ਕੈਸ਼ ਦੀ ਸਮੱਸਿਆ ਦੇ ਹੱਲ ਲਈ ਆੜ੍ਹਤੀਆਂ ਦਾ ਵਫ਼ਦ ਏ.ਜੀ.ਐਮ. ਨੂੰ ਮਿਲਿਆ

ss1

ਕੈਸ਼ ਦੀ ਸਮੱਸਿਆ ਦੇ ਹੱਲ ਲਈ ਆੜ੍ਹਤੀਆਂ ਦਾ ਵਫ਼ਦ ਏ.ਜੀ.ਐਮ. ਨੂੰ ਮਿਲਿਆ

vikrant-bansalਭਦੌੜ 03 ਦਸੰਬਰ (ਵਿਕਰਾਂਤ ਬਾਂਸਲ) ਨੋਟਬੰਦੀ ਤੋਂ ਬਾਅਦ ਉਤਪਨ ਹੋਈ ਕੈਸ਼ ਦੀ ਸਮੱਸਿਆ ਦੇ ਹੱਲ ਲਈ ਆੜ੍ਹਤੀਆ ਐਸ਼ੋ: ਦੇ ਪ੍ਰਧਾਨ ਅਜੈ ਕੁਮਾਰ ਗਰਗ ਦੀ ਅਗਵਾਈ ਚ ਆੜ੍ਹਤੀਆਂ ਦਾ ਵਫ਼ਦ ਸਟੇਟ ਬੈਂਕ ਆਫ਼ ਪਟਿਆਲਾ ਦੇ ਏ.ਜੀ.ਐਮ. ਨੂੰ ਮਿਲਣ ਲਈ ਲੁਧਿਆਣਾ ਵਿਖੇ ਰਵਾਨਾ ਹੋਇਆ। ਪ੍ਰਧਾਨ ਅਜੈ ਕੁਮਾਰ ਅਤੇ ਜਵਾਹਰ ਲਾਲ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰ.ਬੀ.ਆਈ. ਦੀਆਂ ਹਦਾਇਤਾਂ ਮੁਤਾਬਕ ਵਪਾਰਕ ਖਾਤੇ ਚੋਂ ਵਪਾਰੀ ਨੂੰ ਪੰਜਾਹ ਹਜ਼ਾਰ ਰੁਪਏ ਅਤੇ ਖੁੱਲੇ ਖਾਤੇ ਚੋਂ ਦਸ ਹਜ਼ਾਰ ਰੁਪਏ ਪ੍ਰਤੀ ਹਫ਼ਤਾ ਕਢਵਾ ਸਕਦਾ ਹੈ ਪ੍ਰੰਤੂ ਇੱਥੇ ਕੈਸ਼ ਦੀ ਕਮੀ ਕਾਰਨ ਕ੍ਰਮਵਾਰ ਦਸ ਹਜ਼ਾਰ ਰੁਪਏ ਅਤੇ ਦੋ ਹਜ਼ਾਰ ਰੁਪਏ ਹੀ ਖਾਤੇ ਚੋਂ ਨਿੱਕਲ ਰਹੇ ਹਨ। ਵਪਾਰੀ ਆਗੂਆਂ ਨੇ ਦੱਸਿਆ ਕਿ ਕਰੀਬ ਡੇਢ ਸੌਂ ਕਰੋੜ ਰੁਪਏ ਦੀ ਟਰਨਓਵਰ ਵਾਲੀ ਸਟੇਟ ਬੈਂਕ ਆਫ਼ ਪਟਿਆਲਾ ਕੋਲ ਵੰਡਣ ਲਈ ਰੋਜਾਨਾ ਕੇਵਲ ਦੋ ਤਿੰਨ ਲੱਖ ਰੁਪਇਆ ਹੀ ਆਉਂਦਾ ਹੈ ਜਿਸ ਕਰਕੇ ਜਿੱਥੇ ਆਮ ਲੋਕ ਲਾਇਨਾਂ ਚ ਰੁਲਣ ਲਈ ਮਜ਼ਬੂਰ ਹਨ ਉੱਥੇ ਵਪਾਰਕ ਕੰਮ ਕਾਰ ਕੈਸ਼ ਦੀ ਕਮੀ ਕਾਰਨ ਠੱਪ ਹੋ ਕੇ ਰਹਿ ਗਏ ਹਨ। ਉਕਤ ਆਗੂਆਂ ਨੇ ਮੰਗ ਕੀਤੀ ਕਿ ਆਰ.ਬੀ.ਆਈ. ਵੱਲੋਂ ਐਲਾਨੀ ਰਕਮ ਹਰ ਇੱਕ ਖਾਤਾਧਾਰਕ ਨੂੰ ਦਿੱਤੀ ਜਾਵੇ ਤਾਂ ਕਿ ਆਮ ਲੋਕ ਪ੍ਰੇਸ਼ਾਨੀ ਤੋਂ ਬਚ ਸਕਣ। ਏ.ਜੀ.ਐਮ. ਨੂੰ ਮਿਲਣ ਲਈ ਰਵਾਨਾ ਹੋਣ ਸਮੇਂ ਗੁਰਮੇਲ ਸਿੰਘ ਆੜ੍ਹਤੀਆ, ਭੋਲਾ ਜੈਨ, ਕਾਕਾ ਆੜ੍ਹਤੀਆ, ਜਵਾਹਰ ਲਾਲ ਆੜ੍ਹਤੀਆ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *