ਕੈਬਨਿਟ ਮੰਤਰੀ ਮਿੱਤਲ ਨੇ ਲਗਾਏ ਨਗਰ ਕੋਂਸਲ ਪ੍ਰਧਾਨ ਤੇ ਗੰਭੀਰ ਦੋਸ਼

ss1

ਕੈਬਨਿਟ ਮੰਤਰੀ ਮਿੱਤਲ ਨੇ ਲਗਾਏ ਨਗਰ ਕੋਂਸਲ ਪ੍ਰਧਾਨ ਤੇ ਗੰਭੀਰ ਦੋਸ਼
ਕੋਂਸਲ ਕੋਲ 2 ਕਰੋੜ ਰੁਪਏ ਪਏ ਹੋਣ ਦੇ ਬਾਵਜੂਦ ਪ੍ਰਧਾਨ ਸ਼ਹਿਰ ਦਾ ਵਿਕਾਸ ਨਹੀਂ ਕਰਵਾ ਰਿਹਾ – ਮਿੱਤਲ

19-33

ਸ੍ਰੀ ਅਨੰਦਪੁਰ ਸਾਹਿਬ – 18 ਜੁਲਾਈ ( ਦਵਿੰਦਰਪਾਲ ਸਿੰਘ ): ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਸ਼ਹਿਰ ਦੇ ਪਿਛਲੇ ਕਈ ਮਹੀਨਿਆਂ ਤੋਂ ਰੁਕੇ ਪਏ ਵਿਕਾਸ ਕਾਰਜਾਂ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਨਗਰ ਕੋਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਬਿੱਟੂ ਵਾਲੀਆ ਤੇ ਪ੍ਰੈੱਸ ਕਾਨਫਰੰਸ ਦੋਰਾਨ ਗੰਭੀਰ ਦੋਸ਼ ਲਗਾਏ । ਮੰਤਰੀ ਮਿੱਤਲ ਨੇ ਕਿਹਾ ਪਿਛਲੇ ਕਈ ਮਹੀਨਿਆਂ ਤੋਂ ਸਮੁੱਚੇ ਸ਼ਹਿਰ ਦਾ ਵਿਕਾਸ ਰੁਕਿਆ ਪਿਆ ਹੈ ਪ੍ਰੰਤੂ ਨਗਰ ਕੋਂਸਲ ਦੇ ਖਜਾਨੇ ਚ
2 ਕਰੋੜ ਵਰਗੀ ਵੱਡੀ ਰਕਮ ਪਈ ਹੋਣ ਦੇ ਬਾਵਜੂਦ ਪ੍ਰਧਾਨ ਸ਼ਹਿਰ ਦਾ ਕੋਈ ਕੰਮ ਨਹੀਂ ਕਰਵਾ ਰਿਹਾ । ਉਨ੍ਹਾਂ ਅੱਗੇ ਕਿਹਾ ਕਿ ਭਾਂਵੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਿਧਾਨ ਸਭਾ ਹਲਕੇ ਅੰਦਰ 25-25 ਕਰੋੜ ਰੁਪਈਆਂ ਨਾਲ ਵਿਕਾਸ ਦੀ ਹਨੇਰੀ ਲਿਆਉਂਦੀ ਹੋਈ ਹੈ ਤੇ ਉਸੇ ਤਰਜ ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਵੀ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਅੰਦਰ ਵਿਕਾਸ ਕਾਰਜਾਂ ਲਈ ਸਬੰਧਿਤ ਪੰਚਾਇਤਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਵੰਡੀਆਂ ਜਾ ਰਹੀਆਂ ਹਨ , ਜਿਸ ਨਾਲ ਵੱਡੀ ਪੱਧਰ ਤੇ ਵਿਕਾਸ ਕਾਰਜ ਆਰੰਭ ਵੀ ਹੋ ਚੁੱਕੇ ਹਨ ਪੰਤੂ ਦੇਸ਼ ਵਿਦੇਸ਼ ਅੰਦਰ ਸਤਕਾਰੀ ਜਾਂਦੀ ਖਾਲਸਾ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਦੀ ਇਹ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ , ਜਿੱਥੇ ਕਰੋੜਾਂ ਰੁਪਏ ਪਏ ਹੋਣ ਦੇ ਬਾਵਜੂਦ ਕਿਸੇ ਸਾਜਿਸ਼ ਤਹਿਤ ਵਿਕਾਸ ਕਾਰਜ ਰੋਕੇ ਹੋਏ ਹਨ । ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਸ਼ਹਿਰ ਵਾਸੀਆਂ ਲਈ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਸੂਬੇ ਅੰਦਰ ਅਕਾਲੀ – ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਤੇ ਐਨੇ ਵੱਡੇ ਇਤਿਹਾਸਿਕ ਨਗਰੀ ਦੀ ਨਗਰ ਕੋਂਸਲ ਨੂੰ ਚਿੰਬੜ ਕੇ ਬੈਠਾ ਪ੍ਰਧਾਨ ਇੱਕ ਕਾਂਗਰਸੀ ਹੋਵੇ । ਜਦੋਂ ਉਨ੍ਹਾਂ ਨੂੰ ਦੱਸਿਆਂ ਗਿਆ ਕਿ ਪ੍ਰਧਾਨ ਵਾਲੀਆ ਤਾਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ੍ਹਕੇ ਜਿੱਤਣ ਤੋਂ ਬਾਅਦ ਪ੍ਰਧਾਨ ਬਣਿਆ ਸੀ ਤਾਂ ਉਨ੍ਹਾਂ ਕਿਹਾ ਕਿ ਜਿਹੜਾ ਪ੍ਰਧਾਨ ਸੈਂਕੜੇ ਲੋਕਾਂ ਦੀ ਹਾਜਰੀ ਚ’ ਇੱਕ ਸਾਬਕਾ ਕਾਂਗਰਸੀ ਵਿਧਾਇਕ ਦੇ ਹੱਕ ਚ’ ਨਾਅਰੇ ਲਾਉਂਦਾ ਹੋਵੇ , ਉਹ ਕਿੱਥੋਂ ਦਾ ਅਕਾਲੀ ਹੋ ਗਿਆ । ਮਿੱਤਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਦੇ ਵਿਕਾਸ ਲਈ ਨੰਗਲ ਨਗਰ ਕੋਂਸਲ ਤੋਂ ਤਿੰਨ ਕਰੋੜ ਰੁਪਏ ਮਨਜੂਰ ਕਰਵਾਏ ਸਨ ਪਰ ਪ੍ਰਧਾਨ ਵਾਲੀਆ ਨੇ ਉਸ ਕੰਮ ਨੂੰ ਵੀ ਮਨਜੂਰ ਨਹੀਂ ਹੋਣ ਦਿੱਤਾ , ਜਿਸ ਕਾਰਨ ਉਹ ਪੈਸੇ ਸ਼ਹਿਰ ਨੂੰ ਨਾਂ ਮਿਲ ਸਕੇ । ਇਸ ਮੋਕੇ ਉਨ੍ਹਾਂ ਨਾਲ ਯੁਵਾ ਭਾਜਪਾ ਆਗੂ ਅਤੇ ਸਾਬਕਾ ਐਡਵੋਕੇਟ ਜਨਰਲ ਅਰਵਿੰਦ ਮਿੱਤਲ , ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਜੱਥੇਦਾਰ ਰਾਮ ਸਿੰਘ ਹਾਜਿਰ ਸਨ ।

Share Button

Leave a Reply

Your email address will not be published. Required fields are marked *