ਕੈਲੇਫੋਰਨੀਆਂ ਦੇ ਸੁਪਨੇ ਦਿਖਾਉਣ ਵਾਲੀ ਸਰਕਾਰ ਦੇ ਰਾਜ ’ਚ ਅੰਗਹੀਣ ਵੀ ਧਰਨੇ ਲਗਾਉਣ ਲਈ ਮਜਬੂਰ

ss1

ਕੈਲੇਫੋਰਨੀਆਂ ਦੇ ਸੁਪਨੇ ਦਿਖਾਉਣ ਵਾਲੀ ਸਰਕਾਰ ਦੇ ਰਾਜ ’ਚ ਅੰਗਹੀਣ ਵੀ ਧਰਨੇ ਲਗਾਉਣ ਲਈ ਮਜਬੂਰ
ਜਿਲ੍ਹਾ ਪੱਧਰੀ ਰੈਲੀ 26 ਅਗਸਤ ਨੂੰ ਮੋਗਾ ਵਿਖੇ

12-34
ਬਾਘਾ ਪੁਰਾਣਾ, 12 ਅਗਸਤ (ਸਭਾਜੀਤ ਪੱਪੂ/ਕੁਲਦੀਪ ਘੋਲੀਆ)-: ਪੰਜਾਬ ਦੀ ਜਨਤਾ ਨੂੰ ਕੈਲੇਫੋਰਨੀਆਂ ਦੇ ਸ਼ੇਖਚਿੱਲੀ ਸੁਪਨੇ ਦਿਖਾਉਣ ਵਾਲੀ ਅਕਾਲੀ-ਭਾਜਪਾ ਦੇ ਰਾਜ ਦੀ ਅਸਲੀਅਤ ਇਹ ਹੈ ਕਿ ਇਥੇ ਸਰੀਰਕ ਪੱਖੋਂ ਲਾਚਾਰ ਵਿਅਕਤੀਆਂ ਨੂੰ ਵੀ ਆਪਣਾ ਪੇਟ ਪਾਲਣ ਲਈ ਮਨੁੱਖੀ ਅਧਿਕਾਰਾਂ ਤਹਿਤ ਮਿਲਣ ਵਾਲੀਆਂ ਸਹੂਲਤਾਂ ਲੈਣ ਲਈ ਮੀਟਿੰਗਾਂ ਕਰਨ ਅਤੇ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸਮਾਧ ਭਾਈ ਵਿਖੇ ਹੋਈ ਅਪੰਗ ਸੁਅੰਗ ਲੋਕ ਮੰਚ ਪੰਜਾਬ ਦੀ ਇੱਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਰਾਊਕੇ, ਮਹਿੰਦਰਪਾਲ ਕੌਰ ਪੱਤੋ, ਭੋਲਾ ਸਿੰਘ ਸੈਦੋਕੇ, ਕੀਤਾ ਬਾਰੇਵਾਲੀਆ ਤੇ ਇੰਦਰਜੀਤ ਸਿੰਘ ਰਣਸੀਂਹ ਕਲਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਦੁਖਦਾਈ ਗੱਲ ਹੈ ਕਿ ਸਰਕਾਰ ਦੇ ਸੰਗਤ ਦਰਸ਼ਨਾਂ ’ਚ ਅੰਗਹੀਣਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦੱਸਣ ਲਈ ਕੋਈ ਪ੍ਰਬੰਧ ਨਹੀਂ, ਬੱਸਾਂ ’ਚ ਚੜ੍ਹਨ ਲਈ ਨੀਵੀਆਂ ਪੌੜੀਆਂ ਨਹੀਂ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ’ਚ ਅੰਗਹੀਣਾਂ ਦੇ ਉਤਰਨ ਲਈ ਰੈਂਪ ਨਹੀਂ, ਨਿਗੂਣੀਆਂ ਪੈਨਸ਼ਨਾਂ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਮੁਸ਼ਕਲਾਂ ਹਨ ਜਿਨ੍ਹਾਂ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਸਿਆਸੀ ਆਗੂ ਅਤੇ ਸਰਕਾਰੀ ਅਫਸਰ ਉਨ੍ਹਾਂ ਬਾਰੇ ਵਿਚਾਰ ਕਰਨ ਨੂੰ ਆਪਣੇ ਸਮੇਂ ਦੀ ਬਰਬਾਦੀ ਸਮਝਦੇ ਹਨ। ਉਨ੍ਹਾਂ ਅੰਗਹੀਣ ਭੈਣਾਂ ਤੇ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਹਿਯੋਗੀਆਂ ਸਮੇਤ ਮੌਜੂਦਾ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਇੱਕਜੁੱਠ ਹੋ ਕੇ ਮਿਤੀ 26 ਅਗਸਤ ਦਿਨ ਸ਼ੁੱਕਰਵਾਰ ਨੂੰ ਮੋਗਾ ਦੀ ਦਾਣਾ ਮੰਡੀ ਵਿਖੇ ਹੋ ਰਹੀ ਵਿਸ਼ਾਲ ਰੈਲੀ ’ਚ ਸ਼ਿਰਕਤ ਕਰਨ। ਇਸ ਮੌਕੇ ਸਤਪਾਲ ਸਿੰਘ ਲੱਡਾ, ਹਰਕੀਰਤ ਸਿੰਘ, ਪੰਚ ਜਸਵੀਰ ਸਿੰਘ, ਲਛਮਣ ਸਿੰਘ, ਬੋਹੜ ਸਿੰਘ, ਕੁਲਦੀਪ ਕੌਰ, ਗੁਰਸ਼ਰਨ ਸਿੰਘ, ਕੈਲਾਸ਼ ਰਾਣੀ, ਜਸਵਿੰਦਰ ਕੌਰ, ਮਨਦੀਪ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਰਾਜਾ, ਜਗਤਾਰ ਸਿੰਘ, ਰਾਮ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *