Fri. Jul 19th, 2019

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋ ਵਿਰਾਸਤ ਏ ਖਾਲਸਾ ਦਾ ਦੌਰਾ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋ ਵਿਰਾਸਤ ਏ ਖਾਲਸਾ ਦਾ ਦੌਰਾ
ਸ੍ਰੀ ਅਨੰਦਪੁਰ ਸਾਹਿਬ ਪਹੁੰਚ ਸਿੱਧੂ ਨੇ ਸਿੱਖ ਕੌਮ ਦੇ ਪੰਜਾਬ ਦੇ ਤਿੰਨ ਤਖ਼ਤਾ ਨੂੰ ਇੱਕ ਸਰਕਟ ਵਿਚ ਪਿਰੋਣ ਦਾ ਕੀਤਾ ਐਲਾਨ
ਯਾਦਗਾਰਾਂ ਨੂੰ ਆਤਮ ਨਿਰਭਰ ਬਣਾ ਕੇ ਸੁਚਾਰੂ ਢੰਗ ਨਾਲ ਚਲਾਉਣਾ ਸਰਕਾਰ ਦਾ ਮਿਸ਼ਨ
ਵਿਰਾਸਤ ਏ ਖਾਲਸਾ ਪਹੁੰਚਣ ਤੇ ਰਾਣਾ ਕੇ.ਪੀ ਸਿੰਘ ਅਤੇ ਸ੍ਰੀ ਸਿੱਧੂ ਨੂੰ ਮਾਡਲ ਦੇ ਕੇ ਕੀਤਾ ਸਨਮਾਨਿਤ

ਸ੍ਰੀ ਅਨੰਦਪੁਰ ਸਾਹਿਬ 29 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਪਵਿੱਤਰ ਤੇ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ 308 ਕਰੋੌੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਰਾਸਤ ਏ ਖਾਲਸਾ ਨੂੰ ਦੇਖ ਕੇ ਅੱਜ ਜਿੱਥੇ ਖੁਸ਼ੀ ਮਹਿਸੂਸ ਹੋਈ ਹੈ ਉਥੇ ਇਸ ਗੱਲ ਦੀ ਤਸੱਲੀ ਵੀ ਹੈ ਕਿ ਪੰਜਾਬ ਦੇ 500 ਸਾਲਾ ਦੇ ਅਮੀਰ ਵਿਰਸੇ ਨੂੰ ਇਸ ਕੰਪਲੈਕਸ ਵਿਚ ਬਾਖੂਬੀ ਦਿਖਾਇਆ ਗਿਆ ਹੈ ਪਰ ਅਜਿਹੇ ਅਜਾਇਬ ਘਰਾ ਨੂੰ ਬਣਾਉਣ ਤੋ ਬਾਅਦ ਉਸ ਦੇ ਰੱਖ ਰਖਾਵ ਲਈ ਆਉਣ ਵਾਲੇ ਖਰਚਿਆ ਦੇ ਲਈ ਗੰਭੀਰ ਚਿੰਤਨ ਕਰਨ ਦੀ ਲੋੜ ਹੈ ਤਾ ਜ਼ੋ ਇਨਾ ਅਜਾਇਬ ਘਰਾ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ।ਜੇਕਰ ਇਸ ਦੇ ਲਈ ਆਮਦਨ ਦੇ ਸਰੋਤ ਨਾ ਪੈਦਾ ਕੀਤੇ ਗਏ ਤਾ ਇਹ ਵਿਰਾਸਤਾ ਲੰਬੇ ਸਮੇਂ ਤੱਕ ਨਹੀ ਚੱਲ ਸਕਣ ਗਿਆ। ਕਿਉਕਿ ਕਰਜੇ ਲੈ ਕੇ ਇਨਾ ਦਾ ਰੱਖ ਰਖਾਓ ਕਰਨਾ ਉਚਿਤ ਨਹੀ ਹੈ ਜ਼ੋ ਪਿਛਲੇ ਸਮੇਂ ਦੌਰਾਨ ਕੀਤਾ ਜਾਦਾ ਰਿਹਾ ਹੈ।
ਇਹ ਪ੍ਰਗਟਾਵਾ ਸਰਦਾਰ ਨਵਜੌਤ ਸਿੰਘ ਸਿੱਧੂ ਕੈਬਨਿਟ ਮੰਤਰੀ ਸਥਾਨਕ ਸਰਕਾਰ , ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਵਿਭਾਗ ਤੇ ਅਜਾਇਬ ਘਰ ਪੰਜਾਬ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਰਾਸਤ ਏ ਖਾਲਸਾ ਦਾ ਦੌਰਾ ਕਰਨ ਉਪਰੰਤ ਪੱਤਰਕਾਰਾ ਨਾਲ ਵਿਸੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨਾ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ (ਜ਼ੋ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋ ਵਿਧਾਇਕ ਹਨ) ਵੀ ਸਨ।
ਸ੍ਰੀ ਸਿੱਧੂ ਨੇ ਇਸ ਮੌਕੇ ਤੇ ਕਿਹਾ ਕਿ ਵਿਰਾਸਤ ਏ ਖਾਲਸਾ ਨੁੂੰ ਚਲਾਉਣ ਦੇ ਲਈ ਲਗਭਗ 90 ਲੱਖ ਰੁਪਏ ਮਹੀਨਾ ਖਰਚ ਆਉਦਾ ਹੈ ਜਿਸ ਵਿਚ 30 ਲੱਖ ਰੁਪਏ ਰੱਖ ਰਖਾਵ ਵਾਲੀ ਕੰਪਨੀ ਦਾ ਖਰਚਾ ਹੈ ਅਤੇ ਇਸ ਨੁੰ ਲੰਬੇ ਸਮੇਂ ਤੱਕ ਚਲਾਉਣ ਦੇ ਲਈ ਇਥੇ ਕੋਈ ਵਿਸੇਸ਼ ਉਪਰਾਲੇ ਕਰਨ ਦੀ ਲੋੜ ਹੈ। ਉਨਾ ਨੇ ਕਿਹਾ ਕਿ ਵਿਰਾਸਤ ਏ ਖਾਲਸਾ ਦੇ ਨਾਲ ਲੰਗਦੇ 60 ਏਕੜ ਦੇ ਖਾਲੀ ਪਏ ਥਾਂ ਉਤੇ ਕੋਈ ਅਜਿਹਾ ਪ੍ਰੋਜੈਕਟ ਲਿਆਦਾ ਜਾਵੇਗਾ ਜ਼ੋ ਇਸ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਇਸ ਦੇ ਲਈ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਸਾਡੀ ਆਣ ਬਾਣ ਅਤੇ ਸ਼ਾਨ ਦੇ ਪ੍ਰਤੀਕ ਅਤੇ ਸਾਡੀ ਸਭ ਤੋ ਉਚੀ ਵਿਰਾਸਤ ਤਖ਼ਤ ਸ੍ਰੀ ਕੇਸਗੜ ਸਾਹਿਬ ਹੈ। ਜਿੱਥੇ ਕੁਦਰਤੀ ਤੌਰ ਤੇ ਹਜ਼ਾਰਾ ਲੋਕ ਰੋਜ਼ਾਨਾ ਆਉਦੇ ਹਨ ਪ੍ਰੰਤੂ ਜਿਹੜੇ ਸ਼ਰਧਾਲੂ ਅਤੇ ਸੰਗਤਾਂ ਇਸ ਸਥਾਨ ਤੇ ਆਉਦੇ ਹਨ ਉਹ ਉਸੇ ਦਿਨ ਵਾਪਸ ਮੁੜ ਜਾਦੇ ਹਨ ਜਦੋ ਕਿ ਉਨਾ ਨੂੰ ਭਾਵਨਾਤਮਕ ਤੌਰ ਤੇ ਸਾਡੀ ਵਿਰਾਸਤ ਨਾਲ ਜੋੜਨ ਲਈ ਉਨਾ ਦੇ ਢੁਕਵੇ ਠਹਿਰਾਓ ਦੇ ਪ੍ਰਬੰਧ ਕਰਨ ਦੀ ਲੋੜ ਹੈੇ। ਉਨਾ ਲੋਕਾ ਲਈ ਵਿਸੇਸ਼ ਸਹੂਲਤਾ ਮੁਹੱਈਆ ਕਰਵਾਉਣ ਦੀ ਲੋੜ ਹੈ ਤਾ ਜੋ ਸੰਸਾਰ ਭਰ ਤੋ ਆਉਣ ਵਾਲੇ ਸੈਲਾਨੀ , ਸ਼ਰਧਾਲੂ ਸਹੂਲਤਾ ਦਾ ਨਿੱਘਾ ਮਾਣ ਸਕਣ ਉਨਾ ਨੇ ਕਿਹਾ ਕਿ ਜਿਸ ਤਰਾਂ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ 1 ਲੱਖ ਲੋਕ ਆਉਦੇ ਹਨ ਉਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਵਿਚ ਵੀ 20 ਤੋ 25 ਹਜ਼ਾਰ ਲੋਕ ਇਥੇ ਪੁੱਜਦੇ ਹਨ। ਇਸ ਦੇ ਨੇੜੇ ਹੋਰ ਬਹੁਤ ਸਾਰੇ ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨ ਹਨ ਜਿਨਾ ਵਿਚ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ ਜੀ ਦਾ ਮੰਦਿਰ ਵੀ ਹੈ। ਊਨਾ ਨੇ ਕਿਹਾ ਕਿ ਸਾਡੀ ਸਰਕਾਰ ਦਾ ਮਨਸੂਬਾ, ਸਮੱਸਥ ਉਨਤੀ ਦਾ ਆਧਾਰ ਭਾਰਤੀ ਸਵੈ ਨਿਰਭਰਤਾ ਤੇ ਜੋਰ ਦੇਣਾ ਹੈ ਜਿਹੜਾ ਵੀ ਸੰਸਥਾ ਆਤਮ ਨਿਰਭਰ ਹੋਵੇਗੀ ਉਸ ਨੂੰ ਚਲਾਉਣਾ ਅਤੇ ਉਸ ਦਾ ਰੱਖ ਰਖਾਵ ਉਨਾ ਹੀ ਸਲੀਕੇਦਾਰ ਹੋਵੇਗਾ।
ਜ਼ਿਕਰਯੋਗ ਹੈ ਕਿ ਵਿਰਾਸਤ ਏ ਖਾਲਸਾ ਦਾ ਸਭ ਤੋ ਪਹਿਲਾ ਉਦਘਾਟਨ ਪੰਜਾਬ ਦੇ ਮੋਜੂਦਾ ਮੁੰਖ ਮੰਤਰੀ ਮਾਣ ਯੋਗ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਅਪ੍ਰੈਲ 2006 ਨੂੰ ਸੰਤਾ ਮਹਾਪੁਰਸ਼ਾ ਦੀ ਹਾਜ਼ਰੀ ਵਿਚ ਕੀਤਾ ਸੀ।ਜਿਸ ਤੋ ਬਾਅਦ ਹੁਣ ਤੱਕ ਇਹ ਯਾਦਗਾਰ ਵਿਸ਼ਵ ਪੱਧਰ ਤੱਕ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ ਤੇ ਹੁਣ ਤੱਕ ਇਸ ਨੂੰ 77 ਲੱਖ ਸੈਲਾਨੀਆ ਨੇ ਦੇਖੀਆ ਹੈ ਤੇ ਜਾਣਕਾਰਾ ਮੁਤਾਬਿਕ ਇਹ ਯਾਦਗਾਾਰ ਦੁਨੀਆ ਦੇ ਸਭ ਤੋ ਤੇਜੀ ਨਾਲ ਦੇਖੇ ਜਾਣ ਵਾਲੇ ਅਜਾਇਬ ਘਰਾ ਵਿਚ ਸ਼ੁਮਾਰ ਹੋ ਚੁੱਕੀ ਹੈ।
ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੋ ਉਪਰੰਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਨੇ ਇਹ ਐਲਾਨ ਕੀਤਾ ਕਿ ਪੰਜਾਬ ਦੇ ਤਿੰਨ ਤਖ਼ਤਾ ਨੂੰ ਇੱਕ ਸਰਕਟ ਦੇ ਵਿਚ ਜੋੜਿਆ ਜਾਵੇ ਤਾ ਜ਼ੋ ਲੋਕਾ ਨੂੰ ਉਨਾ ਦੇ ਧਰਮ ਵਿਰਸੇ ਇਤਿਹਾਸ ਦੇ ਸੱਭਿਆਚਾਰ ਨਾਲ ਜ਼ੋੜਿਆ ਜਾ ਸਕੇ ਅਤੇ ਭਲੀ ਭਾਂਤ ਬਿਹਤਰ ਢੰਗ ਨਾਲ ਜਾਣੂ ਕਰਵਾਇਆ ਜਾ ਸਕੇ।
ਉਨਾ ਨੇ ਕਿਹਾ ਕਿ ਵਿਦੇਸ਼ਾ ਦੇ ਵਿਚ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਤ ਕਰਨ ਦੇ ਲਈ ਉਨਾ ਦੇਸ਼ਾ ਦੀਆ ਸਰਕਾਰਾ ਨੇ ਬਹੁਤ ਵੱਡੇ ਉਪਰਾਲੇ ਕੀਤੇ ਹਨ ਉਨਾ ਸਰਕਾਰਾ ਨੇ ਜਿੱਥੇ ਲੋਕਾ ਨੂੰ ਸੈਰ ਸਪਾਟੇ ਵੱਲ ਪ੍ਰੇਰਿਤ ਕਰਨ ਲਈ ਅਤੇ ਆਪਣੀ ਵਿਰਾਸਤ ਨਾਲ ਜ਼ੋੜਨ ਲਈ ਵੱਡੀਆ ਵੱਡੀਆ ਵਿਰਾਸਤਾ ਤੇ ਭਵਨ ਉਸਾਰੇ ਹਨ ਉਥੇ ਊਨਾ ਦੇ ਰੱਖ ਰਖਾਵ ਤੇ ਆਉਣ ਵਾਲੇ ਖਰਚੇ ਨੂੰ ਵਿਸੇ ਤੌਰ ਤੇ ਧਿਆਨ ਵਿਚ ਰੱਖਿਆ ਹੈ ਅਤੇ ਉਨਾ ਨੂੰ ਆਤਮ ਨਿਰਭਰ ਬਣਾਉਣ ਲਈ ਆਮਦਨ ਦੇ ਸਰੌਤ ਪੈਦਾ ਕਰਨ ਨੂੰ ਵਿਸੇਸ਼ ਤਰਜੀਹ ਦਿੱਤੀ ਹੈ। ਪਿਛਲੇ ਸਮੇਂ ਦੌਰਾਨ ਸਾਡੀ ਸਰਕਾਰ ਨੇ ਇਸ ਬਾਰੇ ਬਿਲਕੁਲ ਨਹੀ ਸੋਚਿਆ । ਉਨਾ ਨੇ ਕਿਹਾ ਕਿ ਸਾਡੀ ਸਰਕਾਰ ਇਨਾ ਅਦਾਰਿਆ ਨੂੰ ਵੇਚਣਾ ਨਹੀ ਚਾਹੁੰਦੀ ਸਗੋਂ ਇਨਾਂ ਦੇ ਲੰਬੇ ਸਮੇ ਤੱਕ ਰੱਖ ਰਖਾਵ ਅਤੇ ਇਨਾਂ ਨੂੰ ਵਧੀਆ ਢੰਗ ਨਾਲ ਚਲਦਾ ਰੱਖਣ ਲਈ ਇਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਵਚਨਬੱਧ ਹੈ।
ਅੱਜ ਮੈ ਪੰਜਾਬ ਦੇ ਸਪੀਕਰ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਰਾਣਾ ਕੰਵਰਪਾਲ ਸਿੰਘ ਦਾ ਵਿਸੇਸ਼ ਤੌਰ ਤੇ ਧੰਨਵਾਦੀ ਹਾਂ ਕਿ ਜਿਨਾ ਦੇ ਸਦਕਾ ਮੈਨੂੰ ਅੱਜ ਇਥੇ ਆਉਣ ਦਾ ਮੌਕਾ ਮਿਲਿਆ । ਉਨਾਂ ਨੇ ਕਿਹਾ ਕਿ ਪਿਛਲੀਆ ਸਰਕਾਰਾ ਨੇ ਆਪਣੇ ਨਿੱਜੀ ਹਿੱਤਾ ਲਈ ਪੰਜਾਬ ਵਿਚ ਕਈ ਬਹੁਤ ਵਧੀਆ ਚੱਲਦੇ ਅਦਾਰੇ , ਟੂਰਿਸਟ ਕੰਪਲੈਕਸ ਆਦਿ ਬੰਦ ਕਰ ਦਿੱਤੇ । ਜਦੋ ਕਿ ਊਨਾਂ ਦੀ ਆਪਣੀ ਹੋਟਲ ਸੰਨਤ ਬਹੁਤ ਵੱਡੇ ਮੁਨਾਫੇ ਕਮਾ ਰਹੀ ਹੈ। ਊਨਾ ਨੇ ਕਿਹਾ ਕਿ ਅਸੀ ਆਪਣੀ ਵਿਰਾਸਤ ਨੁੰ ਸੰਭਾਲਣ ਦੇ ਲਈ ਕੋਈ ਅਜਿਹਾ ਜਰੀਆ ਬਣਾਵਾਗੇ ਜਿਸ ਨਾਲ ਇਨਾਂ ਅਦਾਰਿਆ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਊਨਾ ਨੇ ਕਿਹਾ ਕਿ ਅਸੀ ਪਿਛਲੀ ਸਰਕਾਰ ਦੀਆ ਕਮੀਆ ਨੂੰ ਅੱਗੇ ਲਿਆਉਣ ਦੀ ਬਜਾਏ ਪਿਛਲੀਆ ਸਰਕਾਰਾ ਵਲੋ. ਪੈਦਾ ਕੀਤੀਆ ਸਮੱਸਿਆਵਾ ਦਾ ਸਮਾਧਾਨ ਕਰਨ ਲਈ ਯਤਨ ਕਰਾਗੇ।
ਇਸ ਮੋਕੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਉਨਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਇਥੇ ਸੈਰ ਸਪਾਟਾ ਦੀਆਂ ਸੰਭਾਵਨਾਵਾ ਦੀ ਤਲਾਸ਼ਣ ਲਈ ਕਿਹਾ ਸੀ ਤਾ ਜ਼ੋ ਇਹ ਖਿੱਤਾ ਸੈਲਾਨੀਆ ਦੀ ਖਿੱਚ ਦਾ ਕੇਂਦਰ ਬਣ ਸਕੇ। ਊਨਾ ਕਿਹਾ ਕਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ , ਇਥੋ ਦੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਅਜਾਇਬ ਘਰ ਦੇ ਰੱਖ ਰਖਾਵ ਦੇ ਲਈ ਸ੍ਰੀ ਸਿੱਧੂ ਨੇ ਤੁਰੰਤ ਇਸ ਵੱਲ ਵਿਸੇਸ਼ ਧਿਆਨ ਦਿੱਤਾ ਹੈ ਅਤੇ ਊਨਾ ਨੂੰ ਆਸ ਹੈ ਕਿ ਸ੍ਰੀ ਸਿੱਧੂ ਇਸ ਇਲਾਕੇ ਦੇ ਲਈ ਕੋਈ ਵਿਸੇਸ਼ ਯੋਜਨਾ ਤਿਆਰ ਕਰਨਗੇ।

Leave a Reply

Your email address will not be published. Required fields are marked *

%d bloggers like this: