Mon. Sep 23rd, 2019

ਕੈਪਟਨ ਨੇ ਰੋਪੜ ਦੇ ਹੜ੍ਹ ਮਾਰੇ ਲੋਕਾਂ ਲਈ ਜਾਰੀ ਕੀਤੇ 100 ਕਰੋੜ

ਕੈਪਟਨ ਨੇ ਰੋਪੜ ਦੇ ਹੜ੍ਹ ਮਾਰੇ ਲੋਕਾਂ ਲਈ ਜਾਰੀ ਕੀਤੇ 100 ਕਰੋੜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਜ਼ਿਲ੍ਹੇ ਦੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਰਾਹਤ ਲਈ ਤੁਰੰਤ 100 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਹੈ। ਇਹ ਰਕਮ ਇਲਾਕੇ ਦੇ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਦਾ ਹੜ੍ਹਾਂ ਕਾਰਨ ਡਾਢਾ ਵਿੱਤੀ ਨੁਕਸਾਨ ਹੋਇਆ ਹੈ।

ਰੋਪੜ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਪਹਿਰੇ ਇੱਥੇ ਪੁੱਜੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹੜ੍ਹਾਂ ਤੋਂ ਬਾਅਦ ਪੈਦਾ ਹੋਏ ਹਾਲਾਤ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਪਹਿਲਾਂ ਮੁੱਖ ਮੰਤਰੀ ਦਾ ਪ੍ਰੋਗਰਾਮ ਹੜ੍ਹਾਂ ਤੋਂ ਪ੍ਰਭਾਵਿਤ ਇਲਾਕੇ ਦਾ ਹਵਾਈ ਦੌਰਾ ਕਰਨ ਦਾ ਸੀ ਪਰ ਉਹ ਸੜਕ ਰਸਤੇ ਹੀ ਚੰਡੀਗੜ੍ਹ ਤੋਂ ਰੂਪਨਗਰ ਪੁੱਜੇ।

ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਅਧਿਕਾਰੀਆਂ ਨਾਲ ਰੋਪੜ ਹੈੱਡਵਰਕਸ ਉੱਤੇ ਗਏ ਤੇ ਉੱਥੇ ਪਾਣੀ ਦਾ ਪੱਧਰ ਵੇਖਿਆ।

ਅੱਜ ਸੋਮਵਾਰ ਨੂੰ ਪਾਣੀ ਦਾ ਪੱਧਰ ਕੁਝ ਘਟਿਆ ਹੈ। ਇਸ ਵੇਲੇ ਰੂਪਨਗਰ ਹੈੱਡਵਰਕਸ ਤੋਂ 75,000 ਕਿਊਸਿਕਸ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਕੱਲ੍ਹ ਐਤਵਾਰ ਸਵੇਰੇ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ।

ਪੰਜਾਬ ਵਿੱਚ ਬਹੁਤੀਆਂ ਥਾਵਾਂ ਉੱਤੇ ਅੱਜ ਵੀ ਰੁਕ–ਰੁਕ ਕੇ ਵਰਖਾ ਹੋ ਰਹੀ ਹੈ। ਐਤਵਾਰ ਨੂੰ ਬੁਧਕੀ ਨਦੀ ਵਿੱਚ ਜਿਹੜਾ ਪਾੜ ਪੈ ਗਿਆ ਸੀ; ਉਹ ਹਾਲੇ ਤੱਕ ਪੂਰਿਆ ਨਹੀਂ ਜਾ ਸਕਿਆ।

Leave a Reply

Your email address will not be published. Required fields are marked *

%d bloggers like this: