ਕੈਪਟਨ ਵੱਲੋਂ ਗਿੱਲ ਨੂੰ ਸ਼ਰਧਾਂਜਲੀ, ਸਿੱਖ ਜਥੇਬੰਦੀਆਂ ਭੜਕੀਆਂ

ss1

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਪੁਲਿਸ ਮੁਖੀ ਕੇ.ਪੀ.ਐਸ. ਗਿੱਲ ਦੇ ਭੋਗ ਉੱਤੇ ਜਾਣ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਮਰਿੰਦਰ ਦੀ ਹਾਜ਼ਰੀ ਨੂੰ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਜੋਂ ਪਰਿਭਾਸ਼ਿਤ ਕੀਤਾ ਹੈ।

ਕੈਪਟਨ ਵੱਲੋਂ ਗਿੱਲ ਸ਼ਰਧਾਂਜਲੀ, ਸਿੱਖ ਜਥੇਬੰਦੀਆਂ ਭੜਕੀਆਂ

ਜੀ.ਕੇ. ਨੇ ਕਿਹਾ ਕਿ ਅਮਰਿੰਦਰ ਨੇ ਭੋਗ ’ਤੇ ਜਾ ਕੇ ਅਸਿੱਧੇ ਤਰੀਕੇ ਨਾਲ ਗਿੱਲ ਵੱਲੋਂ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਸਰਕਾਰੀ ਮਾਨਤਾ ਦੇ ਦਿੱਤੀ ਹੈ। ਜੀ ਕੇ ਅਨੁਸਾਰ ਸਿੱਖ ਕੌਮ ਗਿੱਲ ਨੂੰ ਅੱਜ ਵੀ ਆਪਣਾ ਕਾਤਲ ਮੰਨਦੀ ਹੈ ਜਿਸ ਕਰ ਕੇ ਉਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅੰਤਿਮ ਰਸਮਾਂ ਵਿਚ ਭਾਗ ਲੈਣ ਤੋਂ ਸਿੱਖਾਂ ਨੂੰ ਵਰਜਿਆਂ ਗਿਆ ਸੀ। ਪਰ ਅਮਰਿੰਦਰ ਨੇ ਕਾਂਸੀਟਿਯੂਸ਼ਨ ਕਲੱਬ ’ਚ ਭੋਗ ਸਮਾਗਮ ਤੇ ਜਾ ਕੇ ਸਿੱਖ ਕੌਮ ਦੀ ਭਾਵਨਾਵਾਂ ਨੂੰ ਅਣਦੇਖਾ ਕੀਤਾ ਹੈ।

ਜੀ.ਕੇ. ਨੇ ਸਾਫ਼ ਆਖਿਆ ਹੈ ਕਿ ਗਿੱਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਨੇ ਪੰਥ ਵਿੱਚੋਂ ਛੇਕਿਆ ਹੋਇਆ ਸੀ, ਇਸ ਕਰ ਕੇ ਅਮਰਿੰਦਰ ਨੇ ਭੋਗ ਸਮਾਗਮ ਵਿੱਚ ਜਾ ਕੇ ਤਖ਼ਤ ਸਾਹਿਬ ਦੇ ਵੱਕਾਰ ਨੂੰ ਵੀ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ।

Share Button

Leave a Reply

Your email address will not be published. Required fields are marked *