Thu. Apr 18th, 2019

ਕੈਪਟਨ ਵਲੋਂ ਨੋਕਰੀਆਂ ਦੇਣ ਦਾ ਐਲਾਨ ਕੇਵਲ ਨੋਜਵਾਨਾ ਨੂੰ ਭਰਮਾਉਣ ਦੀ ਨਾਕਾਮ ਕੋਸਿਸ: ਬਾਦਲ

ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਮੁੱਖ ਮੰਤਰੀ ਸੰਗਤ ਦਰਸ਼ਨ

ਬਰਗਾੜੀ ਘਟਨਾ ਦੀ ਜਾਂਚ ਬਾਰੇ ਰਿਪੋਰਟ ਅਧਿਐਨ ਕਰਨ ਤੋਂ ਬਾਆਦ ਹਰ ਕਾਰਵਾਈ ਕੀਤੀ ਜਾਵੇਗੀ
ਕੈਪਟਨ ਵਲੋਂ ਨੋਕਰੀਆਂ ਦੇਣ ਦਾ ਐਲਾਨ ਕੇਵਲ ਨੋਜਵਾਨਾ ਨੂੰ ਭਰਮਾਉਣ ਦੀ ਨਾਕਾਮ ਕੋਸਿਸ

3-32 (3)
ਦਿੜ੍ਹਬਾ ਮੰਡੀ,ਕੌਹਰੀਆਂ 02 ਜੁਲਾਈ ( ਰਣਯੋਧ ਸਿੰਘ ਸੰਧੂ,ਰਣ ਸਿੰਘ ਚੱਠਾ)-ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ ਸਿੰਘ ਬਾਦਲ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੁਸਰੇ ਦੌਰੇ ਤਹਿਤ ਅੱਜ ਸਵੇਰੇ ਦਿੜ੍ਹਬਾ ਪਹੁੰਚੇ । ਸਮੇਂ ਤੇ ਪਕੜ ਮਜਬੂਤ ਬਣਾਈ ਰੱਖਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਥੰਮ ਅੱਜ ਪੰਜਾਬ ਦੇ ਨੋਜਵਾਨ ਸਿਆਸਤਦਾਨਾ ਨੂੰ ਮਾਤ ਪਾਉਂਦੇ ਹੋਏ ,ਪ੍ਰਸ਼ਾਸਨ ਵਲੋਂ ਤੈਅ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਆਪਣੇ ਹੈਲੀਕਾਪਟਰ ਰਾਹੀਂ ਦਿੜ੍ਹਬਾ ਪਹੁੰਚੇ ।ਜਿਸ ਨਾਲ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ । ਉਹ ਸਿੱਧਾ ਸੰਗਤ ਦਰਸ਼ਨ ਪੰਡਾਲ ਗੀਤਾਭਵਨ ਪਹੁੰਚੇ ।
ਇਸ ਸਮੇਂ ਹਲਕਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਸੰਸਦੀ ਸਕੱਤਰ ਪੰਜਾਬ ਨੇ ਉਹਨਾਂ ਨੂੰ ਜੀ ਆਇਆ ਕਿਹਾ।
ਉਹਨਾਂ ਆਉਂਦਿਆਂ ਹੀ ਪੰਜਾਬ ਦੇ ਅਮਨ ਕਾਨੂੰਨ ਨੂੰ ਭੰਗ ਕਰਨ ਘਾਤ ਲਗਾ ਕੇ ਬੈਠੀਆਂ ਸਕਤੀਆਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ । ਪਾਣੀਆਂ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਨਿਖੇੜਨਾ ਜਰੂਰੀ ਹੈ ।
ਸੂਬੇ ਵਿੱਚ ਸਖਤ ਜੱਦੋ ਜਹਿਦ ਤੋੋਂ ਬਾਆਦ ਸਥਾਪਤ ਕੀਤੇ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਵਾਸਤੇ ਲੋਕਾਂ ਨੂੰ ਸਬੋਧਨ ਕਰਦੇ ਹੋਏ ,ਸ੍ਰ ਬਾਦਲ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਸਕਤੀਆਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਘਾਤ ਲਗਾ ਕੇ ਬੈਠੀਆ ਹੋਈਆ ਹਨ ।ਜਿੰਨਾ ਤੋਂ ਚੌਕਸ ਰਹਿਣਾ ਸਮੇਂ ਦੀ ਮੁੱਖ ਲੋੜ ਹੈੈ ।
ਉਹਨਾਂ ਪੰਜ ਪੜਾਵਾ ਵਿੱਚ ਪਿੰਡ ਲਾਡਬੰਨਜਾਰਾ ਕਲਾਂ,ਕੌਹਰੀਆਂ,ਜਨਾਲ ਚੱਠਾ ਨਨਹੇੜਾ ,ਛਾਜਲਾ ਰਾਹੀਂ ਅੱਜ ਦਾ ਪ੍ਰੋਗਰਾਮ ਕੀਤਾ । ਇਸ ਸਮੇਂ ਸ੍ਰ ਬਾਦਲ ਨੇ ਪੰਜਾਬ ਦੇ ਹਰ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਦੀ ਗੱਲ ਆਖੀ । ਉਹਨਾਂ ਨੋਜਵਾਨ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ ਕੰਮ ਕਰਨ ਸਰਕਾਰ ਵਲੋਂ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਦਲਿਤ ਲੋਕਾਂ ਦੀਆਂ ਸਮੱਸਿਆ ਵੱਲ ਵਿਸ਼ੇਸ ਰੂਪ ਵਿੱਚ ਧਿਆਨ ਦਿੱਤਾ ।
ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਸਾਨਾ ਨੂੰ ਟਿਊਬਵੈਲਾ ਵਾਸਤੇ ਹਰ ਸਾਲ ਪੰਜ ਹਜਾਰ ਕਰੋੜ ਦੀ ਬਿਜਲੀ ਮੁਫਤ ਦੇਣ ।ਗਰੀਬ ਲੜਕੀਆਂ ਨੂੰ ਵਿਆਹ ਮੌਕੇ ਸ਼ਗਨ ਦੇਣਾ,ਗਰੀਬਾਂ ਨੂੰ ਆਟਾ -ਦਾਲ ,ਕਿਸਾਨਾ ਨੂੰ ਪੰਜਾਹ ਹਜਾਰ ਰੁਪਏ ਤੱਕ ਦਾ ਕਰਜਾ ਬਿੰਨਾ ਵਿਆਜ ਤੋਂ ਦੇਣਾ। ਕਿਸਾਨ ਵਪਾਰੀਆ ਤੇ ਹੋਰ ਗਰੀਬ ਵਰਗਾ ਨੂੰ ਮੁਫਤ ਸਿਹਤ ਬੀਮਾ ਮੁਹੱਈਆ ਕਰਵਾਉਣ ਵਰਗੀਆਂ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੀਹੋਂ ਹਟਵੀਆ ਸਕੀਮਾ ਦਾ ਵੀ ਜਿਕਰ ਕੀਤਾ ।ਉਹਨਾਂ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਦਰਾਂ ਤੇ ਜਾ ਕੇ ਜਮਹੂਰੀ ਢੰਗ ਨਾਲ ਹੱਲ ਕਰਨ ਦਾ ਜਮਹੂਰੀ ਪ੍ਰਣਾਲੀ ਵਿੱਚ ਸਭ ਤੋਂ ਵਧੀਆ ਤਰੀਕਾ ਹੈ । ਉਹਨਾਂ ਕਿਹਾ ਕਿ ਪੂਰੇ ਭਾਰਤ ਵਿੱਚ ਸੰਗਤ ਦਰਸ਼ਨ ਕੇਵਲ ਕੱਲੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸਮੇਂ ਹੀ ਹੁੰਦੇ ਹਨ ।ਉਹਨਾਂ ਕਿਹਾ ਕਿ ਇਸਦਾ ਮਕਸਦ ਸਮੇਂ ਸਕਤੀ ਅਤੇ ਧਨ ਨੂੰ ਬਚਾਉਣ ਤੋਂ ਇਲਾਵਾ ਸਮਾਬੱਧ ਸੀਮਾ ਵਿੱਚ ਵਿਕਾਸ ਕਾਰਜਾ ਨੂੰ ਨੇਪਰੇ ਚਾੜਨਾ ਤੇ ਅਫਸਰਸਾਹੀ ਨੂੰ ਜਵਾਬਦੇਹ ਬਣਾਉਣਾ ਹੈ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ,ਗੁਰਬਚਨ ਸਿੰਘ ਬਚੀ ਪ੍ਰਬੰਧਕੀ ਮੈਂਬਰ ਪਾਵਰ ਕਾਮ. ,ਜਥੇਦਾਰ ਤੇਜਾ ਸਿੰਘ ਕਮਾਲਪੁਰ ਜਿਲਾ ਪ੍ਰਧਾਨ ,ਸ੍ਰ ਬਲਕਾਰ ਸਿੰਘ ਸਿੱਧੂ ਡੀ ਆਈ ਜੀ ,ਸ੍ਰ ਅਰਸਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਸੰਗਰੂਰ,ਸ੍ਰ ਪ੍ਰਿਤਪਾਲ ਸਿੰਘ ਥਿੰਦ ਐਸ ਐਸ ਪੀ ਸੰਗਰੂਰ,ਜਸਬੀਰ ਸਿੰਘ ਡੀ ਐਸ ਪੀ ਦਿੜ੍ਹਬਾ, ਕਰਨ ਘੁਮਾਣ ਮੈਂਬਰ ਐਨ ਆਰ ਆਈ ਕਮਿਸ਼ਨ ਪੰਜਾਬ,ਵਿਨਰਜੀਤ ਸਿੰਘ ਗੋਲਡੀ ਵਾਇਸ ਚੇਅਰਮੈਨ ਪੀਆਰਟੀਸੀ,ਵਿਜੈ ਕੁਮਾਰ ਐਸ ਐਚ ਓ ਦਿੜ੍ਹਬਾ,ਗੁਰਪਿਆਰ ਸਿੰਘ ਚੱਠਾ ਜਰਨਲ ਸਕੱਤਰ ਪੰਚਾਇਤ ਯੂਨੀਅਨ ਪੰਜਾਬ,ਹਰਪਾਲ ਸਿੰਘ ਖਡਿਆਲ ਜਿਲਾ ਯੂਥ ਕੋਆਰਡੀਨੇਟਰ ਸੰਗਰੂਰ,ਜਥੇਦਾਰ ਚੰਦ ਸਿੰਘ ਚੱਠਾ ਜਥੇਬੰਦਕ ਸਕੱਤਰ,ਸੁਖਮਿੰਦਰ ਸਿੰਘ ਲੀਲਾ ਸਰਪੰਚ ,ਕੇਵਲ ਸਿੰਘ ਜਵੰਧਾ ,ਹਨੀ ਮਰਦਖੇੜਾ,ਸੁਖਬੀਰ ਸਿੰਘ ਸੇਖੋਂ ਸਰਪੰਚ,ਰਣਜੀਤ ਸਿੰਘ ਬਿੱਲਾ ਕਲੱਬ ਪ੍ਰਧਾਨ ਚੱਠਾ ,ਚਮਕੌਰ ਸਿੰੰਘ ਖਾਲਸਾ, ਸਿੰਘ ਸਮੂਰਾ ,ਗੁਰਜੀਤ ਸਿੰਘ ਜੀਤੀ ਜਨਾਲ ਚੇਅਰਮੈਨ ਮਾਰਕੀਟ ਕਮੇਟੀ,ਕਰਮਜੀਤ ਸਿੰਘ ਕਰਮਾ ਸਰਪੰਚ ਲਾਡਬੰਨਜਾਰਾ,ਗੁਰਦੇਵ ਸਿੰਘ ਕੌਹਰੀਆਂ ਸਰਪੰਚ ਆਦਿ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: