ਕੋਈ-ਕੋਈ

ਕੋਈ-ਕੋਈ

ਮਤਲਬ ਨੂੰ ਨੇ ਚੇਤੇ ਸਭ ਕਰਦੇ
ਬਿਨਾ ਮਤਲਬ ਕਰਦਾ ਕੋਈ-ਕੋਈ
ਚੰਗੇ ਵਕਤ ‘ਚ ਨਾਲ ਖੜਨ ਸਾਰੇ
ਮਾੜੇ ਵਕਤ ‘ਚ ਖੜਦਾ ਕੋਈ-ਕੋਈ
ਉੱਤੋਂ ਕਰਦੇ ਨੇ ਲੋਕੀ ਪਿਆਰ ਬੜਾ
ਦਿਲੋਂ ਕਰਦਾ ਹੈ ਏਥੇ ਪਰ ਕੋਈ-ਕੋਈ
ਕਰਕੇ ਦਾਨ ਨੇ ਲੋਕੀ ਰੌਲਾ ਪਾਉਦੇ
ਗੁਪਤ ਕਰਦਾ ਦਾਨ ਹੁਣ ਕੋਈ-ਕੋਈ
ਕੁਲਤਾਰ ਕਾਹਦਾ ਕਰਦਾ ਮਾਣ ਹੈ
ਹਾਲੇ ਜਾਣਦਾ ਏਥੇ ਤੈਨੂੰ ਕੋਈ-ਕੋਈ

ਕੁਲਤਾਰ ਸਿੰਘ
#25/12
ਮੋਰਿੰਡਾ
ਮੋ:9463194483

Share Button

Leave a Reply

Your email address will not be published. Required fields are marked *