Sat. May 25th, 2019

ਕੈਪਟਨ ਨੇ ਕੀਤੀ ਕੈਪਟਨਾਂ ਨਾਲ ਮੁਲਾਕਾਤ: ਅਮਰਿੰਦਰ ਸਿੰਘ ਦੇ ਚੋਣ ਅਭਿਯਾਨ 2017 ਦੇ ਲਈ ਨੌਜਵਾਨਾਂ ਦੀ ਫੌਜ ਤਿਆਰ ਹੋ ਗਈ ਹੈ

ਕੈਪਟਨ ਨੇ ਕੀਤੀ ਕੈਪਟਨਾਂ ਨਾਲ ਮੁਲਾਕਾਤ: ਅਮਰਿੰਦਰ ਸਿੰਘ ਦੇ ਚੋਣ ਅਭਿਯਾਨ 2017 ਦੇ ਲਈ ਨੌਜਵਾਨਾਂ ਦੀ ਫੌਜ ਤਿਆਰ ਹੋ ਗਈ ਹੈ

ਬਠਿੰਡਾ ਜ਼ਿਲੇ ਤੋਂ 40 ਤੋਂ ਜਿਆਦਾ ਕਾਲੇਜ/ਸਿਟੀ ਕੈਪਟਨਾਂ ਨੇ ਕੈਪਟਨ ਦੇ ਕੈਮਪੇਨ ਵਿੱਚ ਹਿੱਸਾਂ ਲਿਆ

 

ਬਠਿੰਡਾ , 29 ਮਈ (ਪਰਵਿੰਦਰਜੀਤ ਸਿੰਘ): ਪਟਿਆਲਾ ਜ਼ਿਲੇ ਸੇ 40 ਸੇ ਜਿਆਦਾ ਕਾਲੇਜ/ਸਿਟੀ ਕੈਪਟਨਾਂ ਨੇ ਵਿਧਾਨ ਸਭਾ ਚੋਣਾਂ 2017 ਦੇ ਲਈ ਕੈਪਟਨ ਦੀ ਯੂਥ ਆਰਮੀ ਦੇ ਰੂਪ ਵਿੱਚ ਕੈਪਟਨ ਦੇ ਕੈਮ੍ਪਾਨ ਵਿੱਚ ਹਿੱਸਾ ਲਿਆ | ਸਾਰਿਆਂ ਨੇ ਅੱਜ ਚੰਡੀਗੜ੍ਹ ਵਿੱਚ ਕੈਪਟਨ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਪੰਜਾਬ ਲਈ ਵਿਜਨ ਦਾ ਸਮਰਥਨ ਕੀਤਾ |
ਚੰਡੀਗੜ੍ਹ ਵਿੱਚ ਅੱਜ ਪੰਜਾਬ ਦੇ ਸਾਰੇ 22 ਜ਼ਿਲਿਆਂ ਤੋਂ ਆਏ ਹੋਏ 1,000 ਤੋਂ ਜਿਆਦਾ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਕੈਪਟਨ ਦੀ ਵਿਜਨ ਪੰਜਾਬ ਦਾ ਸਮਰਥਨ ਕਰਿਆ | ਇਹ ਪ੍ਰੋਗ੍ਰਾਮ ਪ੍ਰਸ਼ਾਂਤ ਕਿਸ਼ੋਰ ਦੀ ਟੀਮ I-PAC ਨੇ ਆਯੋਜਿਤ ਕੀਤਾ ਗਿਆ ਸੀ | ਆਪਣੇਜ਼ਿਲਿਆਂ ਵਿੱਚ ਕਾਲਜ ਅਤੇ ਸਿਟੀ ਕੈਪਟਨ ਨਾਮ ਤੋਂ ਮਸ਼ਹੂਰ ਨੌਜਵਾਨਾਂ ਦੀ ਇਸ ਫੌਜ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਓਹ ਕਿਸ ਤਰ੍ਹਾਂ 2017 ਦੀ ਵਿਧਾਨ ਸਭਾ ਚੋਣਾਂ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਇਸ ਮੁਹਿੰਮ ਦਾ ਹਿੱਸਾ ਬਣਕੇ ਆਪਣਾ ਯੋਗਦਾਨ ਦੇ ਸਕਦੇ ਨੇ |
ਤਿੰਨ ਘੰਟੇ ਦੇ ਇਸ ਪ੍ਰੋਗ੍ਰਾਮ ਦੇ ਦੌਰਾਨ 1,000 ਤੋਂ ਜਿਆਦਾ ਕੈਪਟਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਕਈ ਤਰ੍ਹਾਂ ਦੇ ਆਉਟਰੀਚ ਪ੍ਰੋਗਰਾਮਾਂ ਦੀ ਟ੍ਰੇਨਿੰਗ ਦਿਤੀ ਲਈ | ਇਹ ਟ੍ਰੇਨਿੰਗ I-PAC ਦੀ ਆਉਟਰੀਚ ਅਤੇ ਦਿਜਿਟਲ ਮੀਡੀਆ ਟੀਮ ਨੇ ਦਿਤੀ | ਇਸ ਤੋਂ ਇਲਾਵਾ ਅਮਰਿੰਦਰ ਸਿੰਘ ਨੇ ਨੌਜਵਾਨਾਂ ਦੇਮੁੱਦਿਆਂ ਉੱਤੇ ਚਰਚਾ ਕਰਦੇ ਹੋਏ ਆਪਣੀ ਸਲਾਹ ਵੀ ਦਿਤੀ |ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਯੂਥ ਦੀ ਚੋਣਾਂ ਵਿੱਚ ਭੂਮਿਕਾ ਬਾਰੇ ਕਿਹਾ ,” ਪਾਰਟੀ ਅਤੇ ਮੈਂ ਹਮੇਸ਼ਾ ਹੀ ਯੂਥ ਦਾ ਚੋਣਾਂ ਵਿੱਚ ਯੋਗਦਾਨ ਊਤੇ ਬਹੁਤ ਧਿਯਾਨ ਦਿਆ ਹੈ ਅਤੇ ਇਸ ਵਾਰ ਵੀ ਮੈਨੂੰ ਆਸ਼ਾ ਹੈ ਕਿ ਕਾੰਗ੍ਰੇਸ ਦੇ 35 – 40 % ਸੀਟਾਂ ਉੱਤੇ ਨੌਜਵਾਨਾ ਚੋਣਾਂ ਲੜਨਗੇ |”ਸਰਕਾਰੀ ਮਹਿੰਦ੍ਰਾ ਕਾਲੇਜ ਦੇ ਇੱਕ ਵਿਦ੍ਯਾਰਥੀ ਲਖਵੀਰ ਸਿੰਘ ਨੂੰ ਜਦੋ ਪੁਛੇਆ ਗਿਆ ਕਿ ਓਹ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਕ੍ਯੂਂ ਕਰਨਾ ਚਾਹੁਦੇ ਨੇ ਤਾਂ ਉਨ੍ਹਾਂ ਨੇ ਕੇਹਾ ,”ਰਾਜ ਨਹੀਂ ਸੇਵਾ ਦੇ ਨਾਮ ਤੇ ਬਦਲ ਸਰਕਾਰ ਨੇ ਸਾਰੇ ਸੂਬੇ ਦੇ ਵਪਾਰ ਉੱਤੇ ਕਬਜਾ ਕਰਿਆ ਹੋਇਆ ਹੈ ਅਤੇ ਸਿਰਫ ਕੈਪਟਨ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਖੁਸ਼ਹਾਲੀ ਵਾਲੇ ਦਿਨ ਲਿਆ ਸਕਦੇ ਹਨ |”
ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਟੀਮ I-PAC ਨੇ ਪੰਜਾਬ ਦੇ ਵੱਖ – ਵੱਖ ਕਾਲਜਾਂ ਵਿੱਚ ਜਾਕੇ ‘ਪੰਜਾਬ ਦਾ ਕੈਪਟਨ’ ਮੁਹਿੰਮ ਬਾਰੇ ਦੱਸਿਆ ਸੀ ਅਤੇ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦਾ ਹਿੱਸਾ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ | ਇਸਦੇ ਨਾਲ ਹੀ ਪ੍ਰਚਾਰ ਮੁਹਿੰਮ ਦੇ ਫੇਸਬੂਕ ਪੇਜ‘ਪੰਜਾਬ ਦਾ ਕੈਪਟਨ’ ਦੇ ਜ਼ਰੀਏ ਵੀ ਨੌਜਵਾਨਾਂ ਨੇ ਕੈਪਟਨ ਦੀ ਟੀਮ ਦਾ ਹਿੱਸਾ ਬਣਨ ਲਈ ਕਾਫੀ ਦਿਲਚਸਪੀ ਵਿਖਾਈ ਸੀ | ਕਾਲੇਜ ਅਤੇ ਸਿਟੀ ਕੈਪਟਨ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਡਿਜਿਟਲ ਫੌਜ ਦਾ ਹਿੱਸਾ ਹੋਣ ਦੇ ਨਾਲ – ਨਾਲ ਆਪਣੇ ਜ਼ਿਲਿਆਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ |

Leave a Reply

Your email address will not be published. Required fields are marked *

%d bloggers like this: