‘ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ’ ਮੁਹਿੰਮ ਤਹਿਤ ਫਾਰਮ ਭਰੇ ਗਏ

ss1

‘ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ’ ਮੁਹਿੰਮ ਤਹਿਤ ਫਾਰਮ ਭਰੇ ਗਏ

02-mhl-3ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)ਪਿੰਡ ਖੈਰੜ ਅੱਛਰਵਾਲ ਵਿਖੇ ਹਰਜਿੰਦਰ ਕੌਰ ਯੂਥ ਪ੍ਰਧਾਨ ਕਾਂਗਰਸ ਚੱਬੇਵਾਲ, ਪਵਨ ਕੁਮਾਰ ਜਿਲ੍ਹਾ ਪ੍ਰਧਾਨ ਇੰਦਰਾ ਗਾਂਧੀ ਕਾਂਗਰਸ ਰੈਵੂਲੇਸ਼ਨ ਦੀ ਅਗਵਾਈ ਹੇਠ ‘ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਪੱਕੀ ’ ਮੁਹਿੰਮ ਤਹਿਤ ਨੌਜਵਾਨ ਮੁੰਡੇ ਕੁੜੀਆਂ ਦੇ ਫਾਰਮ ਭਰੇ ਗਏ। ਇਸ ਮੌਕੇ ਡਾ. ਰਾਜ ਕੁਮਾਰ ਚੇਅਰਮੈਨ ਐਸ ਸੀ ਸੈਲ ਪੰਜਾਬ, ਡਾ. ਜਤਿੰਦਰ ਕੁਮਾਰ, ਡਾ ਵਿਪਨ ਪਚਨੰਗਲ ਜਿਲ੍ਹਾ ਪ੍ਰਧਾਨ ਡਾ. ਸੈਲ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਵੀ ਲੋਕਾਂ ਨਾਲ ਵਾਅਦਾ ਕਰਦੇ ਹਨ ਉਹ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਲਈ ਜੋ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦਾ ਨੌਜਵਾਨਾਂ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਭਾਵੇਂ ਕਿਸਾਨ, ਮਜਦੂਰ, ਵਪਾਰੀ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਸਭ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਹੁੰਦੇ ਹਨ। ਇਸ ਮੌਕੇ 150 ਦੇ ਕਰੀਬ ਮੁੰਡੇ ਕੁੜੀਆ ਦੇ ਫਾਰਮ ਭਰੇ ਗਏ। ਇਸ ਮੌਕੇ ਗੁਰਪਾਲ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ ਬਿੰਦਾ, ਜੋਤੀ ਸ਼ਰਮਾ, ਅਮਰਜੀਤ ਕੌਰ, ਦਲਵੀਰ ਲਕਸੀਹਾਂ ਬਲਾਕ ਪ੍ਰਧਾਨ ਬਾੜੀਆਂ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਬਲਵਿੰਦਰ ਕੌਰ, ਕਿਰਨ ਬਾਲਾ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *