱਤਾ।ਚੰਡੀਗੜ ਵੱਲੋਂ ਮਨਜੋਤ ਸਿੰਘ ਨੇ 4ਥੇ, 5ਵੇਂ, 8ਵੇਂ ਅਤੇ ਗੁਰਦੀਪ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਜੇਤੂ ਟੀਮ ਵੱਲੋਂ ਮਨਦੀਪ ਸਿਘ ਨੇ 7ਵੇਂ, ਜਤਿੰਦਰਪਾਲ ਸਿੰਘ ਨੇ 14ਵੇਂ ਅਤੇ 16ਵੇਂ, ਲਵਜੀਤ ਸਿੰਘ ਨੇ 20ਵੇਂ ਅਤੇ 45ਵੇਂ, ਗੁਰਸਤਿੰਦਰ ਸਿੰਘ ਪਰਗਟ ਨੇ ਮੈਚ ਦੇ ਆਖ਼ਰੀ ਮਿੰਟ ਵਿੱਚ 2 ਗੋਲ ਕਰਕੇ ਆਪਣੀ ਟੀਮ ਦੀ ਜਿੱਤ ਦਾ ਬਿਗਲ ਵਜਾਇਆ। ਇਸ ਜਿੱਤ ਨਾਲ ਜਰਖੜ ਦੇ ਦੋ ਮੈਚਾਂ ਵਿੱਚ 7 ਅੰਕ ਹੋ ਗਏ ਹਨ , ਜਿਸ ਨਾਲ ਕੁਆਟਰ ਫਾਇਨਲ ਵਿੱਚ ਉਸਦੀ ਜਗਾ ਪੱਕੀ ਹੋ ਗਈ ਹੈ। ਅੱਜ ਦੇ ਦੂਜੇ ਮੇਚ ਵਿੱਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਨੂੰ ਹਰਾ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ। ਅੱਧੇ ਸਮੇਂ ਤੋਂ ਜੇਤੂ ਟੀਮ 3-1 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਨਵਜੋਤ ਸਿੰਘ ਨੇ ਚਾਰ, ਬਲਵਿੰਦਰ ਸਿੰਘ ਜੱਗਾ ਨੇ 3 ਗੋਲ ਕੀਤੇ। ਜਦਕਿ ਸੁਲਤਾਨਪੁਰ ਵੱਲੋਂ ਗੁਰਦੀਪ ਸਿੰਘ ਅਤੇ ਨਵਪ੍ਰੀਤ ਸਿਘ ਨੇ 2-2 ਅਤੇ ਸਰਬਜੀਤ ਸਿੰਘ ਨੇ 1 ਗੋਲ ਕੀਤਾ। ਸਬ ਜੂਨੀਅਰ ਮੈਚਾਂ ਵਿੱਚ ਰਾਮਪੁਰ ਸਕੂਲ ਨੇ ਘਵੱਦੀ ਸਕੂਲ ਨੂੰ 4-3 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਡਿਪਟੀ ਲੀਡਰ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਬੀਬੀ ਸਰਬਜੀਤ ਕੌਰ ਮਾਣੂਕੇ ਵਿਧਾਇਕ ਹਲਕਾ ਜਗਰਾਉਂ ਅਤੇ ਕੁਲਵੰਤ ਸਿੰਘ ਸਿੱਧੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰਦਿਆਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕਤਿੀ। ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਆਖਿਆ ਕਿ ਜਰਖੜ ਸਟੇਡੀਅਮ ਪੰਜਾਬ ਦੇ ਖੇਡ ਸੱਭਿਆਚਾਰ ਦੀ ਇੱਕ ਵਿਰਾਸਤ ਬਣ ਚੁੱਕਾ ਹੈ। ਇਸ ਨੂੰ ਸੰਭਾਲਣਾ ਸਾਰੀਆਂ ਰਾਜਨੀਤਿਕ ਪਾਰਟੀਆ ਦਾ ਮੁੱਢਲਾ ਫ਼ੳਮਪ;ਰਜ ਹੈ। ਜਦਕਿ ਸ. ਕੁਲਵੰਤ ਸਿੰਘ ਸਿੱਧੁ ਨੇ ਆਖਿਆ ਕਿ ਜਰਖੜ ਹਾਕੀ ਅਕਾਦਮੀ ਦੇ ਖਿਡਾਰੀ ਦੇਸ਼ ਕੌਮ ਦਾ ਇੱਕ ਸਰਮਾਇਆ ਹਨ, ਜਿੰਨਾਂ ਨੇ ਭਵਿੱਖ ਵਿੱਚ ਪੰਜਾਬ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਨਾ ਹੈ। ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕਾਦਮੀ ਲਈ 51,000 ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਜਦਕਿ ਇਸ ਮੌਕੇ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗੁਰਦੁਆਰਾ ਜਰਖੜ ਕਮੇਟੀ ਦੇ ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ, ਦਰਸ਼ਨ ਸਿੰਘ ਸ਼ੰਕਰ ਸਾਬਕਾ ਲੋਕ ਸੰਪਰਕ ਅਫ਼ੳਮਪ;ਸਰ, ਸੁਰਜੀਤ ਸਿੰਘ ਲਤਾਲਾ, ਤੇਜਵੰਤ ਸਿੰਘ ਸਿੱਧੂ, ਹਿਰਦੇਪਾਲ ਸਿੰਘ ਢੀਂਡਸਾ, ਚੇਅਰਮੈਨ ਕਿਸਾਨ ਸੈੱਲ ਕਾਂਗਰਸ, ਗੁਰਮੀਤ ਸਿੰਘ ਸਕੱਤਰ ਕਾਂਗਰਸ ਕਮੇਟੀ, ਸ਼ਮਸ਼ੇਰ ਸਿੰਘ ਗਰੇਵਾਲ, ਪੰਜਾਬ ਪ੍ਰਧਾਨ ਵਪਾਰ ਸੈੱਲ, ਸੁਬੇਗ ਸਿੰਘ ਗਰੇਵਾਲ, ਭਾਗ ਸਿੰਘ ਨੰਦਪੁਰ, ਪਰਮਜੀਤ ਸਿੰਘ ਚੀਮਾ, ਦਲਬੀਰ ਸਿੰਘ ਜਰਖੜ, ਜਸਬੀਰ ਸਿੰਘ ਸੁਲਤਾਨਪੁਰ, ਸ਼ਿੰਗਾਰਾ ਸਿੰਘ ਜਰਖੜ, ਜਗਦੀਪ ਸਿੰਘ ਕਾਹਲੋਂ ਆਦਿ ਖੇਡ ਜਗਤ ਦੀਆਂ ਹੋਰ ਉੱਘੀਆਂ ਸਖ਼ਸ਼ੀਅਤਾਂ ਮੌਜੂਦ ਸਨ।ਇਸ ਮੌਕੇ ਅਕਾਦਮੀ ਦੇ ਚੇਅਰਮੈਨ ਅਸੋਕ ਕੁਮਾਰ ਪ੍ਰਾਸ਼ਰ ਅਤੇ ਪ੍ਰਧਾਨ ਅਜੈਪਾਲ ਸਿੰਘ ਮਾਂਗਟ ਨੇ ਦੱਸਿਆ ਕਿ ਤੀਸਰੇ ਗੇੜ ਦੇ ਮੁਕਾਬਲੇ 20 ਅਤੇ 21 ਮਈ ਨੂੰ ਖੇਡੇ ਜਾਣਗੇ। ਸਮੂਹ ਖਿਡਾਰੀ ਅਤੇ ਪ੍ਰਬੰਧਕਾਂ ਵੱਲੋਂ ਹਾਕੀ ਦੇ ਮਹਾਨ ਓਲੰਪਿਅਨ ਪ੍ਰਿਥੀਪਾਲ ਸਿੰਘ ਦੀ 34ਵੀਂ ਬਰਸੀ ਪ੍ਰਤੀ ਖੇਡ ਭਾਵਨਾ ਅਤੇ ਖੇਡਾਂ ਦੇ ਸਤਿਕਾਰ ਵਜੋਂ ਮਨਾਈ ਜਾਵੇਗੀ। ਇਸ ਮੌਕੇ ਇਲਾਕੇ ਦੇ ਉੱਭਰਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਫੋਟੋ ਕੈਪਸ਼ਨ – ਜਰਖੜ ਖੇਡਾਂ ਦੌਰਾਨ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਕੁਲਵੰਤ ਸਿੰਘ ਸਿੱਧੂ ਟੀਮਾਂ ਦੇ ਨਾਲ ਸਾਂਝੀ ਤਸਵੀਰ ਦੌਰਾਨ ਅਤੇ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਕੀਤੇ ਗਏ ਸਨਮਾਨ ਦੇ ਦ੍ਰਿਸ਼ ਅਤੇ ਵੱਖ-ਵੱਖ ਮੈਚਾਂ ਦੀਆਂ ਝਲਕੀਆਂ।

Share Button

Leave a Reply

Your email address will not be published. Required fields are marked *