ਕੈਲੀਫੋਰਨੀਆ ਦੇ ਜੰਗਲਾਂ ‘ਚ ਅੱਗ ਨਾਲ ਇਕ ਹਜ਼ਾਰ ਇਮਾਰਤਾਂ ਤਬਾਹ

ss1

ਕੈਲੀਫੋਰਨੀਆ ਦੇ ਜੰਗਲਾਂ ‘ਚ ਅੱਗ ਨਾਲ ਇਕ ਹਜ਼ਾਰ ਇਮਾਰਤਾਂ ਤਬਾਹ

ਲਾਸ ਏਂਜਲਸ (ਏਜੰਸੀਆਂ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ‘ਚ ਇਕ ਹਫ਼ਤੇ ਪਹਿਲਾਂ ਲੱਗੀ ਤਬਾਹਕਾਰੀ ਅੱਗ ਦਾ ਦਾਇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਗ ਨੇ ਨਿਊਯਾਰਕ ਸ਼ਹਿਰ ਤੋਂ ਵੀ ਵੱਡੇ ਇਲਾਕੇ ਯਾਨੀ 2.30 ਲੱਖ ਏਕੜ ਦੇ ਜੰਗਲਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਬੀਬੀਸੀ ਮੁਤਾਬਕ, ਚਾਰ ਦਸੰਬਰ ਨੂੰ ਵੇਂਚੁਰਾ ਤੇ ਸੇਂਟ ਪਾਲ ਇਲਾਕੇ ‘ਚ ਲੱਗੀ ਅੱਗ ਹਵਾ ਕਾਰਨ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਅੱਗ ਕਾਰਨ ਕਰੀਬ ਇਕ ਹਜ਼ਾਰ ਘਰ, ਕਮਰਸ਼ੀਅਲ ਇਮਾਰਤਾਂ ਤੇ ਦੂਜੇ ਢਾਂਚੇ ਤਬਾਹ ਹੋ ਗਏ ਹਨ। ਕਰੀਬ 90 ਹਜ਼ਾਰ ਮਕਾਨ ਤੇ ਕਾਰੋਬਾਰੀ ਅਦਾਰੇ ਬਿਨਾਂ ਬਿਜਲੀ ਦੇ ਹਨ। ਕੈਲੀਫੋਰਨੀਆ ਦੇ ਇਤਿਹਾਸ ‘ਚ 1932 ਤੋਂ ਇਹ ਪੰਜਵੀਂ ਸਭ ਤੋਂ ਭਿਆਨਕ ਅੱਗ ਹੈ। ਫਾਇਰ ਬਿ੫ਗੇਡ ਵਿਭਾਗ ਦੇ ਅਧਿਕਾਰੀਆਂ ਮੁਤਾਬਕ, ਐਤਵਾਰ ਨੂੰ ਕਰੀਬ 10 ਫ਼ੀਸਦੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਪਰ 34-40 ਕਿਮੀ ਪ੫ਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਫਾਇਰ ਬਿ੫ਗੇਡ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਕਾਰਨ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣ ‘ਤੇ ਮਜ਼ਬੂਰ ਹੋਣਾ ਪਿਆ ਹੈ। ਅੱਗ ਦੀ ਭਿਆਨਕ ਸਥਿਤੀ ਨੂੰ ਵੇਖਦਿਆਂ ਸੂਬੇ ‘ਚ ਐਮਰਜੈਂਸੀ ਐਲਾਨ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਜੰਗਲਾਂ ‘ਚ ਬੀਤੇ ਅਕਤੂਬਰ ‘ਚ ਵੀ ਭਿਆਨਕ ਅੱਗ ਲੱਗੀ ਸੀ। ਉਸ ਵੇਲੇ ਅੱਠ ਤੋਂ ਜ਼ਿਆਦਾ ਕਾਉਂਟੀ ‘ਚ ਅੱਗ ਭੜਕੀ ਸੀ। ਇਸ ‘ਚ ਸੱਤ ਹਜ਼ਾਰ ਤੋਂ ਜ਼ਿਆਦਾ ਘਰ ਸੜ ਕੇ ਸੁਆਹ ਹੋ ਗਏ ਸਨ ਤੇ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ।

Share Button

Leave a Reply

Your email address will not be published. Required fields are marked *