” ਕੋਈ ਪਛਾਣੇ “

ss1

” ਕੋਈ ਪਛਾਣੇ “

ਆਪਣਿਆਂ ਨੂੰ ਛੱਡਕੇ ਇੰਨੀ ਦੂਰ ਤੂੰ ਨਿਕਲਿਆ,

ਕਿਹਨੂੰ ਲੱਭਣ ਲਿਆ ।
ਕਿਉ ਤੂੰ ਆਪਣਾ ਹਾਲ ਫਰਿਆਦ ਵਾਂਗ ਜਿਹਾ ,
ਬਣਾ ਲਿਆ ।
ਜਿਹੜਾ ਪੀਣ ਲੱਗਿਆ ਇਸ਼ਕ ਜਾਮ ਦਾ ਪਿਆਲਾ ,
ਦੇਖੀ ਮਿੱਠਾ ਜ਼ਹਿਰ ਨਾ ਹੋਵੇ ।
ਯਾਰਾ ਪੀਣ ਤੋ ਪਹਿਲਾਂ ਚੰਗੀ ਤਰ੍ਹਾਂ ਪਰਖ ਲਵੀਂ ,
ਫਿਰ ਪਛਤਾਉਂਣ ਕੁੱਛ ਨਾਂ ਹੋਵੇ ।
ਇਹ ਦੁਨੀਆਂ ਦਾਰੀ ਐ ਛੱਡਦੇ ਪਰਾਈ ਭੀੜ ਵਿੱਚੋਂ ,
ਆਪਣਾ ਸਮਝ ਅਪਣਾਉਣਾ ।
ਬਸ ਕਰ ਦਿਲਾ ਤੂੰ  ਪਿੱਛੋਂ ਪੈਰ ਪੱਟ ਲੈ ਕਿਉਂ ਤੂੰ,
ਆਪਣਾ ਆਪ ਗਵਾਉਣਾ ।
ਆਪਣਿਆਂ ਚੋ ਲੱਭ “ਹਾਕਮ ਮੀਤ” ਜੋ ਤੂੰ ਲੱਭਣਾ ,
ਕਿਉਂ ਗਿਆ ਬੇਕਦਰਾਂ ਦੇ ਸ਼ਹਿਰ ।
ਇੱਥੇ ਮਤਲਬੀ ਦੁਨੀਆਂ ਫਿਰਦੀ ਕੋਈ ਨਾ ਪਛਾਣੇ ,
ਕਿਹੜਾ ਆਪਣਾ ਤੇ ਗੈਰ ।
ਹਾਕਮ ਸਿੰਘ ਮੀਤ 
“ਮੰਡੀ ਗੋਬਿੰਦਗੜ੍ਹ
Share Button

Leave a Reply

Your email address will not be published. Required fields are marked *