ਕੈਪਟਨ ਨੇ ਯੂਨੀਅਨ ਦੀਆਂ ਮੰਗਾਂ ‘ਤੇ ਪੱਤਰਕਾਰਾਂ ਨਾਲ ਕੀਤੇ ਮੈਨੀਫੈਸਟੋ ਵਾਅਦੇ ਜਲਦ ਪੂਰੇ ਕਰਨ ਦਾ ਦਿੱਤਾ ਭਰੋਸਾ: ਚੇਅਰਮੈਨ ਜੰਡੂ

ss1

ਕੈਪਟਨ ਨੇ ਯੂਨੀਅਨ ਦੀਆਂ ਮੰਗਾਂ ‘ਤੇ ਪੱਤਰਕਾਰਾਂ ਨਾਲ ਕੀਤੇ ਮੈਨੀਫੈਸਟੋ ਵਾਅਦੇ ਜਲਦ ਪੂਰੇ ਕਰਨ ਦਾ ਦਿੱਤਾ ਭਰੋਸਾ: ਚੇਅਰਮੈਨ ਜੰਡੂ

ਫੀਲਡ ਤੇ ਡੈਸਕਾਂ ‘ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਅਤੇ ਮੰਗਾਂ ਦੀ ਪੂਰਤੀ ਸਬੰਧੀ ਅੱਜ ਪੱਤਰਕਾਰਾਂ ਦਾ ਇੱਕ ਵਫ਼ਦ ਪੰਜਾਬ ਐਂਡ ਚੰਡੀਗੜ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ ਅਤੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਦੀ ਅਗਵਾਈ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨਾਂ ਦੀ ਚੰਡੀਗੜ ਰਿਹਾਇਸ਼ ਵਿਖੇ ਮਿਲਿਆ ਅਤੇ ਮੁੱਖ ਮੰਤਰੀ ਨੇ ਯੂਨੀਅਨ ਦੀਆਂ ਮੁੱਖ ਮੰਗਾਂ ਨੂੰ ਤੁਰੰਤ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਵਫ਼ਦ ‘ਚ ਸੀਨੀਅਰ ਮੀਤ ਪ੍ਰਧਾਨ ਰਾਜਨ ਮਾਨ ਅੰਮ੍ਰਿਤਸਰ, ਜੈ ਸਿੰਘ ਛਿੱਬਰ ਸ਼ਾਮਲ ਸਨ।

ਇਸ ਮੌਕੇ ‘ਤੇ ਚੇਅਰਮੈਨ ਜੰਡੂ ਨੇ ਕਿਹਾ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਜਿਵੇਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ(N819) ‘ਤੇ ਟੂਲ ਟੈਕਸ ਦੀ ਮੁਆਫ਼ੀ, 60 ਸਾਲ ਤੋਂ ਵੱਧ ਦੇ ਪੱਤਕਰਾਰਾਂ ਦੀ ਪੈਨਸ਼ਨ, ਮੁਫ਼ਤ ਬੱਸ ਸਫ਼ਰ, ਪੱਤਰਕਾਰਾਂ ਦਾ ਬੀਮਾਂ ਤੋਂ ਇਨਾਵਾ ਫੀਲਡ ‘ਚ ਕੰਮ ਕਰਦਿਆਂ ਅਤੇ ਡੈਸਕਾਂ ‘ਤੇ ਕੰਮ ਕਰਦਿਆਂ ਪੇਸ਼ ਆਊਣ ਵਾਲੀਆਂ ਮੁਸ਼ਕਲਾਂ ਤੋਂ ਇਲਾਵਾ ਕਾਂਗਰਸ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ‘ਚ ਪੱਤਰਕਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਿਆਂ ਕਰਨ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਚੇਅਰਮੈਨ ਜੰਡੂ ਨੇ ਕਿਹਾ ਕਿ ਯੂਨੀਅਨ ਦੀ ਪਹਿਲੀ ਸਫਲਤਾ ਤਹਿਤ ਸਟੇਟ ਹਾਈਵੇਅ ‘ਤੇ ਸਥਿਤ ਟੂਲ ਪਲਾਜ਼ਾ ‘ਤੇ ਪੰਜਾਬ ਸਰਕਾਰ ਦੇ ਰਜਿਸਟਡ ਪੱਤਰਕਾਰਾਂ ਦਾ ਪਹਿਲਾਂ ਹੀ ਟੈਕਸ ਮੁਆਫ਼ ਕਰਵਾਇਆ ਜਾ ਚੁੱਕਾ ਹੈ। ਜਦਕਿ ਅੱਜ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਮੰਗਾਂ ਨੂੰ ਜਲਦ ਪੂਰਿਆਂ ਕਰਨ ਤੋਂ ਇਲਾਵਾ ਆਪਣੇ ਚੋਣ ਮੈਨੀਫੈਸਟੋ ਨੂੰ ਵੀ ਜਲਦੀ ਅਮਲੀਜਾਮਾਂ ਪਹਿਨਾਊਣ ਦਾ ਵਿਸ਼ਵਾਸ਼ ਦਿਵਾਇਆ ਹੈ। ਚੇਅਰਮੈਨ ਜੰਡੂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ‘ਤੇ ਸਥਿਤ ਟੋਲ ਪਲਾਜ਼ਾਂ ਦੀ ਮੁਆਫੀ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਹੇਠਲੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਕੇ ਨੈਸ਼ਨਲ ਹਾਈਵੇ  ਅਥਾਰਿਟੀ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ

Share Button

Leave a Reply

Your email address will not be published. Required fields are marked *