Sun. Oct 20th, 2019

ਕੈਮੀਕਲ ਪਦਾਰਥਾਂ ਵਾਲੇ ਉਤਪਾਦਾਂ ਦੀ ਵਰਤੋਂ ਕਰਨਾ ਕੈਂਸਰ ਵਰਗੀਆਂ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ : ਪ੍ਰੋ: ਬਾਲਾ

ਕੈਮੀਕਲ ਪਦਾਰਥਾਂ ਵਾਲੇ ਉਤਪਾਦਾਂ ਦੀ ਵਰਤੋਂ ਕਰਨਾ ਕੈਂਸਰ ਵਰਗੀਆਂ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ : ਪ੍ਰੋ: ਬਾਲਾ

ਅੰਮ੍ਰਿਤਸਰ 19 ਸਤੰਬਰ 2019: ਲਾਈਫਲੌਂਗ ਲਰਨਿੰਗ ਵਿਭਾਗ ਦੇ ਡਾਇਰੈਕਟਰ ਪੋ੍ਰਫੈਸਰ ਸਰੋਜ ਬਾਲਾ ਨੇ ਕਿਹਾ ਕਿ ਫੈਸ਼ਨ ਦੇ ਇਸ ਯੁਗ ਵਿਚ ਕੈਮੀਕਲ ਭਰਪੂਰ ਉਤਪਾਦ ਨਾ ਸਿਰਫ ਚਮੜੀ ਅਤੇ ਵਾਲਾਂ ਦਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਇਨ੍ਹ੍ਹਾਂ ਦੀ ਵਰਤੋਂ ਨਾਲ ਸਿੱਧਾ ਕੈਂਸਰ ਵਰਗੀਆਂ ਕਈ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ। ਉਹ ਅੱਜ ਵਿਦਿਆਰਥੀਆਂ ਨੂੰ ਜੜ੍ਹੀਆਂ-ਬੂਟੀਆਂ ਤੋਂ ਬਣੇ ਉਤਪਾਦਾਂ ਅਤੇ ਕੈਮੀਕਲ ਵਾਲੇ ਉਤਪਾਦਾਂ ਸਬੰਧੀ ਲਗਾਈ ਗਈ ਇਕ ਦਿਨਾਂ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਮਾਰਕੀਟ ਵਿਚ ਵਿਚ ਬੜੀ ਤੇਜ਼ੀ ਦੇ ਨਾਲ ਕੈਮੀਕਲ ਯੁਕਤ ਉਤਪਾਦਾਂ ਦੀ ਵਰਤੋਂ ਵੱਧ ਰਹੀ ਹੈ । ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਵੀ ਵਰਤੋਂ ਕਰਨ ਦਾ ਟਰੈਂਡ ਵੱਧ ਰਿਹਾ ਹੈ ਜਿਸ ਤੋਂ ਜਗਰੂਕ ਹੋਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇਕਰ ਕੈਮੀਕਲ ਤੋਂ ਮੁਕਤ ਉਤਪਾਦਾਂ ਪ੍ਰਤੀ ਜਗਰੂਕਤਾ ਵਧਾਈ ਜਾਵੇ ਤਾਂ ਹੀ ਅਸੀਂ ਚਮੜੀ ਦੇ ਰੋਗਾਂ ਤੋਂ ਬਚ ਸਕਦਾ ਹਾਂ।ਉਨ੍ਹਾਂ ਨੇ ਇਸ ਮੋਕੇ ਕੈਮੀਕਲ ਵਾਲੇ ਪਦਾਰਥਾਂ ਨਾਲ ਬਣਨ ਵਾਲੇ ਕੁਝ ਉਤਪਾਦਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਉਨ੍ਹਾਂ ਦੇ ਵਿਚ ਹਰਬਲ ਉਤਪਾਦਾਂ ਦੇ ਮੁਕਬਲੇ ਜਿਆਦਾ ਸਲਫੇਟ ਅਤੇ ਪੈਰਾਬਿਨ ਹੁੰਦਾ ਹੈ ਜੋ ਚਮੜੀ ਦੇ ਲਈ ਅਤਿ ਨੁਕਸਾਨਦਾਇਕ ਹੁੰਦਾ ਹੈ।

ਇਸ ਇਕ ਦਿਨਾਂ ਵਰਕਸ਼ਾਪ ਵਿਚ ਉਚੇਚਾ ਤੌਰ ਤੇ ਪੁਜੇ ਹਰਬਲ ਉਤਪਾਦਾਂ ਦੇ ਮਾਹਿਰ ਸੰਜੇ ਪਾਠਕ ਅਤੇ ਅਰਵਿੰਦਰ ਸਿੰਘ ਨੇ ਹਰਬਲ ਉਤਪਾਦਾਂ ਦੀ ਵਰਤੋਂ ਕਰਕੇ ਵਿਖਾਇਆ ਕੇ ਕਿਵੇਂ ਉਨ੍ਹਾਂ ਦੀ ਵਰਤੋ ਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੁੰਦਾ ।ਉਨ੍ਹਾਂ ਕਿਹਾ ਕਿ ਫੈਸ਼ਨ ਦੇ ਨਾਲ ਨਾਲ ਜਿੰਨ੍ਹਾਂ ਚਿਰ ਤੱਕ ਉਤਪਾਦਾਂ ਸਬੰਧੀ ਪੂਰੀ ਜਾਣਕਾਰੀ ਨਹੀਂ ਮਿਲਦੀ ਉਨ੍ਹਾਂ ਚਿਰ ਤੱਕ ਕੰਪਨੀਆਂ ਅਤੇ ਦਲਾਲਾਂ ਦੇ ਝਾਸੇ ਵਿਚ ਆਉਣ ਤੋਂ ਬਚਣਾ ਹੀ ਚਾਹੀਦਾ ਹੈ ।ਉਨ੍ਹਾਂ ਨੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੈਰਾਬੇਨ,ਸਲਫੇਟ,ਫਾਸਫੇਟ ਤੋਂ ਮੁਕਤ ਉਤਪਾਦਾਂ ਤੋਂ ਹੋਣ ਵਾਲੇ ਫਾਇਦਿਆਂ ਤੋਂ ਜਗਰੂਕ ਕਰਦਿਆਂ ਦੱਸਿਆ ਕਿ ਇਸ ਸਮੇਂ ਬਚਾਅ ਵਿਚ ਹੀ ਬਚਾਅ ਹੈ । ਪੈਸੇ ਕਮਾਉਣ ਦੇ ਚੱਕਰਾਂ ਵਿਚ ਅਸੀਂ ਆਪਣੇ ਸਮਾਜ ਨੂੰ ਬਿਮਾਰੀਆਂ ਦੇ ਹਵਾਲਾ ਨਹੀਂ ਕਰ ਸਕਦੇ ।ਉਨ੍ਹਾਂ ਨੇ ਕਿਹਾ ਕਿ ਜਿਹੜੇ ਉਤਪਾਦ ਕੰਪਨੀਆਂ ਦਾ ਲਾਭ ਵਧਾਉਣ ਵਾਲੇ ਹਨ ਪਰ ਮਨੁੱਖਤਾ ਦੇ ਲਈ ਨੁਕਸਾਨ ਕਰਨ ਵਾਲੇ ਹਨ ਕਦੇ ਵੀ ਸਮਾਜ ਦੇ ਹਿੱਤ ਵਿਚ ਨਹੀਂ ਹੋ ਸਕਦੇ ।ਉਨ੍ਹਾਂ ਜੋਰ ਦੇ ਕਿ ਕਿਹਾ ਕਿ ਹਰਬਲ ਉਤਪਾਦਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ।ਇਸ ਸਮੇਂ ਸ਼੍ਰੀ ਤੇਜਪਾਲ ਕੋਰ ,ਦੇਵੀਕਾ ਕੁਮਰੀ , ਮਿਸ ਸੁਚਿਤਾ ਨੇ ਵੀ ਆਪਣੇ ਵਿਚਾਰ ਰੱਖੇ।ਵਿਦਿਆਰਥੀਆਂ ਨੂੰ ਮੇਕਅਪ ਅਤੇ ਨੇਲ ਆਰਟ ਦੇ ਗੁਰ ਵੀ ਵਰਕਸ਼ਾਪ ਦੌਰਾਨ ਸਿਖਾਏ ਗਏ।

Leave a Reply

Your email address will not be published. Required fields are marked *

%d bloggers like this: