ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕੀਤਾ ਗਾਉ ਸਾਲਾ ਦਾ ਉਦਘਾਟਨ

ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕੀਤਾ ਗਾਉ ਸਾਲਾ ਦਾ ਉਦਘਾਟਨ
ਉਦਘਾਟਨੀ ਸਮਾਗਮ ਮੋਕੇ ਭਗਵਤ ਕਥਾ ਦੇ ਪਾਏ ਗਏ ਭੋਗ

4-26
ਕੀਰਤਪੁਰ ਸਾਹਿਬ 3 ਜੁਲਾਈ (ਹਰਪ੍ਰੀਤ ਸਿੰਘ ਕਟੋਚ/ਸਰਬਜੀਤ ਸਿੰਘ ਸੈਣੀ): ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵਲੋਂ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਡਾਢੀ ਵਿਖੇ ਨਵੀਂ ਬਣੀ ਗਾਉ ਸਾਲਾ ਦਾ ਉਦਘਾਟਨ ਕੀਤਾ ਗਿਆ।ਉਦਘਾਟਨੀ ਸਮਾਗਮ ਮੋਕੇ ਪਿਛਲੇ ਸੱਤ ਦਿਨ ਤੋਂ ਰੱਖੇ ਭਗਵਤ ਕਥਾ ਦੇ ਭੋਗ ਪਾਏ ਗਏ ਉਪਰੰਤ ਹਵਨ ਯੱਗ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਬਲਵੀਰ ਸਿੰਘ ਡਾਢੀ ਨੇ ਦੱਸਿਆ ਕਿ ਪਿਛਲੇ ਸੱਤ ਦਿਨ ਤੋਂ ਪੰਡਤ ਸਿਵ ਕੁਮਾਰ ਸ਼ਸਤਰੀ ਜੀ ਵਲੋਂ ਭਗਵਤ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕੀਤੀ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਪਿੰਡ ਡਾਢੀ ਦੇ ਵਸਨੀਕ ਹਰਸੁਖ ਸਰਮਾ, ਇਸਵਰ ਸਰਮਾ, ਸਾਬਕਾ ਆਈ.ਏ.ਐਸ ਡਾ. ਰਤਨ ਚੰਦ ਦੇ ਪਰਿਵਾਰ ਵਲੋਂ ਪਿਛਲੇ ਸਾਲ ਗਾਉ ਸਾਲਾ ਲਈ ਜਮੀਨ ਦਾਨ ਕੀਤੀ ਸੀ ਅਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵਲੋਂ ਗਾਉ ਸਾਲਾ ਬਣਾਉਣ ਲਈ ਪੰਜ ਲੱਖ ਦੀ ਗਰਾਂਟ ਦਿੱਤੀ ਗਈ ਸੀ ਜਿਸ ਨਾਲ ਇਹ ਗਾਉ ਸਾਲਾ ਦੀ ਉਸਾਰੀ ਕੀਤੀ ਗਈ ਹੈ ਇਸ ਮੋਕੇ ਸ੍ਰੀ ਮਿੱਤਲ ਨੇ ਕਿਹਾ ਕਿ ਸਾਨੂੰ ਸਭ ਨੂੰ ਗਾਵਾਂ ਦੀ ਸਾਭ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਹਿੰਦੂ ਧਰਮ ਅਨੁਸਾਰ ਗਾਉ ਨੂੰ ਮਾਤਾ ਦਾ ਦਰਜ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਿਥੇ ਇਸ ਗਾਉ ਸਾਲਾ ਦੇ ਖੁਲ ਜਾਣ ਨਾਲ ਗਾਵਾਂ ਦੀ ਸਾਭ ਸੰਭਾਲ ਕੀਤੀ ਜਾਵੇਗੀ ਉਥੇ ਹੀ ਦਿਨੋ ਦਿਨ ਸੜਕ ਹਾਦਸਿਆਂ ਵਿੱਚ ਜ਼ਖਮੀ ਹੰੁਦੀਆਂ ਅਵਾਰੇ ਗਾਵਾਂ ਤੇ ਵੀ ਰੋਕ ਲੱਗੇਗੀ।ਇਸ ਮੋਕੇ ਕੈਪਟਨ ਬਲਵੀਰ ਸਿੰਘ ਡਾਢੀ ਤੋਂ ਇਲਾਵਾ ਰਾਮ ਨਾਥ ਸਰਮਾ ਸਾਬਕਾ ਐਮ.ਐਲ.ਏ ਹਿਮਾਚਲ ਪ੍ਰਦੇਸ, ਐਡਵੋਕੇਟ ਨਿਪੁਨ ਸੋਨੀ, ਦੀਪਕ ਗਿਰੀ ਸ੍ਰੀ ਅਨੰਦਪੁਰ ਸਾਹਿਬ, ਕੈਪਟਨ ਹਰਪਾਲ ਸਿੰਘ ਸਰਪੰਚ ਡਾਢੀ, ਗੁਰਦਿਆਲ ਸਿੰਘ ਸਰਪੰਚ ਤਿੜਕ ਕਰਮਾ, ਮਲਕੀਤ ਸਿੰਘ ਸਰਪੰਚ ਹਰਦੋਨਿਰਮੋਹ, ਗੁਰਮੇਲ ਸਿੰਘ ਸਰਪੰਚ ਹਰਦੋਹਰੀਪੁਰ, ਨੰਬਰਦਾਰ ਰਾਜਪਾਲ, ਪ੍ਰੇਮ ਲਾਲ ਗਾਜੀਪੁਰ, ਗੁਰਚਰਨ ਸਿੰਘ ਚੰਨੀ, ਦੁਰਗਾ ਦਾਸ ਤਾਜਪੁਰ, ਸਪਿੰਦਰ ਸਰਮਾ, ਨਰੇਸ਼ ਸਰਮਾ, ਰਾਜ ਕੁਮਾਰ, ਭਾਜਪਾ ਮਹਿਲਾ ਮੰਡਲ ਪ੍ਰਧਾਨ ਸੋਨੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: