ਕੈਪਟਨ ਸਾਹਿਬ! ਦਿਹਾੜੀਆਂ ਤੇ ਬੰਦੇ ਲਿਜਾ ਕੇ ਧਰਨੇ ਕਾਮਯਾਬ ਨਹੀ ਹੁੰਦੇ :ਰਾਜਦੀਪ ਕਾਲਾ

ss1

ਕੈਪਟਨ ਸਾਹਿਬ! ਦਿਹਾੜੀਆਂ ਤੇ ਬੰਦੇ ਲਿਜਾ ਕੇ ਧਰਨੇ ਕਾਮਯਾਬ ਨਹੀ ਹੁੰਦੇ :ਰਾਜਦੀਪ ਕਾਲਾ

30-13
ਰਾਮਪੁਰਾ ਫੂਲ 19 ਜੂਨ (ਕੁਲਜੀਤ ਸਿੰਘ ਢੀਂਗਰਾ): ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਾਦਲ ਦੇ ਗੜ੍ਹ ਮੰਨੇ ਜਾਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਲਗਾਏ ਧਰਨੇ ਤੇ ਤਿੱਖਾ ਵਿਅੰਗ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਮੌੜ ਦੇ ਸੀਨੀਅਰ ਆਗੂ ਰਾਜਦੀਪ ਕਾਲਾ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ!ਦਿਹਾੜੀਆਂ ਤੇ ਬੰਦੇ ਲਿਜਾ ਕੇ ਧਰਨੇ ਕਾਮਯਾਬ ਨਹੀ ਹੁੰਦੇ।ਸ੍ਰੀ ਕਾਲਾ ਨੇ ਕਿਹਾ ਕਿ ਆਪਸੀ ਏਕੇ ਦਾ ਰੌਲਾ ਪਾਉਣ ਵਾਲੀ ਕਾਂਗਰਸ ਦਾ ਕੈਪਟਨ ਦੇ ਸਾਹਮਣੇ ਹੀ ਕਾਂਗਰਸੀ ਵਰਕਰ ਛਿਤਰੋ ਛਿਤਰੀ ਹੁੰਦੇ ਰਹੇ।ਉਹਨਾਂ ਕਿਹਾ ਕਿ ਇਸ ਨੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸ ਪਾਰਟੀ ਚ ਵੱਡੇ ਪੱਧਰ ਤੇ ਧੜੇਬੰਦੀ ਬਣੀ ਹੋਈ ਹੈ ।ਇਸ ਧਰਨੇ ਦੀ ਸਭ ਤੋਂ ਹਾਸੋਹੀਣੀ ਗੱਲ ਇਹ ਸੀ ਕਿ ਇਸਧਰਨੇ ਚ ਚੋਰ ਉਚੱਕਿਆਂ ਦੀ ਗਿਣਤੀ ਜਿਆਦਾਸੀ ਕਿਉਕਿ ਧਰਨੇ ਚ ਸ਼ਾਮਲ ਹੋਏ ਪਿੰਡ ਚਾਉਕੇਂ ਦੇ ਕਿੰਨੇ ਹੀ ਕਾਂਗਰਸੀ ਵਰਕਰਾਂ ਦੇ ਬਟੂਏ ਨਿਕਲ ਗਏ ।ਕਾਂਗਰਸ ਤੇ ਤਿੱਖਾ ਵਿਅੰਗ ਕਰਦਿਆਂ ਸ੍ਰੀ ਕਾਲਾ ਨੇ ਕਿਹਾ ਕਿ ਕਾਂਗਰਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਦੇ ਭੁਲੇਖਾ ਮਨੋ ਕੱਢ ਦੇਣਾ ਚਾਹੀਦਾ ਹੈ ਕਿਉਕਿ ਆਪ ਨੇ ਅਕਾਲੀਆਂ ਦੇ ਨਾਲ ਨਾਲ ਕਾਂਗਰਸ ਦੀ ਮੰਜੀ ਠੋਕ ਦੇਣੀ ਹੈ।ਸ੍ਰੀ ਕਾਲਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਆਮ ਆਦਮੀ ਪਾਰਟੀ ਦਾ ਸਮਾਂ ਹੈ ਕਿਉਕਿ ਪੰਜਾਬ ਦਾ ਬੱਚਾ-ਬੱਚਾ ਆਪ ਦੇ ਹੱਕ ਚ ਗਵਾਹੀ ਭਰ ਰਿਹਾ ਹੈ ।ਇਸ ਮੋਕੇ ਸਿੰਦਰਪਾਲ ਮਾਹਲ,ਕੁਲਵੰਤ ਸਿੰਘ ਕੁਤੀਵਾਲ,ਮਨਪ੍ਰੀਤ ਸਿੰਘ ਗਿੱਲ,ਇਕਬਾਲ ਸਿੰਘ ਪਿੱਥੌ,ਨੱਛਤਰ ਸਿੰਘ ਮਾਨ,ਜਗਦੇਵ ਕਮਾਲੂ ਅਤੇ ਪਹਿਲਵਾਨ ਜਰਨੈਲ ਸਿੰਘ ਪੱਪੀ ਵੀ ਹਾਜ਼ਰ ਸਨ ।

Share Button

Leave a Reply

Your email address will not be published. Required fields are marked *