ਕੈਲੀਫੋਰਨੀਆ ਦੇ 14 ਵੇਂ ਵਿਸ਼ਵ ਕਬੱਡੀ  ਕਲੱਬ ਚ’ਦਸ-ਦਸ ਸੁਪਰ ਸਟਾਰ ਕਬੱਡੀ ਖਿਡਾਰੀ ਹੋਣਗੇ ਹਰ ਕਲੱਬ ਚ’—ਗਾਖਲ 

ss1

ਕੈਲੀਫੋਰਨੀਆ ਦੇ 14 ਵੇਂ ਵਿਸ਼ਵ ਕਬੱਡੀ  ਕਲੱਬ ਚ’ਦਸ-ਦਸ ਸੁਪਰ ਸਟਾਰ ਕਬੱਡੀ ਖਿਡਾਰੀ ਹੋਣਗੇ ਹਰ ਕਲੱਬ ਚ’—ਗਾਖਲ

ਕੈਲੀਫੋਰਨੀਆ, ( ਰਾਜ ਗੋਗਨਾ )—ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਵਲੋਂ 16 ਸਤੰਬਰ ਦਿਨ ਐਤਵਾਰ ਨੂੰ ਲੋਗਨ ਹਾਈ ਸਕੂਲ ਯੂਨੀਅਨ ਸਿਟੀ ਵਿਖੇ ਕਰਵਾਏ ਜਾ 14ਵੇਂ ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲੀਆ ਕਲੱਬਾਂ ਜਿੰਨਾਂ ਚ’ -ਸ਼ੇਰ-ਏ-ਪੰਜਾਬ ਸਪੋਰਟਸ ਕਲੱਬ(ਤਰਲੋਚਨ ਸਿੰਘ ਲੱਛਰ),ਰਾਇਲ ਕਿੰਗਜ ਯੂ ਐਸ ਏ(ਸ਼ੱਬਾ ਥਿਆੜਾ),ਮਿਡ ਵੈਸਟ(ਵਿੱਕੀ ਸੰਮੀਪੁਰੀਆ-ਤਾਰੀ),ਬੇ-ਏਰੀਆ ਸਪੋਰਟਸ ਕਲੱਬ(ਬਲਜੀਤ ਸ ਸੰਧੂ) ਤੇ ਕੈਨੇਡਾ(ਪੰਮਾ ਦਿਓਲ-ਸੇਵਾ ਸਿੰਘ ਰੰਧਾਵਾ) ਦੀ ਵਿਸ਼ੇਸ਼ ਗੱਲਬਾਤ ਕਲੱਬ ਦੇ ਸ੍ਰਪਰਸਤ ਸ ਅਮੋਲਕ ਸਿੰਘ ਗਾਖਲ ਨਾਲ ਹੋਈ । ਤੇ ਸਾਰੀਆਂ ਕਲੱਬਾ ਨੇ ਸਹਿਮਤੀ ਪ੍ਰਗਟਾਈ ਹੈ ਕਿ ਹਰ ਕਲੱਬ 10-10 ਸੁਪਰ-ਸਟਾਰ ਕਬੱਡੀ ਖਿਡਾਰੀਆਂ ਨਾਲ ਵਿਸ਼ਵ ਕਬੱਡੀ ਕੱਪ ਚ ਲੈ ਕੇ ਉਤਰੇਗੀ  ਤਾਂ ਜੋ ਦਰਸ਼ਕਾਂ ਨੂੰ ਫਸਵੇੰ ਤੇ ਦਿਲਕਸ਼ ਮੈਚ ਵੇਖਣ ਨੂੰ ਮਿਲ ਸਕਣ। ਸ: ਗਾਖਲ ਇਹ ਵੀ ਕਿਹਾ ਕਿ ਯੂਨਾਇਟਡ ਸਪੋਰਟਸ ਕਲੱਬ ਦਾ ਇਹ 14ਵਾਂ ਵਿਸ਼ਵ ਕੱਪ ਹਮੇਸ਼ਾਂ ਵਾਂਗ ਕਬੱਡੀ ਦਾ ਇਕ ਨਵਾਂ ਇਤਿਹਾਸ ਸਿਰਜੇਗਾ।
Share Button

Leave a Reply

Your email address will not be published. Required fields are marked *