Sun. Apr 21st, 2019

ਕੈਪੀਟੌਲ ਹਸਪਤਾਲ ਇੱਕ ਖੇਤਰੀ ਕੈਂਸਰ ਸੈਂਟਰ ਵਜੋਂ ਉੱਭਰ ਰਿਹਾ ਹੈ

ਕੈਪੀਟੌਲ ਹਸਪਤਾਲ ਇੱਕ ਖੇਤਰੀ ਕੈਂਸਰ ਸੈਂਟਰ ਵਜੋਂ ਉੱਭਰ ਰਿਹਾ ਹੈ

ਡਾ. ਐਸ . ਕੇ. ਸ਼ਰਮਾ ਡਾਇਰੈਕਟਰ ਓਨਕੋਲੋਜੀ ਦੇ ਤੌਰ ਤੇ ਕੈਪੀਟੌਲ ਹਸਪਤਾਲ ਵਿੱਚ ਆ ਗਏ ਹਨ

ਜਲੰਧਰ: 17 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਕੈਪੀਟੌਲ ਕੈਂਸਰ ਕੇਅਰ, ਕੈਪੀਟੌਲ ਹਸਪਤਾਲ ਜਲੰਧਰ ਵਿਖੇ ਅਤਿ ਆਧੁਨਿਕ ਤਕਨੀਕ ਨਾਲ ਪੂਰੀ ਤਰਾਂ ਲੈਸ ਕੈਂਸਰ ਵਿਭਾਗ, ਵਲੋਂ ਕੈਂਸਰ ਦੀ ਤੇਜ਼ ਗਤੀ ਨੂੰ ਰੋਕਣ ਲਈ ਕੀਤੀ ਗਈ ਪਹਿਲ ਅਤੇ ਜਲੰਧਰ ਵਰਗੇ ਸ਼ਹਿਰ ਵਿੱਚ ਵਿਸ਼ਵ ਪੱਧਰੀ ਕੈਂਸਰ ਇਲਾਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਭਾਰਤ ਦੇ ਨਾਮਵਰ ਸੰਸਥਾਵਾਂ ਤੋਂ ਕੈਂਸਰ ਦੇ ਮਾਹਿਰ ਡਾਕਟਰ ਇਸ ਖੇਤਰ ਵਿੱਚ ਉਪਲੱਬਧ ਕਰਵਾ ਕੇ ਖੇਤਰੀ ਕੈਂਸਰ ਸੈਂਟਰ ਵਜੋਂ ਉੱਭਰ ਰਿਹਾ ਹੈ।

ਇਸ ਖੇਤਰ ਦੇ ਕੈਂਸਰ ਮਰੀਜ਼ ਆਮ ਤੌਰ ‘ਤੇ ਮਾਹਿਰਾਂ ਦੀ ਸਲਾਹ ਲਈ ਜਾਂ ਪੂਰੇ ਇਲਾਜ ਲਈ ਕਈ ਘੰਟਿਆਂ ਸਫ਼ਰ ਕਰਕੇ ਲੁਧਿਆਣਾ, ਦਿੱਲੀ ਜਾਂ ਬੀਕਾਨੇਰ ਵਰਗੇ ਸ਼ਹਿਰਾਂ ਵਿੱਚ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਤਰਾਂ ਇਲਾਜ ਦੀ ਲਾਗਤ ਕਾਫ਼ੀ ਵੱਧ ਜਾਂਦੀ ਹੈ ਕਿਉਂਕਿ ਮਰੀਜ਼ਾਂ ਨੂੰ ਇਲਾਜ ਦੀ ਲਾਗਤ ਤੋਂ ਇਲਾਵਾ ਇਲਾਜ ਦੇ ਸਮੇਂ ਦੌਰਾਨ ਇਕ ਵੱਡੇ ਸ਼ਹਿਰ ਤੱਕ ਆਣ-ਜਾਣ ਅਤੇ ਰਿਹਾਇਸ਼ ਤੇ ਵੀ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ। ਪਰੰਤੂ ਹੁਣ ਕੈਪੀਟੌਲ ਹਸਪਤਾਲ ਜਲੰਧਰ ਸਦਕਾ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ ਮਰੀਜ਼ਾਂ ਨੂੰ ਸਥਾਨਕ ਪੱਧਰ ਤੇ ਬਿਹਤਰ ਸੁਵਿਧਾ ਨਾਲ ਕੈਂਸਰ ਦੇ ਇਲਾਜ ਅਤੇ ਦੇਖਭਾਲ ਦੀ ਸਹੂਲਤ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਮਿਸ਼ਨ ਨੂੰ ਧਿਆਨ ਵਿਚ ਰੱਖ ਕੇ ਕੈਪੀਟੌਲ ਹਸਪਤਾਲ ਨੇ ਕੈਂਸਰ ਦੇ ਇਕ ਹੋਰ ਮਾਹਿਰ ਡਾ. ਐਸ. ਕੇ. ਸ਼ਰਮਾ ਨੂੰ ਡਾਇਰੈਕਟਰ ਓਨਕੋਲੋਜੀ ਸਰਵਿਸਿਜ਼ (ਸਾਬਕਾ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਨਵੀਂ ਦਿੱਲੀ) ਵਜੋਂ ਕੈਪੀਟੌਲ ਕੈਂਸਰ ਕੇਅਰ ਨੂੰ ਇਸ ਬਿਮਾਰੀ ਨਾਲ ਲੜਣ ਅਤੇ ਵਿਸ਼ਾਲ ਜਨਸੰਖਿਆ ਦੀ ਸੇਵਾ ਲਈ ਜੋੜਨ ਦੀ ਘੋਸ਼ਣਾ ਕੀਤੀ ਹੈ। ਡਾ. ਐਸ. ਕੇ. ਸ਼ਰਮਾ 23 ਸਾਲਾਂ ਤੋਂ ਵੀ ਜ਼ਿਆਦਾ ਵੱਖ-ਵੱਖ ਕੈਂਸਰਾਂ ਨਾਲ ਸੰਬੰਧੀ ਤਜ਼ੁਰਬੇ ਨਾਲ ਹੁਣ ਤੱਕ 30,000 ਤੋਂ ਵੀ ਜ਼ਿਆਦਾ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ।
ਡਾ. ਸੀ.ਐਸ. ਪਰੂਥੀ (ਚੇਅਰਮੈਨ, ਕੈਪੀਟੌਲ ਹਸਪਤਾਲ) ਨੇ ਕਿਹਾ, “ਸਾਡੇ ਤਿੰਨ ਸਾਲਾਂ ਦੇ ਸਫ਼ਰ ਵਿੱਚ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਕੈਂਸਰ ਦੇ ਮਰੀਜ਼ਾਂ ਨੂੰ ਜਲੰਧਰ ਵਿੱਚ ਹੀ ਕੈਂਸਰ ਦਾ ਵਿਸ਼ਵ ਪੱਧਰੀ ਇਲਾਜ ਪ੍ਰਾਪਤ ਹੋਵੇ ਤਾਂ ਕਿ ਮਰੀਜ਼ ਨੂੰ ਆਪਣੇ ਸਮਾਜਿਕ ਸਹਾਇਤਾ ਢਾਂਚੇ ਤੋਂ ਦੂਰ ਨਾ ਜਾਣਾ ਪਵੇ, ਜੋ ਕਿ ਇੱਕ ਰੋਗੀ ਦੀ ਰਿਕਵਰੀ ਲਈ ਬਹੁਤ ਅਹਿਮ ਹੈ। ਇਸ ਲਈ ਅਸੀਂ ਕੈਂਸਰ ਦੇ ਬਹੁਤ ਮਸ਼ਹੂਰ ਕੈਂਸਰ ਸੈਂਟਰ ਜਿਵੇਂ ਕਿ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਨਵੀਂ ਦਿੱਲੀ ਅਤੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਤੋਂ ਕੈਂਸਰ ਦੇ ਮਾਹਿਰ ਡਾਕਟਰਾਂ ਨੂੰ ਜਲੰਧਰ ਵਿੱਚ ਕੈਪੀਟੌਲ ਕੈਂਸਰ ਕੇਅਰ ਨੂੰ ਬਿਹਤਰੀਨ ਕੈਂਸਰ ਸੈਂਟਰ ਵਜੋਂ ਵਿਕਸਿਤ ਕਰਨ ਲਈ ਲਿਆਇਆ ਗਿਆ ਹੈ। ਅਸੀਂ ਡਾ. ਐਸ. ਕੇ. ਸ਼ਰਮਾ ਦਾ ਕੈਪੀਟੌਲ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ।”
ਡਾ. ਐਸ. ਕੇ. ਸ਼ਰਮਾ, “ਇੱਕ ਅਜਿਹੀ ਅਤਿ-ਆਧੁਨਿਕ ਸੁਵਿਧਾ ਦਾ ਹਿੱਸਾ ਬਣਨ ਤੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹੈ ਅਤੇ ਆਸ਼ਾ ਕਰਦਾ ਹਾਂ ਸਾਡੀਆਂ ਕੈਂਸਰ ਸੇਵਾਵਾਂ ਦਾ ਮਰੀਜ਼ਾਂ ਦੀ ਦੇਖਭਾਲ ਵਿੱਚ ਹੋਰ ਸੁਧਾਰ ਕਰ ਕੇ ਵਿਭਾਗ ਦੀ ਸੁਚੱਜੀ ਕਾਰਵਾਈ ਹੋਵੇ।”
ਡਾ. ਹਰਨੂਰ ਸਿੰਘ ਪਰੂਥੀ (ਡਾਇਰੈਕਟਰ ਮੈਡੀਕਲ, ਕੈਪੀਟੌਲ ਹਸਪਤਾਲ) ਨੇ ਕਿਹਾ, “ਵਧੀਆ ਗੁਣਵੱਤਾ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ, ਕੈਪੀਟੌਲ ਹਸਪਤਾਲ ਨੈਸ਼ਨਲ ਕੈਂਸਰ ਗਰਿੱਡ (ਐਨ.ਸੀ.ਜੀ.) ਦਾ ਵੀ ਹਿੱਸਾ ਹੈ ਜੋ ਕਿ ਦੇਸ਼ ਭਰ ਦੇ ਮੁੱਖ ਕੈਂਸਰ ਸੈਂਟਰ ਅਤੇ ਖੋਜ ਸੰਸਥਾਵਾਂ ਦਾ ਇੱਕ ਨੈਟਵਰਕ ਹੈ ਅਤੇ ਕੋਸ਼ਿਸ਼ ਕਰਦਾ ਹੈ ਕਿ ਕੈਂਸਰ ਦੀ ਰੋਕਥਾਮ, ਜਾਂਚ ਅਤੇ ਇਲਾਜ ਲਈ ਮਰੀਜ਼ਾਂ ਦੀ ਦੇਖਭਾਲ ਦੇ ਇਕਸਾਰ ਮਿਆਰਾਂ ਦੀ ਹੀ ਵਰਤੋਂ ਹੋਵੇ। ਇਸੇ ਤਰ੍ਹਾਂ ਹਫ਼ਤਾਵਾਰੀ ਟਿਊਮਰ ਬੋਰਡ ਮੀਟਿੰਗ ਕੀਤੀ ਜਾਂਦੀ ਹੈ ਜਿਸ ਵਿਚ ਵੱਖ ਵੱਖ ਮਾਹਿਰ ਡਾਕਟਰਾਂ ਦਾ ਪੈਨਲ ਗੁੰਝਲਦਾਰ ਕੈਂਸਰ ਦੇ ਮਾਮਲਿਆਂ ਬਾਰੇ ਚਰਚਾ ਕਰਕੇ ਮਰੀਜ਼ ਦੀ ਬਿਮਾਰੀ ਦਾ ਹਰ ਪੱਖ ਦੇਖਦੇ ਹੋਏ ਇਲਾਜ ਬਾਰੇ ਫੈਸਲਾ ਕਰਦੇ ਹਨ।”
ਕੈਂਸਰ ਮੁਕਤ ਪੰਜਾਬ ਦੇ ਸੁਪਨੇ ਨੇ ਇਹ ਵਿਆਪਕ ਕੈਂਸਰ ਕੇਂਦਰ ਦੀ ਸਥਾਪਨਾ ਕੀਤੀ, ਜਿਸ ਵਿਚ ਵਿਸ਼ਵ ਪੱਧਰੀ ਸਹੂਲਤਾਂ ਸੰਪੂਰਨ ਰੂਪ ਵਿੱਚ ਰੇਡੀਏਸ਼ਨ ਓਨਕੋਲੋਜੀ, ਸਰਜੀਕਲ ਓਨਕੋਲੋਜੀ, ਮੈਡੀਕਲ ਆਨਕੋਲੋਜੀ, ਓਨਕੋ-ਪੈਥੋਲੋਜੀ, ਓਕੋ-ਰੇਡੀਓਲੋਜੀ ਅਤੇ ਹੋਰ ਸਪੈਸ਼ਲਿਟੀ ਸਭ ਇਕ ਛੱਤ ਹੇਠ ਪ੍ਰਦਾਨ ਕੀਤੀਆਂ ਗਈਆਂ ਹਨ ਤਾ ਕਿ ਮਰੀਜ਼ ਨੂੰ ਕੀਤੇ ਹੋਰ ਜਾਣ ਦੀ ਲੋੜ ਨਾ ਪਵੇ।
ਹਸਪਤਾਲ ਵਿੱਚ ਈ.ਸੀ.ਐਚ.ਐਸ, ਈ.ਐਸ.ਆਈ, ਐਫ.ਸੀ.ਆਈ, ਆਰ.ਸੀ.ਐਫ, ਉੱਤਰੀ ਰੇਲਵੇ ਅਤੇ ਪ੍ਰਾਈਵੇਟ ਟੀ.ਪੀ.ਏ. ਰਾਹੀਂ ਕੈਸ਼ਲੇਸ ਇਲਾਜ ਦੀ ਵੀ ਸਹੂਲਤ ਉਪਲਬਧ ਹੈ।
5 ਮਹੀਨੇ ਪਹਿਲੇ ਕੈਪੀਟੌਲ ਵਲੋਂ ਇੱਕ ਵਿਸ਼ੇਸ਼ ਕੈਂਸਰ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਅਤੇ ਹੁਣ ਖੇਤਰ ਦੇ ਵੱਖ ਵੱਖ ਹਿੱਸਿਆਂ ਵਿੱਚ ਸੈਟੇਲਾਈਟ ਸੈਂਟਰ ਵੀ ਜਲਦ ਸ਼ੁਰੂ ਕਰਨ ਜਾ ਰਿਹਾ ਹੈ।
ਇਸ ਮੌਕੇ ਤੇ ਡਾ. ਪਰੂਥੀ ਨੇ 19 ਜੁਲਾਈ ਤੋਂ 25 ਜੁਲਾਈ ਤਕ ਕੈਪੀਟੌਲ ਹਸਪਤਾਲ ਵਿੱਚ ਕੈਂਸਰ ਸ੍ਕ੍ਰੀਨਿੰਗ ਵੀਕ ਐਲਾਨ ਕੀਤਾ ਜਿਸ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਸਲਾਹ ਮਸ਼ਵਰਾ ਮਿਲੇਗਾ ਅਤੇ ਕੈਂਸਰ ਦੇ ਇਲਾਜ ਵਿੱਚ 30% ਤਕ ਦੀ ਛੋਟ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: