ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਤਹਿਤ ਫਾਰਮ ਭਰੇ

ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਤਹਿਤ ਫਾਰਮ ਭਰੇ

captain-scheeme-3ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਪੂਰੇ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਸਕੀਮ ਕੈਪਟਨ ਨੇ ਸਹੁੰ ਚੁੱਕੀ ਹਰ ਘਰ ਇੱਕ ਨੌਕਰੀ ਦੇ ਤਹਿਤ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਫਾਰਮ ਭਰਨ ਦੀ ਸ਼ੁਰੂਆਤ ਖੁਸ਼ਬਾਜ਼ ਜਟਾਣਾ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੁਆਰਾ ਕੀਤੀ ਗਈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕ੍ਰਿਸ਼ਨ ਭਾਗੀਵਾਂਦਰ ਨੇ ਦੱਸਿਆਂ ਕਿ ਇਸ ਮੁਹਿੰਮ ਤਹਿਤ ਪਿੰਡਾਂ ਅੰਦਰ 18 ਤੋਂ 35 ਸਾਲ ਤੱਕ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਨੌਕਰੀ ਲਈ ਫਾਰਮ ਭਰੇ ਜਾ ਰਹੇ ਹਨ। ਜੋ ਨੌਜਵਾਨ ਫਾਰਮ ਭਰ ਰਹੇ ਹਨ ਉਹਨਾਂ ਨੂੰ ਕਾਂਗਰਸ ਦੀ ਸਰਕਾਰ ਬਣਨ ‘ਤੇ 2500 ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇਗਾ। ਉਹਨਾਂ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕੈਪਟਨ ਆਪਣੇ ਵਾਅਦੇ ਦਾ ਪੂਰਾ ਹੈ ਉਹਨਾਂ ਜੋ ਕਹਿ ਦਿੱਤਾ ਉਹ ਕਰ ਕੇ ਦਿਖਾਉਣਗੇ। ਉਹਨਾਂ ਸਮਾਰਟ ਫੋਨ ਦੇਣ ਦੀ ਗੱਲ ਦੇ ਜਵਾਬ ‘ਚ ਕਿਹਾ ਕਿ ਸਮਾਰਟ ਫੋਨ ਜਾਂ ਕਿਸਾਨਾਂ ਦੇ ਕਰਜੇ ਮੁਆਫੀ ਦਾ ਵਾਅਦਾ ਹੈ ਸਭ ਨੂੰ ਅਮਲ ਵਿੱਚ ਲਿਆਦਾ ਜਾਵੇਗਾ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜ ਕੇ ਫਾਰਮ ਭਰਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਦਿਲਪ੍ਰੀਤ ਸਿੰਘ ਜਗਾ, ਅਜੀਜ ਖਾਨ, ਰਣਜੀਤ ਸੰਧੂ, ਗੁਰਤੇਜ ਕਣਕਵਾਲ, ਗੋਰਾ ਸਰਾਂ, ਜਸਕਰਨ ਨੰਬਰਦਾਰ ਗੁਰੂਸਰ, ਬਲਜਿੰਦਰ ਨੰਬਰਦਾਰ ਤਿਉਣਾ, ਸੁਖਵੰਤ ਗੁਰੂਸਰ, ਸ਼ਮਸਾਦ ਖਾਨ, ਜੱਗਾ ਭਾਗੀਵਾਂਦਰ ਅਤੇ ਲੋਕੀ ਪਹਿਲਵਾਨ ਆਦਿ ਮੌਜ਼ੂਦ ਸਨ।

Share Button

Leave a Reply

Your email address will not be published. Required fields are marked *

%d bloggers like this: