ਕੈਰੀਅਰ ਗਾਈਡੈਂਸ ਕੈਂਪ ਸਮਾਂ ਬੈਕਿੰਗ ਖੇਤਰ ਬਾਰੇ ਜਾਣਕਾਰੀ ਦਿੱਤੀ

ss1

ਕੈਰੀਅਰ ਗਾਈਡੈਂਸ ਕੈਂਪ ਸਮਾਂ ਬੈਕਿੰਗ ਖੇਤਰ ਬਾਰੇ ਜਾਣਕਾਰੀ ਦਿੱਤੀ

bohaਬੋਹਾ 26 ਅਕਤੂਬਰ (ਦਰਸਨ ਹਾਕਮਵਾਲਾ/ਜਸਪਾਲ ਸਿੰਘ ਜੱਸੀ) ਸਰਕਾਰੀ ਹਾਈ ਸਕੂਲ ਮੰਘਾਣੀਆ ਵੱਲੋਂ ਮਣਾਏ ਜਾ ਰਹੇ ਕੈਰੀਅਰ ਗਾਈਡੈਸ਼ ਸਪਤਾਹ ਦੇ ਮੌਕੇ ‘ਤੇ ਅੱਜ ਸਕੂਲ ਵਿਦਿਆਰਥੀਆਂ ਨੂੰ ਬੈਕਿੰਗ ਖੇਤਰ ਬਾਰੇ ਜਾਣਕਾਰੀ ਦਿੱਤੀ ਗਈ ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਨੈਸ਼ਨਲ ਬੈਂਕ ਮੰਘਾਣੀਆ ਦੇ ਖਜਾਨਚੀ ਸ਼੍ਰੀ ਸੁਖਚੈਨ ਸਿੰਘ ਭੰਮੇ ਸਨ ਇਸ ਸਮੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਬੈਕਿੰਗ ਖੇਤਰ ਸਮਾਜ ਦੇ ਹਰ ਵਰਗ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਉੱਥੇ ਇਸ ਖੇਤਰ ਨੇ ਨੌਜਵਾਨ ਵਰਗ ਲਈ ਰੁਜਗਾਰ ਦੇ ਵੀ ਬਹੁਤ ਸਾਰੇ ਮੌਕੇ ਵੀ ਪ੍ਰਦਾਨ ਕੀਤੇ ਹਨ ਬੈਕਿੰਗ ਖੇਤਰ ਦਾ ਨੈਸ਼ਨਲ ਪੱਧਰ ਤੇ ਨੈਟਵਰਕ ਹੋਣ ਕਾਰਨ ਇਹ ਖੇਤਰ ਨੌਜਵਾਨ ਵਰਗ ਨੂੰ ਵੱਡੇ ਪੱਧਰ ਤੇ ਰੁਜ਼ਗਾਰ ਦੇ ਮੌਕੇ ਉਪਲਭਤ ਕਰਵਾ ਰਿਹਾ ਹੈ ਉਹਨਾਂ ਕਿਹਾ ਕਿ ਨੌਜਵਾਨ ਜਿੱਥੇ ਆਪਣੀ ਪੜਾਈ ਜ਼ਾਰੀ ਰੱਖਣ ਲਈ ਬੈਂਕ ਤੋ ਕਰਜ਼ਾ ਲੈ ਸਕਦੇ ਹਨ ਉੱਥੇ ਆਪਣਾ ਨਵਾਂ ਰੁਜਗਾਰ ਸ਼ੁਰੂ ਕਰਨ ਲਈ ਵੀ ਉਹ ਬੈਂਕ ਦੀਆ ਵੱਖ ਵੱਖ ਸਕੀਮਾਂ ਦਾ ਲਾਭ ਉਠਾ ਸਕਦੇ ਹਨ ਉਹਨਾਂ ਬੈਕਾਂ ਦੀ ਨੌਕਰੀ ਲਈ ਦਿੱਤੇ ਜਾਣ ਵਾਲੇ ਟੈਸਟਾਂ ਤੇ ਲੋੜੀਦੀਆਂ ਯੋਗਤਾਵਾਂ ਬਾਰੇ ਵੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਇਸ ਮੌਕੇ ਤੇ ਉਹਨਾਂ ਪੰਜਾਬ ਸੂਬੇ ਦੀ ਪੰਜਾਵੀ ਵਰੇ ਗੰਢ ਮੌਕੇ ਤੇ ਕਰਵਾਏ ਸਲੋਗਨ ਮੁਕਾਬਲੇ ਵਿਚ ਦੂਜੀ ਪੁਜੀਸਨ ਪ੍ਰਾਪਤ ਕਰਨ ਵਾਲੀ ਇਸ ਸਕੂਲ ਦੀ ਵਿਦਿਆਰਥਯ ਰੀਨਾ ਕੌਰ ਨੂੰ ਨੌਜਵਾਨ ਭਲਾਈ ਕੱਲਬ ਬੋਹਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਕੈਰੀਅਰ ਗਾਈਡੈਂਸ ਅਧਿਆਪਕ ਮਨਜੀਤ ਕੁਮਾਰ , ਆਸਾਂ ਰਾਣੀ , ਰੇਖਾ ਰਾਣੀ ਮਨਪ੍ਰੀਤ ਕੌਰ ਤੇ ਬੇਅੰਤ ਕੌਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Share Button

Leave a Reply

Your email address will not be published. Required fields are marked *