ਕੈਪਟਨ ਨੇ ਆਪਣਾ ਅਮਰੀਕਾ ਦੌਰਾ ਦੱਸਿਆ ਸਫਲ, ਕਿਹਾ ਛੇਤੀ ਹੀ ਜਾਵਾਂਗਾ ਕੈਨੇਡਾ

ss1

ਕੈਪਟਨ ਨੇ ਆਪਣਾ ਅਮਰੀਕਾ ਦੌਰਾ ਦੱਸਿਆ ਸਫਲ, ਕਿਹਾ ਛੇਤੀ ਹੀ ਜਾਵਾਂਗਾ ਕੈਨੇਡਾ

ਕੈਪਟਨ ਅਮਰਿੰਦਰ ਦਾ ਦਾਅਵਾ : ਕਿਸੇ ਦੋਸ਼ੀ ਅਫਸਰ ਨੂੰ ਤਰੱਕੀ ਨਹੀਂ ਦਿੱਤੀ ਸਗੋਂ 39 ਦੋਸ਼ੀ ਪੁਲਿਸ ਅਫਸਰ ਕੀਤੇ ਨੌਕਰੀਓਂ ਡਿਸਮਿਸ

ਐਸ ਐਫ ਜੇ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਕੇ ਪੈਸੇ ਇਕਠੇ ਕਰਨ ਵਾਲੀ ਸੰਸਥਾ ਦੱਸਿਆ

17-6

ਚੰਡੀਗੜ੍ਹ, 16 ਮਈ (ਪ੍ਰਿੰਸ) : ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਨੂੰ ਬੇਹੱਦ ਸਫਲ ਗਰਦਾਨਦਿਆਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਕੈਨੇਡਾ ਦਾ ਵੀ ਦੌਰਾ ਕਰਨਗੇ।
ਇਸ ਸਬੰਧੀ ਇਥੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਚ ਐਨ ਆਰ ਆਇਜ਼ ਦੇ 100 ਤੋਂ ਲੈ ਸੈਂਕੜੇ ਐਨ ਆਰ ਆਈਜ਼ ਨਾਲ ਤਕਰੀਬਨ ਡੇਢ ਦਰਜਨ ਮੀਟਿੰਗਾਂ ਕੀਤੀਆਂ ਜੋ ਬੇਹੱਦ ਸਫਲ ਰਹੀਆਂ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਉਨ੍ਹਾਂ ਨਿਊਯਾਰ੍ਕ ਟੈਕਸੀ ਯੂਨੀਅਨ ਤੇ ਅਮਰੀਕਾ ਦੀ ਟਰੱਕ ਯੂਨੀਅਨ ਆਗੂਆਂ ਨਾਲ ਵੀ ਬੈਠਕਾਂ ਕੀਤੀਆਂ ਤੇ ਉਨ੍ਹਾਂ ਸਾਰੀਆਂ ਨੇ ਪੰਜਾਬ ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਹਾਮੀ ਭਰੀ ਹੈ। ਉਨ੍ਹਾਂ ਕਿਹਾ ਐਨ ਆਰ ਆਈਜ਼ ਦਾ ਪੰਜਾਬ ਦੀ ਤਰੱਕੀ ਚ ਅਹਿਮ ਰੋਲ ਹੈ ਤੇ ਉਹ ਪੰਜਾਬ ਦਾ ਅਟੁੱਟ ਹਿਸਾ ਹਨ. ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਰੇਡੀਓ ਤੇ ਟੀਵੀ ਚੈਨਲਾਂ ਤੇ ਵੀ ਉਨ੍ਹਾਂ ਲੋਕਾਂ ਨਾਲ ਸਿਧਿ ਗੱਲ ਕੀਤੀ।
ਐਸ ਐਫ ਜੇ ਬਾਰੇ ਉਨ੍ਹਾਂ ਕਿਹਾ ਕਿ ਇਹ ਸੰਸਥਾ ਭਾਵੇਂ ਸਿਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਹੈ ਪਰ ਅਮਰੀਕਾ ਕੈਨੇਡਾ ਚ ਲੋਕਾਂ ਚ ਇਹ ਆਮ ਪ੍ਰਭਾਵ ਹੈ ਕਿ ਗੁਰਪਤਵੰਤ ਸਿੰਘ ਪੰਨੂ ਸਿਰਫ ਖਾਲਿਸਤਾਨੀਆਂ ਦੇ ਨਾਂ ਤੇ ਪੈਸੇ ਇਕਠੇ ਕਰਦੇ ਹਨ. ਉਨ੍ਹਾਂ ਨੇ ਆਮ ਸਿਖਾਂ ਲਈ ਕਦੇ ਕੁਝ ਨਹੀਂ ਕੀਤਾ ਹੈ।
ਉਨ੍ਹਾਂ ਪੰਨੂੰ ਦੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਕਿ ਉਨ੍ਹਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ. ਉਨ੍ਹਾਂ ਕਿਹਾ ਕਿ ਆਈ ਪੀ ਐਸ ਤੇ ਆਈ ਏ ਐਸ ਦੀਆਂ ਤਰੱਕੀਆਂ ਕੇਂਦਰ ਦੇ ਅਧੀਨ ਹੁੰਦੀਆਂ ਹਨ ਤੇ ਇਸ ਤੇ ਉਨ੍ਹਾਂ ਦਾ ਕੋਈ ਵੱਸ ਨਹੀਂ ਹੁੰਦਾ ਪਰ ਜਿਹੜੇ ਪੁਲਿਸ ਅਫਸਰ ਪੀ ਪੀ ਐਸ ਜਾਂ ਇਸ ਤੋਂ ਹੇਠਲੇ ਪਧਰ ਦੇ ਹਨ ਉਨ੍ਹਾਂ ਤੇ ਉਨ੍ਹਾਂ ਦਾ ਅਧਿਕਾਰ ਹੈ ਤੇ ਉਨ੍ਹਾਂ ਆਪਣੇ ਕਾਰਜਕਾਲ ਚ ਉਨ੍ਹਾਂ ਦੋਸ਼ੀ 39 ਪੀ ਪੀ ਐਸ ਅਫਸਰ ਇਨ੍ਹਾਂ ਕਾਰਨਾ ਕਰਕੇ ਡਿਸਮਿਸ ਕੀਤੇ ਸਨ. ਇਸ ਲਈ ਪੰਨੂੰ ਦੇ ਦੋਸ਼ ਗਲਤ ਹਨ।
ਉਨ੍ਹਾਂ ਕਿਹਾ ਕਿ ਜਿਥੇ ਤਕ ਸਿਖਾਂ ਦੀ ਕਾਲੀ ਸੂਚੀ ਦਾ ਸੁਆਲ ਹੈ ਉਨ੍ਹਾਂ ਨੇ ਆਪਣੇ ਕਾਰਜਕਾਲ ਸਮੇਂ ਵੀ ਕਈ ਸਿਖਾਂ ਦੇ ਨਾਂ ਇਸ ਚੋ ਕਢਾਏ ਸਨ ਤੇ ਹੁਣ ਵੀ ਉਹ ਇਸ ਸਬੰਧੀ ਸੁਸ਼ਮਾ ਸਵਰਾਜ ਨੂੰ ਮਿਲਕੇ ਇਸ ਬਾਰੇ ਫੇਰ ਗੱਲ ਕਰਨਗੇ।

Share Button

Leave a Reply

Your email address will not be published. Required fields are marked *