ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਕੈਲੀਫੋਰਨੀਆਂ ਵਿੱਚ ਭੁਲੱਥ ਹਲਕੇ ਦੇ ਕਸਬਾ ਨਡਾਲਾ ਦੇ ਇਕ ਨੋਜਵਾਨ ਦੀ ਮੌਤ

ਕੈਲੀਫੋਰਨੀਆਂ ਵਿੱਚ ਭੁਲੱਥ ਹਲਕੇ ਦੇ ਕਸਬਾ ਨਡਾਲਾ ਦੇ ਇਕ ਨੋਜਵਾਨ ਦੀ ਮੌਤ

ਨਿਊਯਾਰਕ, 14 ਨਵੰਬਰ ( ਰਾਜ ਗੋਗਨਾ)-ਆਪਣੇ ਚੰਗੇ ਭਵਿੱਖ ਲਈ ਕਰੀਬ 8 ਕੁ ਸਾਲ ਪਹਿਲਾਂ ਨਡਾਲਾ ਦਾ ਜੰਮਪਲ ਤਅਮਰੀਕਾ ਆਇਆ ਸੀ 28 ਸਾਲਾ ਨਡਾਲਾ ਨਿਵਾਸੀ ਗੁਰਪ੍ਰੀਤ ਵਾਲ਼ੀਆਂ ਸਿਰਫ ਗੋਪੀ ਸਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਮੌਤ ਹੋ ਗਈ। ਗੋਪੀ ਦੀ ਮੌਤ ਮਨਹੂਸ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।ਅਤੇ ਦੀਵਾਲੀ ਦੀਆ ਖੁਸ਼ੀਆਂ ਮਾਤਮ ਚ’ ਬਦਲ ਗਈਆਂ ।

ਜਾਣਕਾਰੀ ਅਨੁਸਾਰ ਸਾਲ 1991 ਵਿੱਚ ਜਨਮੇ ਗੁਰਪ੍ਰੀਤ ਸਿੰਘ ਉਰਫ ਗੋਪੀ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੀਬ 8 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਉਸਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਵੀ ਫਾਇਲ ਕੀਤਾ ਅਤੇ ਉਸ ਦਾ ਕੇਸ ਵੀ ਪਾਸ ਵੀ ਹੋ ਗਿਆ ਸੀ ਪਰ ਅਜੇਤੱਕ ਪੱਕੇ ਕਾਗਜ ਨਹੀ ਮਿਲੇ ਸਨ।ਇਸੇ ਦੌਰਾਨ ਕਰੀਬ ਬੀਤੇ ਤਿੰਨ ਦਿਨ ਪਹਿਲਾ ਗੁਰਪ੍ਰੀਤ ਨੂੰ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ਼ ਲਈ ਕੰਮਿਉਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਭਰਤੀ ਕਰਾਇਆ ਗਿਆ। ਪਰ ਬਦਕਿਸਮਤੀ ਨਾਲ ਭਾਰਤੀ ਸਮੇ ਅਨੁਸਾਰ ਸਵੇਰੇ 4 ਵਜੇ ਉਸਦੀ ਮੌਤ ਹੋ ਗਈ।ਗੁਰਪ੍ਰੀਤ ਉਰਫ ਗੋਪੀ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਕੀਤਾ ਜਾਵੇਗਾ ਜਾ ਫਿਰ ਭਾਰਤ ਵਿੱਚ ਇਸ ਬਾਰੇ ਅਜੇ ਤੱਕ ਕੋਈ ਸ਼ਪਸ਼ਟ ਨਹੀ ਹੋਇਆ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: