ਕੈਪਟਨ ਨੇ ਅਦਾਲਤ ‘ਚ ਭਰੇ ਪੰਜ ਲੱਖ ਦਾ ਬਾਂਡ

ss1

ਕੈਪਟਨ ਨੇ ਅਦਾਲਤ ‘ਚ ਭਰੇ ਪੰਜ ਲੱਖ ਦਾ ਬਾਂਡ

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਜ਼ਮੀਨੀ ਘੁਟਾਲੇ ਨਾਲ ਸਬੰਧਤ ਮੋਹਾਲੀ ‘ਚ ਚੱਲ ਰਹੇ ਕੇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਹੁਣ ਵਿਦੇਸ਼ੀ ਫੇਰੀ ‘ਤੇ ਜਾਣਗੇ। ਉਨ੍ਹਾਂ ਵੀਰਵਾਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਵਿਦੇਸ਼ ਜਾਣ ਲਈ ਬਾਂਡ ਪੇਪਰ ਦਾਖ਼ਲ ਕਰ ਦਿੱਤੇ ਹਨ। ਬਾਂਡ ਮੋਹਾਲੀ ਦੇ ਵਸਨੀਕ ਮਨੇਸ਼ਵਰ ਸਿੰਘ ਖਹਿਰਾ ਨੇ ਦਿੱਤੇ ਹਨ। ਇਸ ਤੋਂ ਪਹਿਲਾਂ ਕੈਪਟਨ ਨੇ 24 ਅਗਸਤ ਨੂੰ ਅਦਾਲਤ ਕੋਲੋਂ ਵਿਦੇਸ਼ ਜਾਣ ਦੀ ਆਗਿਆ ਮੰਗੀ ਜਿਸ ‘ਤੇ ਅਦਾਲਤ ਨੇ ਜ਼ਮਾਨਤੀ ਬਾਂਡ ਦਾਖਲ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਅਗਲੀ ਸੁਣਵਾਈ 6 ਨਵੰਬਰ ਤੈਅ ਕੀਤੀ ਹੋਈ ਹੈ। ਕੈਪਟਨ 5 ਸਤੰਬਰ ਤੋਂ 20 ਸਤੰਬਰ ਤਕ ਵਿਦੇਸ਼ੀ ਫ਼ੇਰੀ ‘ਤੇ ਰਹਿਣਗੇ। ਇਸ ਦੌਰਾਨ ਸਨਅਤਕਾਰਾਂ ਨਾਲ ਬੈਠਕ ਕਰਨਗੇ ਜਦਕਿ ਆਪਣੀ ਇੰਗਲੈਂਡ ‘ਚ ਉਹ ਕਿਤਾਬ ਰਿਲੀਜ਼ ਕਰਨਗੇ।

Share Button

Leave a Reply

Your email address will not be published. Required fields are marked *