ਕੈਲੀਫੋਰਨੀਆ ਦੇ ਸ਼ਹਿਰ ਮੰਡੇਰੇ ਚ’ ਇੱਕ ਪੰਜਾਬੀ ਨੋਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ

ss1

ਕੈਲੀਫੋਰਨੀਆ ਦੇ ਸ਼ਹਿਰ ਮੰਡੇਰੇ ਚ’ ਇੱਕ ਪੰਜਾਬੀ ਨੋਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ

ਕੈਲੀਫੋਰਨੀਆ, 15 ਨਵੰਬਰ ( ਰਾਜ ਗੋਗਨਾ)-ਬੀਤੀ ਰਾਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਮਡੇਰੇ ਵਿੱਖੇ ਟਾਕਲ ਨਾਂ ਦੇ ਇਕ ਗੈਸ ਸਟੇਸ਼ਨ ਤੇ ਦੋ ਹਥਿਆਰਬੰਦ ਲੋਕਾਂ ਵੱਲੋਂ ਗੈਸ ਸਟੇਸ਼ਨ ਨਾਲ ਸਥਿਤ ਸਟੋਰ ਚ’ ਦਾਖਲ ਹੋ ਕੇ ਉੱਥੇ ਬਤੋਰ ਕਲਰਕ ਕੰਮ ਕਰ ਰਹੇ ਇਕ ਗੁਰਸਿੱਖ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਜੱਸੜ (21) ਪਿੰਡ ਖੋਥੜਾ ਨੇੜੇ ਫਗਵਾੜਾ ਜਿਲਾ ਜਲੰਧਰ ਦੀ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਦੋ ਹਥਿਆਰਬੰਦ ਲੁਟੇਰੇ ਰਾਤ ਨੂੰ 11 ਵਜੇ ਦੇ ਕਰੀਬ ਸਟੋਰ ਚ ਦਾਖਲ ਹੁੰਦੇ ਸਾਰ ਉਹਨਾਂ ਵੱਲੋਂ ਨਗਦੀ ਅਤੇ ਸਿਗਰਟਾਂ ਦੇ ਕਾਰਟੂਨ ਚੁਰਾ ਕੇ ਲੈ ਗਏ ਅਤੇ ਉਸ ਨੂੰ ਗੋਲੀਆ ਮਾਰ ਕੇ ਫ਼ਰਾਰ ਹੋ ਗਏ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ ਧਰਮਪ੍ਰੀਤ ਜੁੜਵਾੰ ਭੈੰਣਾ ਦਾ ਭਰਾ,ਅਤੇ ਮਾਪਿਆ ਦਾ ਇਕਲੌਤਾ ਹੀ ਪੁੱਤਰ ਸੀ ਅਤੇ ਪੜਾਈ ਕਰਨ ਲਈ ਦੋ ਸਾਲ ਪਹਿਲਾਂ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਆਇਆ ਸੀ। ਅਤੇ ਉਸ ਦੇ ਦਾਦਾ ਦਾਦੀ ਕ੍ਰਦ੍ਰਜ਼ ਸ਼ਹਿਰ ( ਕੈਲੀਫੋਰਨੀਆ)ਵਿੱਚ ਰਹਿੰਦੇ ਨੇ ਜਦੋੰ ਕਿ ਮਾ ਬਾਪ ਪਿੰਡ ਖੋਥੜਾ ਹੀ ਰਹਿੰਦੇ ਹਨ। ਲੁਟੇਰਿਆੰ ਨੇ ਚਾਰ ਗੋਲੀਆੰ ਚਲਾਈਆੰ ਜਿਨ੍ਹਾੰ ਵਿੱਚੋੰ ਇੱਕ ਗੋਲੀ ਉਸ ਦੇ ਮੱਥੇ ਵਿੱਚ ਲੱਗੀ ਤੇ ਉਹ ਥਾਂ ਤੇ ਹੀ ਢੇਰ ਹੋ ਗਿਆ। ਪੁਲਿਸ ਵੱਲੋਂ ਕੈਮਰਿਆਂ ਦੀ ਫੁਟੇਜ ਤੋਂ ਕਾਤਲਾਂ ਦੀ ਭਾਲ ਵਿਚ ਜੁਟੀ ਹੋਈ ਹੈ। ਇਸ ਦੁਖਦਾਈ ਮੋਤ ਦਾ ਸਮੂਹ ਭਾਈਚਾਰੇ ਚ’ਕਾਫੀ ਸੋਗ ਪਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *