Fri. Jul 19th, 2019

ਕੈਪਟਨ ਸਰਕਾਰ ਨੇ ਪੰਜਾਬ ਦੇ ਵਿਕਾਸ ਰਣਨੀਤੀ ਲਈ ਚੁੱਕੇ ਅਹਿਮ ਕਦਮ, ਵਿਭਾਗਾਂ ਕੋਲੋਂ ਮੰਗੀਆਂ ਸੂਚਨਾਵਾਂ

ਕੈਪਟਨ ਸਰਕਾਰ ਨੇ ਪੰਜਾਬ ਦੇ ਵਿਕਾਸ ਰਣਨੀਤੀ ਲਈ ਚੁੱਕੇ ਅਹਿਮ ਕਦਮ, ਵਿਭਾਗਾਂ ਕੋਲੋਂ ਮੰਗੀਆਂ ਸੂਚਨਾਵਾਂ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 5 ਸਾਲਾ ਵਿਕਾਸ ਲਈ ਰਣਨੀਤੀ ਦੇ ਤਹਿਤ ਸੂਬੇ ਦੇ 37 ਮੁੱਖ ਵਿਭਾਗਾਂ ਕੋਲੋਂ ਅਹਿਮ ਸੂਚਨਾਵਾਂ ਮੰਗੀਆਂ ਹਨ। ਵਿਭਾਗਾਂ ਦੇ ਪ੍ਰਧਾਨਾਂ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਕਾਸ ਦਾ ਏਜੰਡਾ ਭੇਜਣ ਲਈ ਕਿਹਾ ਗਿਆ ਹੈ।
ਸਰਕਾਰ ਨੇ ਇਨ੍ਹਾਂ ਵਿਭਾਗਾਂ ਨੂੰ 2 ਸਾਲ ਲਈ ਤਰਜੀਹ ਦੇ ਆਧਾਰ ‘ਤੇ ਏਜੰਡਾ ਭੇਜਣ ਲਈ ਕਿਹਾ ਹੈ, ਜਿਸ ਨੂੰ ਸਰਕਾਰ ਤੁਰੰਤ ਲਾਗੂ ਕਰ ਸਕੇ। ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਸਰਕਾਰ ਨੇ ਯੋਜਨਾ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਹੈ ਤੇ ਸਾਰੇ ਵਿਭਾਗਾਂ ਨੂੰ ਵਿਕਾਸ ਸੰਬੰਧੀ ਏਜੰਡਾ ਯੋਜਨਾ ਵਿਭਾਗ ਨੂੰ ਭੇਜਣ ਲਈ ਕਿਹਾ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਸੂਬਾ ਤੇ ਕੇਂਦਰ ਸਰਕਾਰ ਦਰਮਿਆਨ ਸਾਂਝੇ ਤੌਰ ‘ਤੇ ਚੱਲਣ ਵਾਲੀਆਂ ਯੋਜਨਾਵਾਂ ਲਈ ਵੀ ਵਿਕਾਸ ਦਾ ਏਜੰਡਾ ਭੇਜਣ ਲਈ ਕਿਹਾ ਗਿਆ ਹੈ। ਸਾਰੇ ਵਿਭਾਗਾਂ ਨੂੰ 15 ਸਤੰਬਰ ਤੱਕ ਆਪਣੇ ਜਵਾਬ ਸਰਕਾਰ ਨੂੰ ਦੇਣੇ ਹੋਣਗੇ।
ਬੁਲਾਰੇ ਨੇ ਕਿਹਾ ਕਿ ਇਸ ਸੰਬੰਧ ਵਿੱਚ ਸਰਕੂਲਰ ਸੰਬੰਧਤ ਵਿਭਾਗਾਂ ਨੂੰ ਭੇਜ ਦਿੱਤਾ ਹੈ ਤਾਂ ਜੋ ਵਿਕਾਸ ਦੀ ਰਣਨੀਤੀ ਜਨਤਾ ਦੀ ਪਹਿਲ ਦੇ ਮੁਤਾਬਿਕ ਤਿਆਰ ਕੀਤੀ ਜਾ ਸਕੇ। ਅਗਲੇ ਕੁਝ ਦਿਨਾਂ ਵਿੱਚ ਵਿਕਾਸ ਕੰਮਾਂ ਨੂੰ ਲੈ ਕੇ ਏਜੰਡਾ ਬਣਾਉਣ ਤੇ ਕੈਬਨਿਟ ਦੀਆਂ ਬੈਠਕਾਂ ਵਿੱਚ ਉਸਨੂੰ ਪਾਸ ਕਰਵਾਉਣ ਵੱਲ ਸਰਕਾਰ ਦਾ ਪੂਰਾ ਧਿਆਨ ਰਹੇਗਾ।

Leave a Reply

Your email address will not be published. Required fields are marked *

%d bloggers like this: